‘ਪੁਸ਼ਪਾ-2’ ਦੀ Red Pajero ਤੋਂ ਲੈ ਕੇ ‘ਖਿਲਾੜੀ 786’ ਦੀ Red Ferrari ਤੱਕ, ਜਦੋਂ ਫਿਲਮਾਂ ‘ਚ ਚੱਲਿਆ ਕਾਰਾਂ ਦਾ ਜਾਦੂ

Published: 

09 Dec 2024 18:38 PM

Pushpa 2: ਜੇਕਰ ਤੁਸੀਂ 'ਪੁਸ਼ਪਾ-2' ਦੇਖੀ ਹੈ ਤਾਂ ਤੁਸੀਂ 'ਰੇਡ ਪਜੇਰੋ' 'ਚ ਅੱਲੂ ਅਰਜੁਨ ਦੇ ਘੁਮੰਣ ਦੇ ਸਟਾਈਲ ਦੇ ਫੈਨ ਬਣ ਚੁੱਕੇ ਹੋਵੋਗੇ। ਇਸ ਤੋਂ ਪਹਿਲਾਂ ਵੀ ਬਾਲੀਵੁੱਡ 'ਚ ਕਾਰਾਂ ਨੂੰ ਲੈ ਕੇ ਕਈ ਗੀਤ ਬਣ ਚੁੱਕੇ ਹਨ ਅਤੇ 'ਰੈੱਡ ਫੇਰਾਰੀ' ਤੋਂ 'ਮਸਟੈਂਗ' ਵਰਗੀਆਂ ਕਾਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਪ੍ਰਸ਼ੰਸਕ ਵੀ ਹੀਰੋਜ਼ ਦੀਆਂ ਕਾਰਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ।

ਪੁਸ਼ਪਾ-2 ਦੀ Red Pajero ਤੋਂ ਲੈ ਕੇ ਖਿਲਾੜੀ 786 ਦੀ Red Ferrari ਤੱਕ, ਜਦੋਂ ਫਿਲਮਾਂ ਚ ਚੱਲਿਆ ਕਾਰਾਂ ਦਾ ਜਾਦੂ
Follow Us On

ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ-2’ ਇਨ੍ਹੀਂ ਦਿਨੀਂ ਧੂਮ ਮਚਾ ਰਹੀ ਹੈ। ਇਸ ਫਿਲਮ ‘ਚ ਅੱਲੂ ਅਰਜੁਨ ਦੇ ਅੰਦਾਜ਼ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਉਨ੍ਹਾਂ ਦੀ ‘ਲਾਲ ਪਜੇਰੋ’ ‘ਚ ਘੁੰਮਣ ਤੋਂ ਲੈ ਕੇ ਐਕਸ਼ਨ ਤੱਕ ਹਰ ਪਾਸੇ ਚਰਚਾ ਹੈ। ਇਸ ਤੋਂ ਪਹਿਲਾਂ ‘ਰੈੱਡ ਫੇਰਾਰੀ’ ਵੀ ਫਿਲਮਾਂ ‘ਚ ਕਾਫੀ ਮਸ਼ਹੂਰ ਰਹੀ ਹੈ। ਆਖਿਰ ਕੀ ਹੈ ਇਨ੍ਹਾਂ ਕਾਰਾਂ ਦੀ ਖਾਸੀਅਤ…

‘ਪੁਸ਼ਪਾ’ ਦੀ ਪਜੇਰੋ

ਪੁਸ਼ਪਾ-2 ਵਿੱਚ ਅੱਲੂ ਅਰਜੁਨ ਮਿਤਸੁਬੀਸ਼ੀ ਪਜੇਰੋ ਸਪੋਰਟ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਪਜੇਰੋ ਲਾਈਨਅੱਪ ਦੀ ਟਾਪ ਮਾਡਲ ਕਾਰ ਹੈ। ਇਸ ਦਾ ਸਭ ਤੋਂ ਮਸ਼ਹੂਰ ਕਰ ਫਲੇਮ ਹੈ, ਜੋ ਫਿਲਮ ਵਿੱਚ ਵਰਤਿਆ ਗਿਆ ਹੈ। ਇਸ ਕਾਰ ਦੀ ਖਾਸੀਅਤ ਇਸਦੀ ਜ਼ਬਰਦਸਤ ਪਰਫਾਰਮੈਂਸ ਅਤੇ ਸੜਕ ‘ਤੇ ਡਰਾਈਵਿੰਗ ਕਰਦੇ ਸਮੇਂ ਇਸਦਾ ਰੌਬ ਹੈ।

ਇਹ ਕਾਰ 2.4 ਲੀਟਰ 4 ਸਿਲੰਡਰ ਇੰਜਣ ਦੇ ਨਾਲ ਆਉਂਦੀ ਸੀ, ਜੋ 178 bhp ਦੀ ਪਾਵਰ ਅਤੇ ਲਗਭਗ 400 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਸੀ। ਇਸ ਕਾਰ ਦੀ ਖਾਸੀਅਤ ਹਾਈ ਸੀਟ ਡਰਾਈਵਿੰਗ ਅਨੁਭਵ ਅਤੇ ਇਸਦੀ ਬਿਲਡ ਕੁਆਲਿਟੀ ਸੀ। ਇਸ ਕਾਰਨ ਇਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।

ਇਸ ਕਾਰ ਦਾ ਹੈਦਰਾਬਾਦ ‘ਚ ਲਾਸਟ ਰਿਕਾਰਡ ਔਨ ਰੋਡ ਪ੍ਰਾਈਜ਼ 34,00,000 ਰੁਪਏ ਦੇ ਕਰੀਬ ਸੀ। ਹਾਲਾਂਕਿ ਇਹ ਕਾਰ ਫਿਲਹਾਲ ਭਾਰਤ ‘ਚ ਉਪਲਬਧ ਨਹੀਂ ਹੈ। ਇਹ ਕਾਰ ਭਾਰਤ ਵਿੱਚ ਉਸ ਦੌਰ ਵਿੱਚ ਬਹੁਤ ਮਸ਼ਹੂਰ ਹੋਈ ਸੀ ਜਿਸ ਦੀ ਕਹਾਣੀ ਪੁਸ਼ਪਾ-2 ਵਿੱਚ ਦਿਖਾਈ ਗਈ ਹੈ।

ਗੀਤਾਂ ਤੋਂ ਲੈ ਕੇ ਫਿਲਮਾਂ ਦੇ ਨਾਵਾਂ ਤੱਕ ‘ਰੈੱਡ ਫੇਰਾਰੀ’ ਦਾ ਜਲਵਾ

ਚਾਹੇ ਉਹ ਸ਼ਰਮਨ ਜੋਸ਼ੀ ਦੀ ਬਾਲੀਵੁੱਡ ਫਿਲਮ ‘ਫੇਰਾਰੀ ਕੀ ਸਵਾਰੀ’ ਹੋਵੇ, ਅਕਸ਼ੈ ਕੁਮਾਰ ਦੀ ‘ਖਿਲਾੜੀ 786’ ਦਾ ਗੀਤ ‘ਲੌਂਗ ਡਰਾਈਵ’ ਹੋਵੇ ਜਾਂ ਕਰਨ ਔਜਲਾ ਦਾ ਗੀਤ ‘ਸਾਫਟਲੀ’ ਹੋਵੇ, ਗੀਤ ਵਿੱਚ ਪ੍ਰੇਮਿਕਾ ਦੇ ਆਪਣੇ ਪ੍ਰੇਮੀ ਦੀ ਕਾਰ ਦੇ ਰੰਗ ਵਿੱਚ ਚੁੰਨੀ ਰੰਗਵਾਉਣ ਦੀ ਜਿੱਦ ਹੋਵੇ। ਉਸ ਵੇਲੇ ਗੱਲ ਸਿਰਫ਼ ਲਾਲ ਫੇਰਾਰੀ’ ਦੀ ਹੀ ਹੁੰਦੀ ਹੈ। ਇਸ ਕਾਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਲਗਜ਼ਰੀ ਦੇ ਨਾਲ-ਨਾਲ ਸਪੋਰਟੀ ਵੀ ਹੈ।

ਇਸ ਕਾਰ ‘ਚ 3.9 ਲੀਟਰ ਦਾ ਇੰਜਣ ਹੈ, ਜੋ 659.78 bhp ਦੀ ਪਾਵਰ ਅਤੇ 760 ਨਿਊਟਨ ਮੀਟਰ ਦਾ ਅਧਿਕਤਮ ਟਾਰਕ ਜਨਰੇਟ ਕਰਦਾ ਹੈ। ਭਾਰਤ ‘ਚ ਇਸ ਕਾਰ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ। ਇਸ ਕਾਰ ਦੀ ਫਿਊਲ ਟੈਂਕ ਦੀ ਸਮਰੱਥਾ 78 ਲੀਟਰ ਪੈਟਰੋਲ ਹੈ।

ਫੋਰਡ ਮਸਟੈਂਗ ਵਿੱਚ ਦਿਲਜੀਤ ਦੋਸਾਂਝ (Photo: Video Grab)

ਇਹ ਵੀ ਪੜ੍ਹੋ- Elon Musk ਜਿਸ ਤੇ 10 ਸਾਲਾਂ ਤੋਂ ਕਰ ਰਹੇ ਸਨ ਕੰਮ, IIT ਨੇ ਉਸ ਚ ਬਣਾਇਆ ਨਵਾਂ ਰਿਕਾਰਡ

ਦਿਲਜੀਤ ਦੀ ਪਸੰਦੀਦਾ ‘ਮਸਟੈਂਗ’

ਦਿਲਜੀਤ ਦੋਸਾਂਝ ਦੇ ਗੀਤ Do You Know ਵਿੱਚ ਇੱਕ ਅਨੋਖੀ ਕਾਰ ਫੋਰਡ ਮਸਟੈਂਗ ਦਾ ਜ਼ਿਕਰ ਆਇਆ ਹੈ। ਇਹ ਕਾਰ ਵੀ ਆਪਣੀ ਪਾਵਰ ਲਈ ਜਾਣੀ ਜਾਂਦੀ ਹੈ। ਇਸ ‘ਚ 4.9 ਲਿਟਰ ਦਾ 8 ਸਿਲੰਡਰ ਇੰਜਣ ਹੈ। ਇਸ ਕਾਰ ਦਾ ਕਨਵਰਟੀਬਲ ਵਰਜ਼ਨ ਕਾਫੀ ਮਸ਼ਹੂਰ ਹੈ ਇਹ 396 BHP ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਸ ਦਾ ਵੱਧ ਤੋਂ ਵੱਧ ਟਾਰਕ 515 ਨਿਊਟਨ ਮੀਟਰ ਹੈ। ਇਹ ਕਾਰ ਆਪਣੀ ਸਪੋਰਟੀ ਅਤੇ ਸ਼ਾਨਦਾਰ ਦਿੱਖ ਲਈ ਜਾਣੀ ਜਾਂਦੀ ਹੈ। ਇਸ ਕਾਰ ਨੂੰ ਭਾਰਤ ‘ਚ ਇੰਪੋਰਟ ਕਰਨਾ ਹੋਵੇਗਾ।

Exit mobile version