ਸਟਾਈਲ ਦੇ ਚੱਕਰ ‘ਚ ਨਾ ਕਰੋ ਇਹ ਗਲਤੀ, Jeep ਦੇ ਪਿੱਛੇ ਵੱਡਾ ਟਾਇਰ ਲਗਾਉਣ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ
ਆਮ ਤੌਰ 'ਤੇ ਕਾਰਾਂ ਵਿੱਚ ਸਪੇਅਰ ਵ੍ਹੀਲ ਨੂੰ ਜਾਂ ਤਾਂ ਗੱਡੀ ਦੇ ਹੇਠਲੇ ਹਿੱਸੇ ਵਿੱਚ ਫਿੱਟ ਕੀਤਾ ਜਾਂਦਾ ਹੈ ਜਾਂ ਫਿਰ ਡਿੱਗੀ ਦੇ ਅੰਦਰ ਉਸ ਲਈ ਵੱਖਰੀ ਜਗ੍ਹਾ ਦਿੱਤੀ ਜਾਂਦੀ ਹੈ। ਪਰ ਜੀਪ ਦੀ ਅਸਲ ਪਛਾਣ ਉਸ ਦੇ ਪਿੱਛੇ ਲੱਗੇ ਸਪੇਅਰ ਵ੍ਹੀਲ ਨਾਲ ਜੁੜੀ ਹੁੰਦੀ ਹੈ, ਜੋ ਪਿਛਲੇ ਦਰਵਾਜ਼ੇ 'ਤੇ ਬਾਹਰ ਵੱਲ ਲੱਗਿਆ ਰਹਿੰਦਾ ਹੈ।
ਸਟਾਈਲ ਦੇ ਚੱਕਰ 'ਚ ਨਾ ਕਰੋ ਗਲਤੀ, Jeep 'ਚ ਵੱਡਾ ਟਾਇਰ ਲਗਾਉਣ ਦੇ ਜਾਣੋ ਨੁਕਸਾਨ
ਆਮ ਤੌਰ ‘ਤੇ ਕਾਰਾਂ ਵਿੱਚ ਸਪੇਅਰ ਵ੍ਹੀਲ ਨੂੰ ਜਾਂ ਤਾਂ ਗੱਡੀ ਦੇ ਹੇਠਲੇ ਹਿੱਸੇ ਵਿੱਚ ਫਿੱਟ ਕੀਤਾ ਜਾਂਦਾ ਹੈ ਜਾਂ ਫਿਰ ਡਿੱਗੀ ਦੇ ਅੰਦਰ ਉਸ ਲਈ ਵੱਖਰੀ ਜਗ੍ਹਾ ਦਿੱਤੀ ਜਾਂਦੀ ਹੈ। ਪਰ ਜੀਪ ਦੀ ਅਸਲ ਪਛਾਣ ਉਸ ਦੇ ਪਿੱਛੇ ਲੱਗੇ ਸਪੇਅਰ ਵ੍ਹੀਲ ਨਾਲ ਜੁੜੀ ਹੁੰਦੀ ਹੈ, ਜੋ ਪਿਛਲੇ ਦਰਵਾਜ਼ੇ ‘ਤੇ ਬਾਹਰ ਵੱਲ ਲੱਗਿਆ ਰਹਿੰਦਾ ਹੈ। ਇਹ ਡਿਜ਼ਾਈਨ ਜਿੱਥੇ ਇੱਕ ਪਾਸੇ ਗੱਡੀ ਨੂੰ ਕਲਾਸਿਕ ਅਤੇ ਦਮਦਾਰ ਲੁੱਕ ਦਿੰਦਾ ਹੈ, ਉੱਥੇ ਹੀ ਅੱਜਕੱਲ੍ਹ ਮੋਡੀਫਿਕੇਸ਼ਨ ਦਾ ਸ਼ੌਕ ਰੱਖਣ ਵਾਲੇ ਲੋਕ ਇਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਲਈ ਵੱਡੇ ਅਤੇ ਚੌੜੇ ਟਾਇਰ ਲਗਵਾ ਲੈਂਦੇ ਹਨ।
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਗੱਡੀ ਦੇ ਚਾਰੋਂ ਟਾਇਰ ਬਦਲਣ ਦੇ ਨਾਲ-ਨਾਲ ਉਸੇ ਸਾਈਜ਼ ਦਾ ਭਾਰੀ ਟਾਇਰ ਪਿੱਛੇ ਸਟੈਪਨੀ ਦੇ ਤੌਰ ‘ਤੇ ਵੀ ਲਗਾ ਦਿੰਦੇ ਹਨ। ਹਾਲਾਂਕਿ, ਇਹ ਬਦਲਾਅ ਦੇਖਣ ਵਿੱਚ ਭਾਵੇਂ ਸ਼ਾਨਦਾਰ ਲੱਗੇ, ਪਰ ਇਸ ਦੇ ਕਈ ਅਜਿਹੇ ਨੁਕਸਾਨ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ।
ਕਾਰ ਦੇ ਟਾਇਰ ਦਾ ਡਿਜ਼ਾਈਨ ਅਤੇ ਵਜ਼ਨ ਦਾ ਸੰਤੁਲਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਜ਼ਨ ਦੀ। ਕੰਪਨੀ ਵੱਲੋਂ ਦਿੱਤੇ ਗਏ ਟਾਇਰ ਖਾਸ ਤੌਰ ‘ਤੇ ਗੱਡੀ ਦੇ ਡਿਜ਼ਾਈਨ ਅਤੇ ਸੰਤੁਲਨ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ। ਜਦੋਂ ਤੁਸੀਂ ਉਸ ਤੋਂ ਵੱਡੇ ਅਤੇ ਭਾਰੀ ਟਾਇਰ ਲਗਾਉਂਦੇ ਹੋ, ਤਾਂ ਉਨ੍ਹਾਂ ਦਾ ਵਾਧੂ ਵਜ਼ਨ ਸਿੱਧਾ ਟੇਲਗੇਟ ‘ਤੇ ਪੈਂਦਾ ਹੈ। ਜੀਪ ਦਾ ਪਿਛਲਾ ਦਰਵਾਜ਼ਾ ਉਨੇ ਹੀ ਵਜ਼ਨ ਲਈ ਡਿਜ਼ਾਈਨ ਕੀਤਾ ਜਾਂਦਾ ਹੈ, ਜਿੰਨਾ ਕੰਪਨੀ ਤੈਅ ਕਰਦੀ ਹੈ।
ਅਜਿਹੀ ਸਥਿਤੀ ਵਿੱਚ ਭਾਰੀ ਸਪੇਅਰ ਵ੍ਹੀਲ ਲਗਾਉਣ ਨਾਲ ਦਰਵਾਜ਼ੇ ਦੇ ਕਬਜ਼ਿਆਂ ‘ਤੇ ਦਬਾਅ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਖਰਾਬ ਸੜਕਾਂ ਜਾਂ ਉਬੜ-ਖਾਬੜ ਰਸਤਿਆਂ ‘ਤੇ ਇਹ ਦਬਾਅ ਹੋਰ ਵੀ ਵੱਧ ਜਾਂਦਾ ਹੈ, ਜਿਸ ਨਾਲ ਕਬਜ਼ੇ ਢਿੱਲੇ ਪੈ ਸਕਦੇ ਹਨ ਜਾਂ ਟੁੱਟ ਵੀ ਸਕਦੇ ਹਨ। ਕਈ ਮਾਮਲਿਆਂ ਵਿੱਚ ਤਾਂ ਪੂਰਾ ਟੇਲਗੇਟ ਬਦਲਵਾਉਣ ਦੀ ਨੌਬਤ ਆ ਜਾਂਦੀ ਹੈ, ਜੋ ਕਿ ਕਾਫੀ ਖਰਚੀਲਾ ਸਾਬਤ ਹੁੰਦਾ ਹੈ।
ਆਫ-ਰੋਡਿੰਗ ਦੇ ਦੌਰਾਨ ਆ ਸਕਦੀ ਹੈ ਸਮੱਸਿਆ
ਦੂਜਾ ਵੱਡਾ ਨੁਕਸਾਨ ਆਫ-ਰੋਡਿੰਗ ਦੇ ਦੌਰਾਨ ਸਾਹਮਣੇ ਆਉਂਦਾ ਹੈ। ਜੀਪ ਨੂੰ ਖਾਸ ਤੌਰ ‘ਤੇ ਕਠਿਨ ਰਸਤਿਆਂ ਜਿਵੇਂ ਕਿ ਪਹਾੜੀ ਇਲਾਕਿਆਂ, ਚਿੱਕੜ, ਰੇਤ ਅਤੇ ਬਰਫ਼ ‘ਤੇ ਚੱਲਣ ਲਈ ਬਣਾਇਆ ਜਾਂਦਾ ਹੈ। ਪਰ ਜਦੋਂ ਗੱਡੀ ‘ਤੇ ਲੋੜ ਤੋਂ ਜ਼ਿਆਦਾ ਵਜ਼ਨ ਪੈ ਜਾਂਦਾ ਹੈ, ਤਾਂ ਇਸ ਦਾ ਸਿੱਧਾ ਅਸਰ ਗੱਡੀ ਦੀ ਕਾਰਗੁਜ਼ਾਰੀ ‘ਤੇ ਪੈਂਦਾ ਹੈ।
ਇਹ ਵੀ ਪੜ੍ਹੋ
ਪਿੱਛੇ ਲੱਗਿਆ ਭਾਰੀ ਟਾਇਰ ਝਟਕਿਆਂ ਦੇ ਦੌਰਾਨ ਗੱਡੀ ਦਾ ਸੰਤੁਲਨ ਵਿਗਾੜ ਸਕਦਾ ਹੈ। ਗੰਭੀਰ ਸਥਿਤੀ ਵਿੱਚ, ਜ਼ਿਆਦਾ ਵਾਈਬ੍ਰੇਸ਼ਨ ਜਾਂ ਝਟਕੇ ਕਾਰਨ ਇਹ ਟਾਇਰ ਟੁੱਟ ਕੇ ਡਿੱਗ ਵੀ ਸਕਦਾ ਹੈ, ਜਿਸ ਨਾਲ ਪਿੱਛੇ ਆ ਰਹੀਆਂ ਗੱਡੀਆਂ ਲਈ ਖਤਰਾ ਵੱਧ ਜਾਂਦਾ ਹੈ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਮੋਡੀਫਿਕੇਸ਼ਨ ਕਰਵਾਉਂਦੇ ਸਮੇਂ ਗੱਡੀ ਦੀ ਮਜ਼ਬੂਤੀ ਅਤੇ ਸੁਰੱਖਿਆ ਮਾਪਦੰਡਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ।
