CNG ਦੀ ਗੱਲ ਛੱਡੋ, 8 ਲੱਖ ਤੋਂ ਵੀ ਸਸਤੀਆਂ ਇਹ 5 ਕਾਰਾਂ ਦਿੰਦੀਆਂ ਹਨ ਸ਼ਾਨਦਾਰ ਮਾਈਲੇਜ
ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸਭ ਤੋਂ ਵੱਡੀ ਚਿੰਤਾ ਵਾਹਨ ਦੀ ਏਵਰੇਜ ਹੈ। ਸੀਐਨਜੀ, ਹਾਈਬ੍ਰਿਡ ਜਾਂ ਇਲੈਕਟ੍ਰਿਕ ਕਾਰਾਂ ਦੀਆਂ ਕੀਮਤਾਂ ਜ਼ਿਆਦਾ ਹਨ। ਇਸ ਲਈ, ਇੱਥੇ ਅਸੀਂ ਤੁਹਾਨੂੰ 5 ਅਜਿਹੀਆਂ ਕਾਰਾਂ ਬਾਰੇ ਦੱਸ ਰਹੇ ਹਾਂ, ਜੋ ਪੈਟਰੋਲ ਨਾਲ ਵੀ ਜ਼ਬਰਦਸਤ ਮਾਈਲੇਜ ਯਾਨੀ ਏਵਰੇਜ ਦਿੰਦੀਆਂ ਹਨ।
ਕਾਰ ਬ੍ਰੇਕ
ਅੱਜਕੱਲ੍ਹ, ਲੋਕ ਜ਼ਿਆਦਾ ਮਾਈਲੇਜ ਲਈ ਸੀਐਨਜੀ, ਹਾਈਬ੍ਰਿਡ ਜਾਂ ਇਲੈਕਟ੍ਰਿਕ ਵਾਹਨ ਖਰੀਦ ਰਹੇ ਹਨ, ਪਰ ਇਹ ਵਾਹਨ ਪੈਟਰੋਲ ਕਾਰਾਂ ਨਾਲੋਂ ਮਹਿੰਗੇ ਹਨ। ਇਸੇ ਲਈ ਕਈ ਵਾਰ, ਉਹ ਬਜਟ ਖਰਾਬ ਕਰ ਦਿੰਦੇ ਹਨ। ਇਸ ਤੋਂ ਇਲਾਵਾ, ਸੀਐਨਜੀ ਹਰ ਜਗ੍ਹਾ ਉਪਲਬਧ ਨਹੀਂ ਹੈ ਅਤੇ ਇਲੈਕਟ੍ਰਿਕ ਕਾਰਾਂ ਲਈ ਕੋਈ ਚਾਰਜਿੰਗ ਸਟੇਸ਼ਨ ਨਹੀਂ ਹਨ। ਤਾਂ ਤੁਹਾਡੀ ਸਹੂਲਤ ਲਈ, ਅਸੀਂ ਤੁਹਾਨੂੰ 5 ਅਜਿਹੀਆਂ ਕਾਰਾਂ ਬਾਰੇ ਦੱਸ ਰਹੇ ਹਾਂ, ਜੋ ਪੈਟਰੋਲ ਦੇ ਨਾਲ-ਨਾਲ ਵਧੀਆ ਮਾਈਲੇਜ ਵੀ ਦਿੰਦੀਆਂ ਹਨ।
1. Maruti Suzuki Celerio
ਮਾਰੂਤੀ ਸੁਜ਼ੂਕੀ ਸੇਲੇਰੀਓ ਇੱਕ ਕਿਫਾਇਤੀ ਹੈਚਬੈਕ ਕਾਰ ਹੈ। ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 5 ਲੋਕ ਆਰਾਮ ਨਾਲ ਬੈਠ ਸਕਦੇ ਹਨ। ਭਾਰਤੀ ਸ਼ਹਿਰੀ ਗ੍ਰਾਹਕਾਂ ਦੀ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਕਾਰ ਨੂੰ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਹ ਭਾਰਤ ‘ਚ ਪੈਟਰੋਲ ਨਾਸ ਚੱਸਣ ਅਤੇ ਸਭ ਤੋਂ ਵੱਧ ਮਾਈਲੇਜ ਦੇਣ ਵਾਲੀ ਕਾਰ ਹੈ। ਇਹ ਆਸਾਨੀ ਨਾਲ 25.24 26.68 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਸ ਵਿੱਚ 1.0 ਲੀਟਰ ਪੈਟਰੋਲ ਇੰਜਣ ਹੈ। ਇਸਦੀ ਕੀਮਤ ₹5.64 ਤੋਂ 7.37 ਲੱਖ ਐਕਸ-ਸ਼ੋਰੂਮ ਦੇ ਵਿਚਕਾਰ ਹੈ।
2. Maruti Suzuki Alto K10
ਮਾਰੂਤੀ ਸੁਜ਼ੂਕੀ ਆਲਟੋ K10 (Maruti Suzuki Alto K10) ਇੱਕ ਕਿਫਾਇਤੀ ਅਤੇ ਸਟਾਈਲਿਸ਼ ਹੈਚਬੈਕ ਕਾਰ ਹੈ। ਜਿਸਨੂੰ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਘੱਟ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਸੇਲੇਰੀਓ ਵਾਂਗ, ਇਸ ਕਾਰ ਵਿੱਚ ਵੀ 1.0L ਪੈਟਰੋਲ ਇੰਜਣ ਹੈ। ਨਵੀਂ ਆਲਟੋ K10 ਵਿੱਚ, 4 ਲੋਕ ਬਹੁਤ ਆਰਾਮ ਨਾਲ ਬੈਠ ਸਕਦੇ ਹਨ ਅਤੇ ਜੇਕਰ ਲੋੜ ਹੋਵੇ, ਤਾਂ 5 ਲੋਕ ਇਕੱਠੇ ਬੈਠ ਕੇ ਯਾਤਰਾ ਵੀ ਕਰ ਸਕਦੇ ਹਨ। ਇਹ ਕਾਰ 24.39 ਤੋਂ 24.90 ਕਿਲੋਮੀਟਰ ਪ੍ਰਤੀ ਲੀਟਰ ਦੀ ਸ਼ਾਨਦਾਰ ਮਾਈਲੇਜ ਦਿੰਦੀ ਹੈ। ਮਾਰੂਤੀ ਸੁਜ਼ੂਕੀ ਆਲਟੋ K10 ਦੀ ਕੀਮਤ ₹4.23 ਲੱਖ ਤੋਂ ₹6.21 ਲੱਖ, ਐਕਸ-ਸ਼ੋਰੂਮ ਤੱਕ ਹੈ।
ਇਹ ਵੀ ਪੜ੍ਹੋ
3. Maruti Suzuki Wagon R
ਮਾਰੂਤੀ ਦੀ ਕਾਰ ਵੈਗਨਆਰ ਵੀ ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ। ਇਹ ਇੱਕ ਮਸ਼ਹੂਰ ਹੈਚਬੈਕ ਹੈ। ਇਹ ਪਿਛਲੇ ਕੁਝ ਸਾਲਾਂ ਤੋਂ ਵਿਕਰੀ ਦੇ ਮਾਮਲੇ ਵਿੱਚ ਬਹੁਤ ਅੱਗੇ ਹੈ। ਵੈਗਨ ਆਰ ਦਾ ਲੰਬਾ ਅਤੇ ਚੌੜਾ ਡਿਜ਼ਾਈਨ ਇਸਨੂੰ ਦੂਜੀਆਂ ਹੈਚਬੈਕਾਂ ਤੋਂ ਵੱਖਰਾ ਬਣਾਉਂਦਾ ਹੈ, ਜੋ ਕਿ ਵਧੇਰੇ ਹੈੱਡਰੂਮ ਅਤੇ ਬਿਹਤਰ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਇਹ ਕਾਰ ਪੈਟਰੋਲ ਨਾਲ 24.35 ਤੋਂ 25.19 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਹ ਦੋ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ। ਇਸ ਵਿੱਚ 1.0L ਅਤੇ 1.2L ਪੈਟਰੋਲ ਇੰਜਣ ਦਾ ਵਿਕਲਪ ਹੈ। ਮਾਰੂਤੀ ਸੁਜ਼ੂਕੀ ਵੈਗਨ ਆਰ ਦੀ ਐਕਸ-ਸ਼ੋਅਰੂਮ ਕੀਮਤ ₹ 5.79 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ ₹ 7.62 ਲੱਖ ਤੱਕ ਜਾਂਦੀ ਹੈ।
4. Maruti Suzuki Swift
ਮਾਰੂਤੀ ਸੁਜ਼ੂਕੀ ਸਵਿਫਟ ਭਾਰਤ ਵਿੱਚ ਸਭ ਤੋਂ ਮਸ਼ਹੂਰ ਹੈਚਬੈਕ ਕਾਰਾਂ ਵਿੱਚੋਂ ਇੱਕ ਹੈ। ਇਸਦਾ ਡਿਜ਼ਾਈਨ, ਪ੍ਰਦਰਸ਼ਨ, ਮਾਈਲੇਜ ਅਤੇ ਵਿਸ਼ੇਸ਼ਤਾਵਾਂ ਇਸਨੂੰ ਇੱਕ ਪੂਰੀ ਪਰਿਵਾਰਕ ਅਤੇ ਪ੍ਰਦਰਸ਼ਨ ਵਾਲੀ ਕਾਰ ਬਣਾਉਂਦੀਆਂ ਹਨ। ਨੌਜਵਾਨ ਪੀੜ੍ਹੀ ਇਸ ਕਾਰ ਨੂੰ ਬਹੁਤ ਪਸੰਦ ਕਰਦੀ ਹੈ। ਇਸਦਾ ਲੁੱਕ ਸਪੋਰਟੀ ਹੈ। ਇਹ ਕਾਰ ਪੈਟਰੋਲ ਨਾਲ 24.80 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਸ਼ਾਨਦਾਰ ਮਾਈਲੇਜ ਦਿੰਦੀ ਹੈ। ਇਸ ਵਿੱਚ 1.2L ਪੈਟਰੋਲ ਇੰਜਣ ਲਗਾਇਆ ਗਿਆ ਹੈ। ਜਿਸਦਾ ਪ੍ਰਦਰਸ਼ਨ ਵੀ ਬਹੁਤ ਜ਼ਬਰਦਸਤ ਹੈ। ਇਸਦੀ ਐਕਸ-ਸ਼ੋਰੂਮ ਕੀਮਤ 6.49 ਲੱਖ ਰੁਪਏ ਤੋਂ 9.64 ਲੱਖ ਰੁਪਏ ਦੇ ਵਿਚਕਾਰ ਹੈ।
5. Tata Tiago
ਟਾਟਾ ਟਿਆਗੋ ਇੱਕ ਪ੍ਰੀਮੀਅਮ ਐਂਟਰੀ-ਲੈਵਲ ਹੈਚਬੈਕ ਹੈ ਜੋ ਡਿਜ਼ਾਈਨ, ਸੁਰੱਖਿਆ, ਪ੍ਰਦਰਸ਼ਨ ਅਤੇ ਵਿਸ਼ੇਸ਼ਤਾਵਾਂ ਦਾ ਇੱਕ ਵਧੀਆ ਸੁਮੇਲ ਹੈ। ਇਹ ਉਹਨਾਂ ਗਾਹਕਾਂ ਲਈ ਇੱਕ ਸਮਾਰਟ ਵਿਕਲਪ ਹੈ ਜੋ ਸਟਾਈਲ, ਟਿਕਾਊਤਾ ਅਤੇ ਮਾਈਲੇਜ ਦੀ ਭਾਲ ਕਰ ਰਹੇ ਹਨ। ਇਹ ਕਾਰ ਪੈਟਰੋਲ ਨਾਲ 19.01 20.09 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਸ ਵਿੱਚ 1.2L ਪੈਟਰੋਲ ਇੰਜਣ ਲਗਾਇਆ ਗਿਆ ਹੈ। ਟਾਟਾ ਟਿਆਗੋ ਦੀ ਕੀਮਤ ਬੇਸ ਮਾਡਲ ਲਈ 5.00 ਲੱਖ ਰੁਪਏ ਹੈ ਅਤੇ ਟਾਪ ਮਾਡਲ ਲਈ 8.45 ਲੱਖ ਰੁਪਏ (ਔਸਤ ਐਕਸ-ਸ਼ੋਰੂਮ) ਤੱਕ ਜਾਂਦੀ ਹੈ।