Royal Enfield Bikes: ਬੁਲੇਟ ਨਹੀਂ, ਰਾਇਲ ਐਨਫੀਲਡ ਦੀ ਇਸ ਬਾਈਕ 'ਤੇ ਟਿਕ ਗਿਆ ਗਾਹਕਾਂ ਦਾ ਦਿਲ | royal enfield bike bullet classic 350 is best selling bike of the company for 2023 Punjabi news - TV9 Punjabi

Royal Enfield Bikes: ਬੁਲੇਟ ਨਹੀਂ, ਰਾਇਲ ਐਨਫੀਲਡ ਦੀ ਇਸ ਬਾਈਕ ‘ਤੇ ਟਿਕ ਗਿਆ ਗਾਹਕਾਂ ਦਾ ਦਿਲ

Updated On: 

24 Dec 2023 15:46 PM

ਜੇਕਰ ਤੁਸੀਂ ਵੀ ਸੋਚਦੇ ਹੋ ਕਿ ਰਾਇਲ ਐਨਫੀਲਡ ਬੁਲੇਟ ਸਭ ਤੋਂ ਵੱਧ ਵਿਕਦੀ ਹੈ ਤਾਂ ਅਜਿਹਾ ਨਹੀਂ ਹੈ, ਰਾਇਲ ਐਨਫੀਲਡ ਦੀ ਕਿਹੜੀ ਬਾਈਕ ਬੁਲੇਟ ਨੂੰ ਪਛਾੜ ਕੇ ਗਾਹਕਾਂ ਦੀ ਪਹਿਲੀ ਪਸੰਦ ਬਣ ਗਈ ਹੈ? ਇਸ ਬਾਈਕ ਦੀ ਕੀਮਤ ਕਿੰਨੀ ਹੈ ਅਤੇ ਇਹ ਬਾਈਕ ਇੱਕ ਲੀਟਰ ਵਿੱਚ ਕਿੰਨੀ ਮਾਈਲੇਜ ਦਿੰਦੀ ਹੈ? ਚਲੋ ਅਸੀ ਜਾਣੀਐ

Royal Enfield Bikes: ਬੁਲੇਟ ਨਹੀਂ, ਰਾਇਲ ਐਨਫੀਲਡ ਦੀ ਇਸ ਬਾਈਕ ਤੇ ਟਿਕ ਗਿਆ ਗਾਹਕਾਂ ਦਾ ਦਿਲ

Pic Credit: TV9Hindi..com

Follow Us On

ਜਦੋਂ ਵੀ ਰਾਇਲ ਐਨਫੀਲਡ ਦਾ ਨਾਮ ਆਉਂਦਾ ਹੈ, ਸਭ ਤੋਂ ਪਹਿਲਾਂ ਜੋ ਨਾਮ ਆਉਂਦਾ ਹੈ ਉਹ ਬੁਲੇਟ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਨਵੰਬਰ ਵਿੱਚ 80,251 ਯੂਨਿਟਸ ਵੇਚਣ ਵਾਲੀ ਰਾਇਲ ਐਨਫੀਲਡ ਦੀ ਕਿਹੜੀ ਬਾਈਕ ਗਾਹਕਾਂ ਦੀ ਸਭ ਤੋਂ ਪਸੰਦੀਦਾ ਹੈ? ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਰਾਇਲ ਐਨਫੀਲਡ ਦੀ ਬੁਲੇਟ ਬਾਈਕ ਵਿਕਰੀ ਦੇ ਮਾਮਲੇ ‘ਚ ਸਭ ਤੋਂ ਅੱਗੇ ਹੋਵੇਗੀ, ਪਰ ਅਜਿਹਾ ਨਹੀਂ ਹੈ।

ਰਾਇਲ ਐਨਫੀਲਡ ਬੁਲੇਟ ਦੀ ਬਜਾਏ, ਗਾਹਕ ਰਾਇਲ ਐਨਫੀਲਡ ਕਲਾਸਿਕ 350 ਨੂੰ ਸਭ ਤੋਂ ਵੱਧ ਖਰੀਦਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਖਬਰਾਂ ਮੁਤਾਬਕ ਪਿਛਲੇ ਮਹੀਨੇ ਯਾਨੀ ਨਵੰਬਰ ‘ਚ ਰਾਇਲ ਐਨਫੀਲਡ ਕਲਾਸਿਕ ਨੇ ਬੁਲੇਟ ਨੂੰ ਵੀ ਮਾਤ ਦਿੱਤੀ ਹੈ।

ਰਸ਼ਲੇਨ ਦੀ ਰਿਪੋਰਟ ਮੁਤਾਬਕ ਨਵੰਬਰ ‘ਚ ਰਾਇਲ ਐਨਫੀਲਡ ਕਲਾਸਿਕ 350 ਦੀਆਂ 30 ਹਜ਼ਾਰ 264 ਯੂਨਿਟਸ ਵਿਕੀਆਂ, ਜਦੋਂ ਕਿ ਬੁਲੇਟ 350 ਦੀਆਂ ਸਿਰਫ 17 ਹਜ਼ਾਰ 450 ਯੂਨਿਟਸ ਹੀ ਵਿਕੀਆਂ।

Royal Enfield Classic 350 ਦੀ ਭਾਰਤ ਵਿੱਚ ਕੀਮਤ

ਜੇਕਰ ਨਵੰਬਰ ‘ਚ ਰਾਇਲ ਐਨਫੀਲਡ ਦੀ ਇਸ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ਦੀ ਕੀਮਤ 1,93,080 ਰੁਪਏ (ਐਕਸ-ਸ਼ੋਰੂਮ) ਤੋਂ 2,24,755 ਰੁਪਏ (ਐਕਸ-ਸ਼ੋਰੂਮ) ਹੈ।

Royal Enfield Classic 350 Mileage: ਮਾਈਲੇਜ ਡਿਟੇਲਸ

ਰਾਇਲ ਐਨਫੀਲਡ ਦੀ ਆਫੀਸ਼ੀਅਲ ਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕਲਾਸਿਕ 350 ਬਾਈਕ ਇਕ ਲੀਟਰ ਪੈਟਰੋਲ ‘ਚ 36.2 ਕਿਲੋਮੀਟਰ ਤੱਕ ਚੱਲ ਸਕਦੀ ਹੈ।

Royal Enfield Bullet 350 ਦੀ ਭਾਰਤ ਵਿੱਚ ਕੀਮਤ

ਰਾਇਲ ਐਨਫੀਲਡ ਦੀ ਇਸ ਮਸ਼ਹੂਰ ਬਾਈਕ ਦੀ ਕੀਮਤ 1 ਲੱਖ 73 ਹਜ਼ਾਰ 562 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਹ ਬਾਈਕ ਪੰਜ ਵੱਖ-ਵੱਖ ਰੰਗਾਂ, ਬਲੈਕ ਗੋਲਡ, ਸਟੈਂਡਰਡ ਬਲੈਕ, ਸਟੈਂਡਰਡ ਮਾਰੂਨ, ਮਿਲਟਰੀ ਬਲੈਕ ਅਤੇ ਮਿਲਟਰੀ ਰੈੱਡ ‘ਚ ਉਪਲਬਧ ਹੈ।

Bullet 350 Mileage: ਕਿੰਨੀ ਮਾਈਲੇਜ ਮਿਲੇਗੀ?

ਰਾਇਲ ਐਨਫੀਲਡ ਦੀ ਅਧਿਕਾਰਤ ਸਾਈਟ ਮੁਤਾਬਕ ਇਹ ਬਾਈਕ 13 ਲੀਟਰ ਦੇ ਫਿਊਲ ਟੈਂਕ ਦੇ ਨਾਲ ਆਉਂਦੀ ਹੈ। ਕੰਪਨੀ ਮੁਤਾਬਕ ਇਹ ਬਾਈਕ ਇਕ ਲੀਟਰ ‘ਚ 36.2 ਕਿਲੋਮੀਟਰ ਤੱਕ ਚੱਲ ਸਕਦੀ ਹੈ।

ਕਿਹੜੀ ਬਾਈਕ ਵਿੱਚ ABS ਸਿਸਟਮ ?

ਰਾਇਲ ਐਨਫੀਲਡ ਬੁਲੇਟ ਦੀ ਗੱਲ ਕਰੀਏ ਤਾਂ ਅਧਿਕਾਰਤ ਸਾਈਟ ‘ਤੇ ABS ਸਿਸਟਮ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਤੁਹਾਨੂੰ ਕਲਾਸਿਕ 350 ਦੋ ਵੇਰੀਐਂਟ ‘ਚ ਮਿਲੇਗਾ। ਤੁਹਾਨੂੰ ਇੱਕ ਵੇਰੀਐਂਟ ਸਿੰਗਲ ABS ਸਿਸਟਮ ਅਤੇ ਦੂਜਾ ਵੇਰੀਐਂਟ ਡਿਊਲ ABS ਸਿਸਟਮ ਨਾਲ ਮਿਲੇਗਾ। ਜੇਕਰ ਵਜ਼ਨ ਦੀ ਗੱਲ ਕਰੀਏ ਤਾਂ ਦੋਵਾਂ ਬਾਈਕਸ ਦੀ ਵਜ਼ਨ ਇੱਕੋ ਹੈ, ਕੰਪਨੀ ਮੁਤਾਬਕ ਦੋਵਾਂ ਬਾਈਕਸ ਦਾ ਵਜ਼ਨ 195 ਕਿਲੋਗ੍ਰਾਮ ਹੈ।

Exit mobile version