Adani Group Shares: ਇਨ੍ਹਾਂ ਦੋ ਕਾਰਨਾਂ ਕਰਕੇ ਅਡਾਨੀ ਇੰਟਰਪ੍ਰਾਈਜਿਜ਼ ਦੇ ਡਿੱਗੇ ਸ਼ੇਅਰ, ਸੈਂਸੈਕਸ 540 ਅੰਕ ਡਿੱਗਿਆ
Adani Enterprises ਦੇ ਸ਼ੇਅਰ ਅੱਜ 4.24 ਫੀਸਦੀ ਦੀ ਗਿਰਾਵਟ ਨਾਲ 1953.10 ਰੁਪਏ 'ਤੇ ਬੰਦ ਹੋਏ। ਉਂਝ, ਕਾਰੋਬਾਰੀ ਸੈਸ਼ਨ ਦੌਰਾਨ ਫਲੈਗਸ਼ਿਪ ਕੰਪਨੀ ਦਾ ਸ਼ੇਅਰ 1903.85 ਰੁਪਏ ਤੱਕ ਚਲਾ ਗਿਆ ਸੀ।
ਕਾਰੋਬਾਰ ਦੀ ਖਬਰ: ਲਗਾਤਾਰ 6 ਦਿਨਾਂ ਦੇ ਜ਼ਬਰਦਸਤ ਵਾਧੇ ਤੋਂ ਬਾਅਦ, ਅਡਾਨੀ ਇੰਟਰਪ੍ਰਾਈਜਿਜ਼ (Adani Enterprises) ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅਡਾਨੀ ਗਰੁੱਪ ਦੀਆਂ 10 ਕੰਪਨੀਆਂ ‘ਚੋਂ 6 ਕੰਪਨੀਆਂ ‘ਚ ਉਛਾਲ ਦੇਖਣ ਨੂੰ ਮਿਲਿਆ, ਜਿਨ੍ਹਾਂ ‘ਚੋਂ 4 ਕੰਪਨੀਆਂ ਦੇ ਸ਼ੇਅਰ 5 ਫੀਸਦੀ ਦੇ ਉਪਰਲੇ ਸਰਕਟ ‘ਚ ਦੇਖੇ ਗਏ। ਜਦਕਿ ਚਾਰ ਕੰਪਨੀਆਂ ਦੇ ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸ਼ੇਅਰ ਬਾਜ਼ਾਰ ‘ਚ ਕਰੀਬ 550 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਓ ਤੁਹਾਨੂੰ ਇਹ ਵੀ ਦੱਸੀਏ ਕਿ ਅਡਾਨੀ ਦੀ ਫਲੈਗਸ਼ਿਪ ਕੰਪਨੀ ‘ਚ ਗਿਰਾਵਟ ਕਿਉਂ ਆਈ ਹੈ ਅਤੇ ਸ਼ੇਅਰ ਬਾਜ਼ਾਰ ਦੀ ਕੀ ਹਾਲਤ ਹੈ?
ਇਨ੍ਹਾਂ ਦੋ ਕਾਰਨਾਂ ਕਰਕੇ ਦੇਖਣ ਨੂੰ ਮਿਲੀ ਗਿਰਾਵਟ
ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ ਅੱਜ 4.24 ਫੀਸਦੀ ਦੀ ਗਿਰਾਵਟ ਨਾਲ 1953.10 ਰੁਪਏ ‘ਤੇ ਬੰਦ ਹੋਏ। ਉਂਝ, ਕਾਰੋਬਾਰੀ ਸੈਸ਼ਨ ਦੌਰਾਨ ਫਲੈਗਸ਼ਿਪ ਕੰਪਨੀ ਦਾ ਸ਼ੇਅਰ 1903.85 ਰੁਪਏ ਤੱਕ ਚਲਾ ਗਿਆ ਸੀ। ਕੰਪਨੀ ਦੇ ਸਟਾਕ ‘ਚ ਗਿਰਾਵਟ ਦੇ ਦੋ ਮੁੱਖ ਕਾਰਨ ਦੱਸੇ ਜਾ ਰਹੇ ਹਨ। ਸਭ ਤੋਂ ਪਹਿਲਾਂ, ਨੈਸ਼ਨਲ ਸਟਾਕ ਐਕਸਚੇਂਜ ਨੇ ਅਡਾਨੀ ਪਾਵਰ, ਅਡਾਨੀ ਵਿਲਮਰ ਦੇ ਨਾਲ ਅਡਾਨੀ ਇੰਟਰਪ੍ਰਾਈਜਿਜ਼ ਨੂੰ ਥੋੜ੍ਹੇ ਸਮੇਂ ਦੇ ਸਰਵਿਲਾਂਸ ਫਰੇਮਵਰਕ ਵਿੱਚ ਪਾ ਦਿੱਤਾ ਹੈ। ਜਿਸ ਕਾਰਨ ਕੰਪਨੀ ਦੇ ਸਟਾਕ ‘ਚ ਦਬਾਅ ਦੇਖਣ ਨੂੰ ਮਿਲਿਆ ਹੈ। ਦੂਜਾ, ਕੇਅਰ ਰੇਟਿੰਗਸ ਨੇ AEL ਦੇ ਆਊਟਲੁੱਕ ਨੂੰ ਸਥਿਰ ਤੋਂ ਨੈਗੇਟਿਵ ਤੱਕ ਘਟਾ ਦਿੱਤਾ ਹੈ। ਰੇਟਿੰਗ ਏਜੰਸੀ ਨੇ ਇਹ ਫੈਸਲਾ ਕੰਪਨੀ ‘ਤੇ ਕਾਨੂੰਨੀ ਅਤੇ ਰੈਗੂਲੇਟਰੀ ਜਾਂਚ ਦੇ ਚੱਲਦਿਆਂ ਲਿਆ ਹੈ। ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ‘ਚ ਗਿਰਾਵਟ ਕਾਰਨ ਕੰਪਨੀ ਦੇ ਮਾਰਕੀਟ ਕੈਪ ‘ਚ ਕਰੀਬ 9,900 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ