ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Elon Musk ਜਿਸ ‘ਤੇ 10 ਸਾਲਾਂ ਤੋਂ ਕਰ ਰਹੇ ਸਨ ਕੰਮ, IIT ਨੇ ਉਸ ‘ਚ ਬਣਾਇਆ ਨਵਾਂ ਰਿਕਾਰਡ

Popularized Hyperloop: ਐਲੋਨ ਮਸਕ ਨੇ ਇਲੈਕਟ੍ਰਿਕ ਕਾਰਾਂ ਤੋਂ ਲੈ ਕੇ ਪੁਲਾੜ ਉਦਯੋਗ ਅਤੇ ਕ੍ਰਿਪਟੋਕਰੰਸੀ ਤੱਕ ਦੀਆਂ ਨਵੀਆਂ ਤਕਨੀਕਾਂ 'ਤੇ ਕੰਮ ਕਰਕੇ ਬਹੁਤ ਸਾਰੀ ਦੌਲਤ ਅਤੇ ਪ੍ਰਸਿੱਧੀ ਕਮਾਈ ਹੈ। ਉਹ 10 ਸਾਲਾਂ ਤੋਂ ਇਕ ਹੋਰ ਸੰਕਲਪ 'ਤੇ ਕੰਮ ਕਰ ਰਹੇ ਹਨ, ਪਰ ਹੁਣ ਭਾਰਤ ਦੀ ਇਕ ਆਈਆਈਟੀ ਨੇ ਭਾਰਤੀ ਰੇਲਵੇ ਦੇ ਨਾਲ ਮਿਲ ਕੇ ਇਸ ਵਿਚ ਰਿਕਾਰਡ ਬਣਾਇਆ ਹੈ।

Elon Musk ਜਿਸ ‘ਤੇ 10 ਸਾਲਾਂ ਤੋਂ ਕਰ ਰਹੇ ਸਨ ਕੰਮ, IIT ਨੇ ਉਸ ‘ਚ ਬਣਾਇਆ ਨਵਾਂ ਰਿਕਾਰਡ
Follow Us
tv9-punjabi
| Published: 07 Dec 2024 22:00 PM

Popularized Hyperloop: ਟੈਕਨਾਲੋਜੀ ਦੀ ਦੁਨੀਆ ਵਿਚ ਐਲੋਨ ਮਸਕ ਦਾ ਨਾਮ ਕੌਣ ਨਹੀਂ ਜਾਣਦਾ? ਟੇਸਲਾ ਵਰਗੀਆਂ ਇਲੈਕਟ੍ਰਿਕ ਕਾਰਾਂ, ਸਟਾਰਲਿੰਕ ਵਰਗੀਆਂ ਸਪੇਸ ਟੈਕ ਕੰਪਨੀਆਂ, ਡੋਜ ਕੋਇਨ ਵਰਗੀਆਂ ਕ੍ਰਿਪਟੋਕੁਰੰਸੀਆਂ ਵਿੱਚ ਨਿਵੇਸ਼ ਕਰਨ ਦੇ ਨਾਲ, ਉਨ੍ਹਾਂ ਨੇ ਟਵਿੱਟਰ ਨੂੰ ਵੀ ਖਰੀਦਿਆ ਹੈ ਅਤੇ ਇਸਨੂੰ ਐਕਸ ਵਿੱਚ ਬਦਲ ਦਿੱਤਾ ਹੈ। ਅਤੇ 10 ਸਾਲ ਪਹਿਲਾਂ, ਉਸਨੇ ਆਵਾਜਾਈ ਨਾਲ ਸਬੰਧਤ ਇੱਕ ਹੋਰ ਤਕਨਾਲੋਜੀ ਨੂੰ ਪ੍ਰਸਿੱਧ ਕਰਨ ਲਈ ਕੰਮ ਕੀਤਾ ਸੀ। ਹੁਣ ਇਸੇ ਤਕਨੀਕ ਦੀ ਵਰਤੋਂ ਕਰਕੇ IIT ਮਦਰਾਸ ਅਤੇ ਭਾਰਤੀ ਰੇਲਵੇ ਨੇ ਨਵਾਂ ਰਿਕਾਰਡ ਬਣਾਇਆ ਹੈ।

ਇੱਥੇ ਅਸੀਂ ਹਾਈਪਰਲੂਪ ਟੈਕਨਾਲੋਜੀ ਦੀ ਗੱਲ ਕਰ ਰਹੇ ਹਾਂ, ਜਿਸ ਵਿੱਚ ਵੈਕਿਊਮ ਟਿਊਬ ਦੇ ਅੰਦਰ ਟਰੇਨਾਂ ਜਾਂ ਟਰੈਵਲ ਪੌਡਾਂ ਨੂੰ ਸੁਪਰਸਪੀਡ ‘ਤੇ ਚਲਾਇਆ ਜਾਂਦਾ ਹੈ। ਆਈਆਈਟੀ ਮਦਰਾਸ ਅਤੇ ਭਾਰਤੀ ਰੇਲਵੇ ਨੇ ਇਸ ਤਕਨੀਕ ਨਾਲ ਨਵਾਂ ਰਿਕਾਰਡ ਬਣਾਇਆ ਹੈ।

ਭਾਰਤ ਵਿੱਚ ਪਹਿਲਾ ਟੈਸਟਿੰਗ ਟਰੈਕ ਤਿਆਰ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਭਾਰਤ ਦਾ ਪਹਿਲਾ ਹਾਈਪਰਲੂਪ ਟੈਸਟਿੰਗ ਟਰੈਕ ਹੁਣ ਤਿਆਰ ਹੈ। ਇਹ ਦੇਸ਼ ਦੇ ਅੰਦਰ ਆਵਾਜਾਈ ਤਕਨਾਲੋਜੀ ਦੇ ਵਿਕਾਸ ਵਿੱਚ ਇੱਕ ਨਵਾਂ ਮੀਲ ਪੱਥਰ ਹੈ। ਭਾਰਤ ਨੇ ਦੇਸ਼ ਦਾ ਪਹਿਲਾ ਹਾਈਪਰਲੂਪ ਟੈਸਟਿੰਗ ਟਰੈਕ ਬਣਾਇਆ ਹੈ ਜੋ 410 ਮੀਟਰ ਲੰਬਾ।

ਹਾਈਪਰਲੂਪ ਵਿੱਚ ਟਰੇਨਾਂ ਟਿਊਬਾਂ ਵਿੱਚ ਸਫ਼ਰ ਕਰਦੀਆਂ ਹਨ

ਇਸ ਟ੍ਰੈਕ ਨੂੰ ਵਿਕਸਤ ਕਰਨ ਦਾ ਕੰਮ ਭਾਰਤੀ ਰੇਲਵੇ ਨੇ ਆਈਆਈਟੀ ਮਦਰਾਸ ਦੀ ਅਵਿਸ਼ਕਾਰ ਹਾਈਪਰਲੂਪ ਟੀਮ ਦੇ ਸਹਿਯੋਗ ਨਾਲ ਕੀਤਾ ਹੈ। ਇੱਕ ਇਨਕਿਊਬੇਟਿਡ ਸਟਾਰਟਅੱਪ TuTr ਨੇ ਵੀ ਇਸ ਕੰਮ ਵਿੱਚ ਸਹਿਯੋਗ ਦਿੱਤਾ ਹੈ।

ਹਾਈਪਰਲੂਪ ਤਕਨਾਲੋਜੀ ਕਿਵੇਂ ਕੰਮ ਕਰਦੀ ਹੈ?

ਹਾਈਪਰਲੂਪ ਤਕਨਾਲੋਜੀ ਅਸਲ ਵਿੱਚ ਇੱਕ ਰੇਲਵੇ ਸਿਸਟਮ ਜਾਂ ਮੈਟਰੋ ਸਿਸਟਮ ਵਾਂਗ ਕੰਮ ਕਰਦੀ ਹੈ। ਇਹ ਆਧੁਨਿਕ ਸਮੇਂ ਦੀ ਹਾਈ-ਸਪੀਡ ਮਾਸ ਟਰਾਂਸਪੋਰਟ ਪ੍ਰਣਾਲੀ ਹੈ, ਪਰ ਇਸ ਵਿੱਚ ਰੇਲਵੇ ਦੀ ਰਵਾਇਤੀ ਤਕਨਾਲੋਜੀ ਦੀ ਬਜਾਏ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਾਫ਼ੀ ਕੁਸ਼ਲ ਅਤੇ ਸਸਤਾ ਹੈ।

ਇਸ ਤਕਨਾਲੋਜੀ ਵਿੱਚ, ਪੌਡ ਅਤੇ ਕੈਪਸੂਲ ਘੱਟ ਦਬਾਅ ਵਾਲੀਆਂ ਟਿਊਬਾਂ ਵਿੱਚ ਹਵਾ ਨਾਲ ਚੱਲਣ ਵਾਲੀ ਸਤ੍ਹਾ ‘ਤੇ ਚਲਾਏ ਜਾਂਦੇ ਹਨ। ਜੇਕਰ ਸੋਖੀ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਹਵਾ ਦੇ ਦਬਾਅ ਦੀ ਵਰਤੋਂ ਮੁਸਾਫਰਾਂ ਦੀਆਂ ਪੌਡਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਹਰੇਕ ਪੌਡ ਵਿੱਚ 24 ਤੋਂ 28 ਯਾਤਰੀ ਸਫ਼ਰ ਕਰ ਸਕਦੇ ਹਨ।

ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...
ਸੀਐਮ ਉਮਰ ਨੇ ਪੀਐਮ ਮੋਦੀ ਦੀ ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ
ਸੀਐਮ ਉਮਰ ਨੇ ਪੀਐਮ ਮੋਦੀ ਦੀ  ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ...
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ  ਹੋਈ ਕੈਦ...
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?...
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?...
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ...
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?...
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ...