ਇਲੈਕਟ੍ਰਿਕ ਸਕੂਟਰ ਸੈਗਮੈਂਟ ‘ਚ ਉਤਰੇਗੀ ਕਾਰ ਕੰਪਨੀ, ਭਾਰਤ ‘ਚ ਪੇਟੈਂਟ ਕਰਵਾਇਆ ਡਿਜ਼ਾਈਨ
Electric Maxi Scooter: VinFast ਨੇ ਭਾਰਤ ਵਿੱਚ ਆਪਣੀ Rasád ਇਲੈਕਟ੍ਰਿਕ ਮੈਕਸੀ-ਸਕੂਟਰ ਦਾ ਡਿਜ਼ਾਈਨ ਪੇਟੈਂਟ ਕਰਵਾਇਆ ਹੈ। ਇਹ ਇੱਕ ਵੱਡਾ ਅਤੇ ਪ੍ਰੀਮੀਅਮ ਇਲੈਕਟ੍ਰਿਕ ਸਕੂਟਰ ਹੈ। ਕੰਪਨੀ ਨੇ ਪਿਛਲੇ ਸਾਲ ਭਾਰਤ ਵਿੱਚ ਆਪਣੀਆਂ ਇਲੈਕਟ੍ਰਿਕ ਕਾਰਾਂ ਲਾਂਚ ਕੀਤੀਆਂ ਸਨ।
ਕਾਰ ਕੰਪਨੀ ਲਿਆ ਰਹੀ ਇਲੈਕਟ੍ਰਿਕ ਸਕੂਟਰ
ਵਿਅਤਨਾਮ ਦੀ ਇਲੈਕਟ੍ਰਿਕ ਵਾਹਨ ਕੰਪਨੀ ਵਿਨਫਾਸਟ ਭਾਰਤ ਵਿੱਚ ਆਪਣੇ ਇਲੈਕਟ੍ਰਿਕ ਟੂ-ਵ੍ਹੀਲਰ ਪੋਰਟਫੋਲੀਓ ਨੂੰ ਤੇਜ਼ੀ ਨਾਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਹੁਣ ਆਪਣੀ ਨਵੀਂ Rasad ਇਲੈਕਟ੍ਰਿਕ ਮੈਕਸੀ-ਸਕੂਟਰ ਦਾ ਡਿਜ਼ਾਈਨ ਭਾਰਤ ਵਿੱਚ ਪੇਟੈਂਟ ਕਰਵਾਇਆ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਕੰਪਨੀ ਭਾਰਤੀ ਇਲੈਕਟ੍ਰਿਕ ਸਕੂਟਰ ਬਾਜ਼ਾਰ ਵਿੱਚ ਹੋਰ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
VinFast Rasad ਇੱਕ ਮੈਕਸੀ-ਸਕੂਟਰ ਹੈ, ਯਾਨੀ ਇਸ ਦਾ ਆਕਾਰ ਆਮ ਇਲੈਕਟ੍ਰਿਕ ਸਕੂਟਰ ਨਾਲੋਂ ਵੱਡਾ ਹੈ। ਇਸ ਦਾ ਡਿਜ਼ਾਈਨ ਕਾਫ਼ੀ ਸ਼ਾਰਪ ਅਤੇ ਐਂਗੁਲਰ ਰੱਖਿਆ ਗਿਆ ਹੈ। ਅੱਗੇ ਵੱਲ LED ਹੈੱਡਲੈਂਪ ਦੇ ਨਾਲ V-ਸ਼ੇਪ LED DRLs ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿੱਚ ਲੰਬੀ ਵਿੰਡਸਕ੍ਰੀਨ ਵੀ ਦੇਖਣ ਨੂੰ ਮਿਲਦੀ ਹੈ। ਸਕੂਟਰ ਵਿੱਚ ਸਟੈਪਡ ਸੀਟ ਦਿੱਤੀ ਗਈ ਹੈ, ਜਿਸ ਨਾਲ ਰਾਈਡਰ ਅਤੇ ਪਿੱਛੇ ਬੈਠਣ ਵਾਲੇ ਵਿਅਕਤੀ ਲਈ ਵੱਖ-ਵੱਖ ਜਗ੍ਹਾ ਮਿਲਦੀ ਹੈ। ਇਸ ਵਿੱਚ ਫਲੈਟ ਫਲੋਰਬੋਰਡ ਅਤੇ ਸਪਲਿਟ ਪਿਲੀਅਨ ਗ੍ਰੈਬ ਰੇਲ ਵੀ ਦਿੱਤੀ ਗਈ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਅੱਗੇ ਟੈਲੀਸਕੋਪਿਕ ਫੋਰਕ ਅਤੇ ਪਿੱਛੇ ਟਵਿਨ ਸ਼ਾਕ ਐਬਜ਼ੌਰਬਰ ਮਿਲਦੇ ਹਨ। ਬ੍ਰੇਕਿੰਗ ਲਈ ਅੱਗੇ ਅਤੇ ਪਿੱਛੇ ਦੋਵਾਂ ਪਾਸਿਆਂ ਡਿਸਕ ਬ੍ਰੇਕ ਦਿੱਤੇ ਗਏ ਹਨ। ਸਕੂਟਰ ਵਿੱਚ ਵੱਡੇ ਅਲੌਏ ਵ੍ਹੀਲ ਅਤੇ ਚੌੜੇ ਟਾਇਰ ਵੀ ਮਿਲਦੇ ਹਨ, ਜੋ ਇਸ ਨੂੰ ਹੋਰ ਦਮਦਾਰ ਲੁੱਕ ਦਿੰਦੇ ਹਨ।
100kmph ਪ੍ਰਤੀ ਘੰਟਾ ਹੋ ਸਕਦੀ ਹੈ ਟਾਪ ਸਪੀਡ
VinFast ਨੇ ਅਜੇ ਤੱਕ Rasad ਦੀ ਬੈਟਰੀ ਅਤੇ ਮੋਟਰ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ, ਵੀਅਤਨਾਮੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਇਸ ਵਿੱਚ ਸੈਂਟਰ-ਮਾਊਂਟਿਡ ਇਲੈਕਟ੍ਰਿਕ ਮੋਟਰ ਮਿਲ ਸਕਦੀ ਹੈ। ਇਸ ਮੋਟਰ ਦੀ ਵੱਧ ਤੋਂ ਵੱਧ ਪਾਵਰ ਲਗਭਗ 7.1kW ਦੱਸੀ ਜਾ ਰਹੀ ਹੈ। ਰਿਪੋਰਟਾਂ ਵਿੱਚ ਇਸ ਦੀ ਟਾਪ ਸਪੀਡ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ VinFast ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਭਾਰਤ ਵਿੱਚ ਕਦੋਂ ਹੋਵੇਗਾ ਲਾਂਚ?
Rasad ਤੋਂ ਪਹਿਲਾਂ VinFast ਭਾਰਤ ਵਿੱਚ Viper ਇਲੈਕਟ੍ਰਿਕ ਸਕੂਟਰ ਅਤੇ Sulad ਕਾਂਸੈਪਟ ‘ਤੇ ਆਧਾਰਿਤ ਇਲੈਕਟ੍ਰਿਕ ਮੋਟਰਸਾਈਕਲ ਦੇ ਡਿਜ਼ਾਈਨ ਵੀ ਪੇਟੈਂਟ ਕਰਵਾ ਚੁੱਕੀ ਹੈ। ਕੰਪਨੀ ਨੇ 2026 ਦੀ ਦੂਜੀ ਛਿਮਾਹੀ ਵਿੱਚ ਭਾਰਤੀ ਇਲੈਕਟ੍ਰਿਕ ਟੂ-ਵ੍ਹੀਲਰ ਬਾਜ਼ਾਰ ਵਿੱਚ ਐਂਟਰੀ ਕਰਨ ਦੀ ਯੋਜਨਾ ਦੱਸੀ ਸੀ। ਸ਼ੁਰੂਆਤੀ ਯੋਜਨਾ ਵਿੱਚ ਤਿੰਨ ਇਲੈਕਟ੍ਰਿਕ ਸਕੂਟਰ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, Rasad ਦਾ ਡਿਜ਼ਾਈਨ ਭਾਰਤ ਵਿੱਚ ਪੇਟੈਂਟ ਕਰਵਾਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਨੂੰ ਇੱਥੇ ਜ਼ਰੂਰ ਲਾਂਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਦੀ ਲਾਂਚ ਡੇਟ, ਕੀਮਤ ਅਤੇ ਭਾਰਤੀ ਸਪੈਸੀਫਿਕੇਸ਼ਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਜੇਕਰ ਇਹ ਸਕੂਟਰ ਭਾਰਤ ਵਿੱਚ ਲਾਂਚ ਹੁੰਦਾ ਹੈ ਤਾਂ ਇਸ ਦਾ ਮੁਕਾਬਲਾ ਵੱਡੇ ਅਤੇ ਪ੍ਰੀਮੀਅਮ ਇਲੈਕਟ੍ਰਿਕ ਸਕੂਟਰਾਂ ਨਾਲ ਹੋ ਸਕਦਾ ਹੈ।
