ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਾਰ ਵਿੱਚ ਠੰਡ ਤੋਂ ਬਚਣ ਲਈ ਚਲਾ ਰਹੇ ਹੋ ਹੀਟਰ? ਜਾਨ ਦਾ ਦੁਸ਼ਮਣ ਨਾ ਬਣ ਜਾਵੇ ਇਹ ਆਰਾਮ

Heater in Car Satety Tips: ਜੇਕਰ ਤੁਸੀਂ ਵੀ ਠੰਡ ਤੋਂ ਬਚਣ ਲਈ ਕਾਰ 'ਚ ਹੀਟਰ ਚਲਾਉਂਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਕਿਉਂਕਿ ਹੀਟਰ ਨੂੰ ਜ਼ਿਆਦਾ ਚਲਾਉਣ ਨਾਲ ਖਰਚੇ ਵਧ ਸਕਦੇ ਹਨ ਅਤੇ ਸਿਹਤ ਵੀ ਖਰਾਬ ਹੋ ਸਕਦੀ ਹੈ। ਆਓ ਜਾਣਦੇ ਹਾਂ ਕਾਰ ਹੀਟਰ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਕਾਰ ਵਿੱਚ ਠੰਡ ਤੋਂ ਬਚਣ ਲਈ ਚਲਾ ਰਹੇ ਹੋ ਹੀਟਰ? ਜਾਨ ਦਾ ਦੁਸ਼ਮਣ ਨਾ ਬਣ ਜਾਵੇ ਇਹ ਆਰਾਮ
ਕਾਰ ‘ਚ ਹੀਟਰ ਚਲਾਉਂਦੇ ਵੇਲ੍ਹੇ ਵਰਤੋਂ ਸਾਵਧਾਨੀਆਂ
Follow Us
tv9-punjabi
| Updated On: 16 Dec 2024 16:13 PM

ਠੰਡ ਵਧਣ ਲੱਗੀ ਹੈ। ਲੋਕਾਂ ਨੇ ਕਾਰਾਂ ਅਤੇ ਘਰਾਂ ਵਿੱਚ ਏਸੀ ਦੀ ਥਾਂ ਹੀਟਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤੁਸੀਂ ਵੀ ਠੰਡ ਤੋਂ ਬਚਣ ਲਈ ਕਾਰ ਚਲਾਉਂਦੇ ਸਮੇਂ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਹੀਟਰ ਚਲਾਉਣ ਨਾਲ ਨਾ ਕਾਰ ਤਾਂ ਜਰੂਰ ਗਰਮ ਹੋ ਜਾਂਦੀ ਹੈ,ਪਰ ਇਸ ਨਾਲ ਖ਼ਤਰਾ ਵੀ ਹੈ। ਆਓ ਜਾਣਦੇ ਹਾਂ ਹੀਟਰ ਚਲਾਉਣ ਨਾਲ ਕੀ ਨੁਕਸਾਨ ਹੋ ਸਕਦਾ ਹੈ ਅਤੇ ਨੁਕਸਾਨ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਆਕਸੀਜਨ ਦੇ ਪੱਧਰ ‘ਤੇ ਪ੍ਰਭਾਵ

ਜੇਕਰ ਤੁਸੀਂ ਕਾਰ ‘ਚ ਹੀਟਰ ਨੂੰ ਲੰਬੇ ਸਮੇਂ ਤੱਕ ਲਗਾਤਾਰ ਚਲਾਉਂਦੇ ਹੋ ਤਾਂ ਕਾਰ ਦੇ ਅੰਦਰ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਕੈਬਿਨ ‘ਚ ਆਕਸੀਜਨ ਦਾ ਪੱਧਰ ਘੱਟ ਜਾਂਦਾ ਹੈ ਅਤੇ ਤੁਹਾਨੂੰ ਚੱਕਰ ਆਉਣਾ, ਥਕਾਵਟ ਅਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ ‘ਤੇ ਕਾਰ ਦੀ ਖਿੜਕੀ ਖੋਲ੍ਹਦੇ ਰਹੋ ਅਤੇ ਪਾਰਕਿੰਗ ਜਾਂ ਬੇਸਮੈਂਟ ‘ਚ ਹੀਟਰ ਨਾ ਚਲਾਓ।

ਕਾਰਬਨ ਮੋਨੋਆਕਸਾਈਡ ਵਿੱਚ ਵਾਧਾ

ਜੇਕਰ ਕਾਰ ਵਿੱਚ ਹੀਟਰ ਜ਼ਿਆਦਾ ਦੇਰ ਤੱਕ ਚੱਲਦਾ ਹੈ ਤਾਂ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਬਚਣ ਲਈ ਸਾਵਧਾਨ ਰਹੋ। ਹੀਟਰ ਦੀ ਸਹੀ ਅਤੇ ਸੁਰੱਖਿਅਤ ਵਰਤੋਂ ਕਰੋ ਅਤੇ ਸਮੇਂ-ਸਮੇਂ ‘ਤੇ ਕਾਰ ਦੀ ਸਰਵਿਸ ਕਰਵਾਉਂਦੇ ਰਹੋ।

ਸਕਿਨ ‘ਤੇ ਬੁਰਾ ਪ੍ਰਭਾਵ

ਜੇਕਰ ਤੁਸੀਂ ਕਾਰ ‘ਚ ਹੀਟਰ ਚਲਾਉਂਦੇ ਸਮੇਂ ਖਿੜਕੀ ਨਹੀਂ ਖੋਲ੍ਹਦੇ ਹੋ ਤਾਂ ਪੂਰੀ ਕਾਰ ‘ਚ ਗਰਮ ਹਵਾ ਇਕੱਠੀ ਹੁੰਦੀ ਰਹਿੰਦੀ ਹੈ, ਜਿਸ ਨਾਲ ਸਿਕਨ ਅਤੇ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀ ਸਿਹਤ ਖ਼ਰਾਬ ਨਾ ਹੋਵੇ, ਕਾਰ ਹੀਟਰ ਦੇ ਤਾਪਮਾਨ ਨੂੰ ਹਮੇਸ਼ਾ ਮੱਧਮ ਹੀ ਰੱਖੋ ਅਤੇ ਵੈਂਟਸ ਨੂੰ ਸਹੀ ਢੰਗ ਨਾਲ ਐਡਜਸਟ ਕਰੋ।

ਖਰਚ ਵੀ ਵਧੇਗਾ

ਜਦੋਂ ਤੁਸੀਂ ਹੀਟਰ ਨੂੰ ਲੰਬੇ ਸਮੇਂ ਤੱਕ ਚਲਾਉਂਦੇ ਹੋ, ਤਾਂ ਇਹ ਜ਼ਿਆਦਾ ਬਾਲਣ ਦੀ ਖਪਤ ਕਰਦਾ ਹੈ ਅਤੇ ਇੰਜਣ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਜ਼ਰੂਰਤ ਅਨੁਸਾਰ ਕਾਰ ਹੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਾਰ ਦੇ ਇੰਜਣ ਨੂੰ ਬੰਦ ਕਰਕੇ ਹੀਟਰ ਚਲਾਉਣ ਦੀ ਆਪਣੀ ਆਦਤ ਤੋਂ ਬਚਣਾ ਚਾਹੀਦਾ ਹੈ।

ਬੈਟਰੀ ਵੀ ਹੋ ਜਾਂਦੀ ਹੈ ਖਰਾਬ

ਹੀਟਰ ਨੂੰ ਜ਼ਿਆਦਾ ਦੇਰ ਤੱਕ ਚਲਾਉਣ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਕਾਰ ਦੀ ਬੈਟਰੀ ਵੀ ਖਰਾਬ ਹੋ ਜਾਂਦੀ ਹੈ। ਬੈਟਰੀ ਡਿਸਚਾਰਜ ਹੋਣ ਦਾ ਖਤਰਾ ਹੈ। ਬੈਟਰੀ ਨੂੰ ਖਰਾਬ ਤੋਂ ਬਚਣ ਲਈ, ਧਿਆਨ ਵਿੱਚ ਰੱਖੋ ਕਿ ਜਦੋਂ ਵੀ ਤੁਸੀਂ ਹੀਟਰ ਦੀ ਵਰਤੋਂ ਕਰਦੇ ਹੋ, ਤੁਹਾਨੂੰ ਇਸਨੂੰ ਬੰਦ ਜਰੂਰ ਕਰ ਦਿਓ। ਚਾਲੂ ਕਾਰ ਵਿੱਚ ਕਦੇ ਵੀ ਹੀਟਰ ਨਾ ਛੱਡੋ।

ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ...
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ...
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ...
Diljit Dosanjh: ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ...
Diljit Dosanjh:  ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ......
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ...
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ......
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ...
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ......