ਗੌਤਮ ਅਡਾਨੀ ਨੇ ਸਮੇਂ ਤੋਂ ਪਹਿਲਾਂ ਵਾਪਸ ਕੀਤੇ 8,300 ਕਰੋੜ ਰੁਪਏ, ਇਹ ਬਿਆਨ ਕੀਤਾ ਜਾਰੀ
ਇਨ੍ਹਾਂ ਸ਼ੇਅਰਾਂ ਦੀ ਪਰਿਪੱਕਤਾ ਸਤੰਬਰ 2024 ਨੂੰ ਪੂਰੀ ਹੋ ਰਹੀ ਸੀ। ਬਿਆਨ ਜਾਰੀ ਕਰਦੇ ਹੋਏ, ਸਮੂਹ ਨੇ ਕਿਹਾ ਕਿ ਪੂਰਵ-ਭੁਗਤਾਨ ਲਈ, ਅਡਾਨੀ ਪੋਰਟ ਅਤੇ ਐਸਈਜੈਡ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਗਿਰਵੀ ਰੱਖੇ ਗਏ ਸਨ।
ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਵਿਚਕਾਰ, ਪ੍ਰਮੋਟਰ ਨੇ ਕੌਲੇਟਰਲ ਦੇ ਰੂਪ ਚ ਸ਼ੇਅਰਾਂ ਦੇ ਬਦਲੇ ਲਏ ਗਏ 1.11 ਬਿਲੀਅਨ ਡਾਲਰ ਦੇ ਕਰਜ਼ੇ ਦੀ ਪ੍ਰੀ-ਪੇਮੈਂਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸ਼ੇਅਰਾਂ ਦੀ ਪਰਿਪੱਕਤਾ ਸਤੰਬਰ 2024 ਨੂੰ ਪੂਰੀ ਹੋ ਰਹੀ ਸੀ। ਬਿਆਨ ਜਾਰੀ ਕਰਦੇ ਹੋਏ, ਸਮੂਹ ਨੇ ਕਿਹਾ ਕਿ ਪੂਰਵ-ਭੁਗਤਾਨ ਲਈ, ਅਡਾਨੀ ਪੋਰਟ ਅਤੇ ਐਸਈਜੈਡ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਗਿਰਵੀ ਰੱਖੇ ਗਏ ਸਨ। ਜਿਸ ਦੀ ਪ੍ਰੀ-ਪੇਮੈਂਟ ਸਮਾਂ ਤੋਂ ਪਹਿਲਾਂ ਕੀਤੀ ਜਾ ਰਹੀ ਹੈ।
ਅਡਾਨੀ ਪੋਰਟ ਵਿੱਚ, 168.27 ਮਿਲੀਅਨ ਸ਼ੇਅਰ, ਜੋ ਪ੍ਰਮੋਟਰ ਦੀ 12 ਪ੍ਰਤੀਸ਼ਤ ਹਿੱਸੇਦਾਰੀ ਹੈ, ਜਾਰੀ ਕੀਤੇ ਜਾਣਗੇ। ਅਡਾਨੀ ਗ੍ਰੀਨ ਐਨਰਜੀ ਵਿੱਚ, 27.56 ਮਿਲੀਅਨ ਸ਼ੇਅਰ, ਜਾਂ ਪ੍ਰਮੋਟਰਾਂ ਦੀ ਹਿੱਸੇਦਾਰੀ ਦਾ 3 ਪ੍ਰਤੀਸ਼ਤ, ਜਾਰੀ ਕੀਤੇ ਜਾਣਗੇ। ਅਡਾਨੀ ਟਰਾਂਸਮਿਸ਼ਨ ‘ਚ 11.77 ਮਿਲੀਅਨ ਸ਼ੇਅਰ ਜਾਂ ਪ੍ਰਮੋਟਰਾਂ ਦੀ ਹਿੱਸੇਦਾਰੀ ਦਾ 1.4 ਫੀਸਦੀ ਜਾਰੀ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਪੂਰਵ-ਭੁਗਤਾਨ ਕਰਜ਼ੇ ਦਾ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਨਿਵੇਸ਼ਕਾਂ ਨੂੰ ਭਰੋਸਾ ਹੋ ਸਕੇ ਕਿ ਬੈਲੇਂਸ ਸ਼ੀਟ ਅਤੇ ਲੋਨ ਭੁਗਤਾਨ ਕਰਨ ਦੀ ਸਮਰੱਥਾ ਦੋਵੇਂ ਮਜਬੂਤ ਹਨ।
ਇਸ ਘੋਸ਼ਣਾ ਨਾਲ ਅਡਾਨੀ ਪੋਰਟਸ ਦੇ ਸ਼ੇਅਰਾਂ ਨੂੰ ਕੁਝ ਰਾਹਤ ਮਿਲੀ, ਜੋ 6 ਫੀਸਦੀ ਵਧ ਕੇ 528.40 ਰੁਪਏ ‘ਤੇ ਪਹੁੰਚ ਗਿਆ ਅਤੇ ਨਿਫਟੀ 50 ‘ਤੇ ਟੌਪ ਗੇਨਰ ਹੈ। ਹਾਲਾਂਕਿ ਅਡਾਨੀ ਟੋਟਲ ਗੈਸ, ਅਡਾਨੀ ਗ੍ਰੀਨ ਐਨਰਜੀ, ਅਡਾਨੀ ਪਾਵਰ ਅਤੇ ਅਡਾਨੀ ਵਿਲਮਰ ‘ਚ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਡਾਨੀ ਟਰਾਂਸਮਿਸ਼ਨ ਦਾ ਸਟਾਕ 10 ਫੀਸਦੀ ਦੇ ਹੇਠਲੇ ਸਰਕਟ ‘ਤੇ ਆ ਗਿਆ ਹੈ। ਅਦਨੀ ਐਂਟਰਪ੍ਰਾਈਜ਼ਿਜ ਦੇ ਸ਼ੇਅਰ ਲਗਭਗ 2 ਫੀਸਦੀ ਡਿੱਗ ਕੇ 1,564.90 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ।