ਡੋਨਾਲਡ ਟਰੰਪ ਨੇ ਨਹੀਂ ਨਿਭਾਈ ਦੋਸਤੀ, ਭਾਰਤ ‘ਤੇ ਲਗਾਇਆ 25 ਫੀਸਦੀ ਟੈਰਿਫ , 1 ਅਗਸਤ ਤੋਂ ਹੋਵੇਗਾ ਲਾਗੂ

Updated On: 

30 Jul 2025 18:14 PM IST

America Imposed Tarrif on India: ਭਾਰਤ ਨੂੰ ਰੂਸ ਨਾਲ ਦੋਸਤੀ ਬਣਾਈ ਨਿਭਾਉਣਾ ਮਹਿੰਗਾ ਪੈ ਗਿਆ ਹੈ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਕੱਚਾ ਤੇਲ ਦਰਾਮਦ ਕਰਨ ਤੋਂ ਨਰਾਜ਼ ਹੋਣ ਕਰਕੇ ਭਾਰਤ 'ਤੇ 25 ਪ੍ਰਤੀਸ਼ਤ ਟੈਰਿਫ ਅਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨਾਲ ਸਾਡਾ ਵਪਾਰ ਘਾਟਾ ਬਹੁਤ ਵੱਡਾ ਹੈ। ਇਸ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਉਹ (ਭਾਰਤ) ਰੂਸ ਦੇ ਸਭ ਤੋਂ ਵੱਡੇ ਊਰਜਾ ਖਰੀਦਦਾਰ ਹਨ।

ਡੋਨਾਲਡ ਟਰੰਪ ਨੇ ਨਹੀਂ ਨਿਭਾਈ ਦੋਸਤੀ, ਭਾਰਤ ਤੇ ਲਗਾਇਆ 25 ਫੀਸਦੀ ਟੈਰਿਫ , 1 ਅਗਸਤ ਤੋਂ ਹੋਵੇਗਾ ਲਾਗੂ

ਅਮਰੀਕਾ ਨੇ ਭਾਰਤ ਤੇ 25 ਫੀਦਸੀ ਟੈਰਿਫ ਲਗਾਇਆ, 1 ਅਗਸਤ ਤੋਂ ਹੋਵੇਗਾ ਲਾਗੂ

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਗਸਤ ਦੀ ਡੈਡਲਾਈਨ ਤੋਂ ਪਹਿਲਾਂ ਹੀ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਹੈ। ਟੈਰਿਫ ਲਗਾਉਂਦੇ ਸਮੇਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਲਈ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ।ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ ਨੇ ਇਹ ਟੈਰਿਫ ਰੂਸ ਨਾਲ ਦੋਸਤੀ ਨਿਭਾਉਣ ਕਰਕੇ ਭਾਰਤ ‘ਤੇ ਲਗਾਇਆ ਹੈ। ਦਰਅਸਲ, ਭਾਰਤ ਪਿਛਲੇ ਕਈ ਸਾਲਾਂ ਤੋਂ ਰੂਸ ਤੋਂ ਸਭ ਤੋਂ ਵੱਧ ਕੱਚਾ ਤੇਲ ਆਯਾਤ ਕਰ ਰਿਹਾ ਹੈ। ਟਰੰਪ ਨੇ ਇਸ ਟੈਰਿਫ ਦੇ ਨਾਲ ਭਾਰਤ ‘ਤੇ ਜੁਰਮਾਨਾ ਵੀ ਲਗਾਇਆ ਹੈ।

ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 3 ਸਾਲਾਂ ਤੋਂ ਜੰਗ ਚੱਲ ਰਹੀ ਹੈ, ਜਿਸ ਕਾਰਨ ਯੂਰਪੀ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਹਨ ਅਤੇ ਯੂਰਪੀ ਦੇਸ਼ ਰੂਸ ਤੋਂ ਕੱਚਾ ਤੇਲ ਅਤੇ ਗੈਸ ਆਯਾਤ ਨਹੀਂ ਕਰ ਰਹੇ ਹਨ। ਇਸ ਕਾਰਨ ਭਾਰਤ ਪਿਛਲੇ ਕਈ ਸਾਲਾਂ ਤੋਂ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਰਿਹਾ ਹੈ, ਜੋ ਕਿ ਅਮਰੀਕਾ ਅਤੇ ਯੂਰਪ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਅਤੇ ਜੁਰਮਾਨਾ ਲਗਾਇਆ ਹੈ।

ਰੂਸ ਨਾਲ ਵਪਾਰ ‘ਤੇ ਟਰੰਪ ਨੇ ਕੀ ਕਿਹਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਲਿਖਿਆ, ‘ਯਾਦ ਰੱਖੋ, ਭਾਰਤ ਸਾਡਾ ਦੋਸਤ ਹੈ, ਪਰ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨਾਲ ਮੁਕਾਬਲਤਨ ਘੱਟ ਵਪਾਰ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਵੱਧ, ਅਤੇ ਉਨ੍ਹਾਂ ‘ਤੇ ਕਿਸੇ ਵੀ ਦੇਸ਼ ਦੇ ਸਭ ਤੋਂ ਸਖ਼ਤ ਅਤੇ ਸਭ ਤੋਂ ਦੁਖਦਾਈ ਗੈਰ-ਮੁਦਰਾ ਵਪਾਰਕ ਪਾਬੰਦੀਆਂ ਹਨ।

ਟਰੰਪ ਨੇ ਪੋਸਟ ਵਿੱਚ ਅੱਗੇ ਲਿਖਿਆ – ਇਸ ਤੋਂ ਇਲਾਵਾ, ਉਨ੍ਹਾਂ ਨੇ ਹਮੇਸ਼ਾ ਆਪਣੇ ਜ਼ਿਆਦਾਤਰ ਫੌਜੀ ਉਪਕਰਣ ਰੂਸ ਤੋਂ ਖਰੀਦੇ ਹਨ, ਅਤੇ ਚੀਨ ਦੇ ਨਾਲ, ਉਹ ਰੂਸ ਦੇ ਸਭ ਤੋਂ ਵੱਡੇ ਊਰਜਾ ਖਰੀਦਦਾਰ ਹਨ, ਅਜਿਹੇ ਸਮੇਂ ਵਿੱਚ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਬੰਦ ਕਰੇ – ਸਭ ਕੁਝ ਠੀਕ ਨਹੀਂ ਹੈ! ਇਸ ਲਈ ਭਾਰਤ ਨੂੰ 1 ਅਗਸਤ ਤੋਂ ਉਪਰੋਕਤ ਲਈ 25% ਟੈਰਿਫ ਅਤੇ ਜੁਰਮਾਨਾ ਅਦਾ ਕਰਨਾ ਹੋਵੇਗਾ। ਇਸ ਮਾਮਲੇ ਵੱਲ ਧਿਆਨ ਦੇਣ ਲਈ ਧੰਨਵਾਦ। ਮੇਕ ਅਮਰੀਕਾ ਗ੍ਰੇਟ ਅਗੇਨ!’

ਟਰੰਪ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਭਾਰਤ ਨਾਲ ਸਾਡਾ ਵਪਾਰ ਘਾਟਾ ਬਹੁਤ ਵੱਡਾ ਹੈ।

ਸ਼ੇਅਰ ਬਾਜ਼ਾਰ ਵਿੱਚ ਆ ਸਕਦਾ ਹੈ ਤੂਫਾਨ

ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਲਗਾਏ ਗਏ 25 ਪ੍ਰਤੀਸ਼ਤ ਟੈਰਿਫ ਦਾ ਪ੍ਰਭਾਵ ਕੱਲ੍ਹ ਸ਼ੇਅਰ ਬਾਜ਼ਾਰ ਵਿੱਚ ਦੇਖਿਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ, ਟੈਰਿਫ ਫੈਸਲੇ ਦਾ ਭਾਰਤੀ ਸਟਾਕ ਮਾਰਕੀਟ ‘ਤੇ ਨੈਗੇਟਿਵ ਅਸਰ ਪੈ ਸਕਦਾ ਹੈ ਅਤੇ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ। ਜਦੋਂ ਕਿ ਪਿਛਲੇ ਦੋ ਵਪਾਰਕ ਦਿਨਾਂ ਵਿੱਚ, ਸ਼ੇਅਰ ਮਾਰਕੀਟ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ।