ਤੁਸੀਂ ਵੀ ਕਰਵਾਉਂਦੇ ਹੋ ਬਾਈਕ ਦੀ ਟੈਂਕੀ ਫੁੱਲ ਤਾਂ ਹੋ ਜਾਵੋ ਸਾਵਧਾਨ, ਇਸ ਤਰ੍ਹਾਂ ਹੋ ਸਕਦਾ ਹੈ ਨੁਕਸਾਨ
ਜੇਕਰ ਤੁਸੀਂ ਆਪਣੇ ਮੋਟਰਸਾਈਕਲ ਜਾਂ ਸਕੂਟਰ ਵਿੱਚ ਪੈਟਰੋਲ ਪੰਪ ਦੀ ਆਟੋ-ਕੱਟ ਸਹੂਲਤ ਤੋਂ ਬਾਅਦ ਵੀ ਟੈਂਕੀ ਜ਼ਬਰਦਸਤੀ ਭਰਵਾਉਂਦੇ ਹੋ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਹ ਆਦਤ ਤੁਹਾਡੀ ਬਾਈਕ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਅੱਜਕੱਲ੍ਹ ਜ਼ਿਆਦਾਤਰ ਲੋਕ ਆਪਣੀ ਬਾਈਕ ਦੀ ਟੈਂਕੀ ਫੁੱਲ ਕਰਵਾਉਣਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਪੈਟਰੋਲ ਪੰਪ ਨਾ ਜਾਣਾ ਪਵੇ ਅਤੇ ਸਮਾਂ ਬਚ ਸੱਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਂਕੀ ਫੁੱਲ ਕਰਵਾਉਣ ਨਾਲ ਤੁਹਾਡੀ ਬਾਈਕ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ? ਅੱਜ, ਇਸ ਖ਼ਬਰ ਰਾਹੀਂ, ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਾਈਕ ਦੀ ਟੈਂਕੀ ਭਰਨ ਦੇ ਕੀ ਨੁਕਸਾਨ ਹਨ ਅਤੇ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਪੈਟਰੋਲ ਟੈਂਕ ਵਿੱਚ ਬਣਦਾ ਹੈ ਐਕਸਟਰਾ ਪ੍ਰੈਸ਼ਰ
ਜਦੋਂ ਤੁਸੀਂ ਟੈਂਕ ਨੂੰ ਪੂਰਾ ਭਰਵਾ ਲੈਂਦੇ ਹੋ ਅਤੇ ਪੈਟਰੋਲ ਪੰਪ ਵਾਲਾ “ਕੱਟ” ਲੱਗਣ ਤੋਂ ਬਾਅਦ ਵੀ ਕੁਝ ਹੋਰ ਪੈਟਰੋਲ ਪਾ ਦਿੰਦਾ ਹੈ ਤਾਂ ਟੈਂਕ ਦੇ ਅੰਦਰ ਵਧੇਰੇ ਪ੍ਰੈਸ਼ਰ ਬਣ ਜਾਂਦਾ ਹੈ। ਇਸ ਕਾਰਨ, ਫਿਊਲ ਸਿਸਟਮ ਤੇ ਦਬਾਅ ਪੈਂਦਾ ਹੈ ਅਤੇ ਸਮੇਂ ਦੇ ਨਾਲ ਇਸਦੇ ਪੁਰਜੇ ਖਰਾਬ ਹੋ ਸਕਦੇ ਹਨ। ਇਸ ਨਾਲ ਬਾਈਕ ਦੀ ਪਰਫਾਰਮੈਂਸ ਤੇ ਅਸਰ ਪੈਂਦਾ ਹੈ।
EVAP (Evaporative Emission Control System) ਨੂੰ ਨੁਕਸਾਨ
ਹਰ ਬਾਈਕ ਵਿੱਚ EVAP ਸਿਸਟਮ ਹੁੰਦਾ ਹੈ। ਇਸਦਾ ਕੰਮ ਪੈਟਰੋਲ ਤੋਂ ਪੈਦਾ ਹੋਣ ਵਾਲੀ ਗੈਸ ਨੂੰ ਕੰਟਰੋਲ ਕਰਨਾ ਹੁੰਦਾ ਹੈ ਤਾਂ ਜੋ ਇਹ ਵਾਤਾਵਰਣ ਵਿੱਚ ਨਾ ਫੈਲੇ। ਜਦੋਂ ਤੁਸੀਂ ਟੈਂਕੀ ਫੁੱਲ ਕਰਵਾਉਂਦੇ ਹੋ, ਤਾਂ ਪੈਟਰੋਲ ਦੀਆਂ ਗੈਸਾਂ ਇਸ ਸਿਸਟਮ ਵਿੱਚ ਚਲੀਆਂ ਜਾਂਦੀਆਂ ਹਨ, ਜਿਸ ਕਾਰਨ ਇਹ ਸਿਸਟਮ ਜਾਮ ਜਾਂ ਖਰਾਬ ਹੋ ਸਕਦਾ ਹੈ। ਜੇਕਰ ਇਹ ਖਰਾਬ ਹੋ ਜਾਂਦਾ ਹੈ, ਤਾਂ ਵਾਹਨ ਦੀ ਮਾਈਲੇਜ ਘੱਟ ਜਾਂਦੀ ਹੈ ਅਤੇ ਪ੍ਰਦੂਸ਼ਣ ਵੀ ਵਧ ਜਾਂਦਾ ਹੈ।
ਲੀਕੇਜ ਅਤੇ ਰਿਸਾਅ ਦਾ ਖਤਰਾ
ਜਦੋਂ ਟੈਂਕੀ ਬਹੁਤ ਜ਼ਿਆਦਾ ਭਰ ਜਾਂਦੀ ਹੈ ਤਾਂ ਲੀਕੇਜ ਜਾਂ ਰਿਸਾਅ ਦਾ ਜੋਖਮ ਵੱਧ ਜਾਂਦਾ ਹੈ। ਖਾਸ ਕਰਕੇ ਗਰਮੀਆਂ ਵਿੱਚ, ਪੈਟਰੋਲ ਭਾਫ਼ ਵਿੱਚ ਬਦਲ ਕੇ ਤੇਜ਼ੀ ਨਾਲ ਫੈਲਦਾ ਹੈ। ਜੇਕਰ ਟੈਂਕੀ ਭਰੀ ਹੁੰਦੀ ਹੈ, ਤਾਂ ਇਹ ਬਾਹਰ ਆ ਸਕਦਾ ਹੈ। ਇਸ ਨਾਲ ਨਾ ਸਿਰਫ਼ ਪੈਟਰੋਲ ਬਰਬਾਦ ਹੁੰਦਾ ਹੈ, ਸਗੋਂ ਅੱਗ ਲੱਗਣ ਦਾ ਜੋਖਮ ਵੀ ਵੱਧ ਜਾਂਦਾ ਹੈ।
ਪੈਟਰੋਲ ਦੀ ਬਰਬਾਦੀ
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਪੈਟਰੋਲ ਪੰਪ ‘ਤੇ “ਕੱਟ” ਆਉਂਦਾ ਹੈ, ਤਾਂ ਕੁਝ ਲੋਕ ਪੰਪ ਵਾਲੇ ਨੂੰ ਕੁਝ ਹੋਰ ਪਾਉਣ ਲਈ ਕਹਿੰਦੇ ਹਨ। ਇਸ ਕਾਰਨ ਪੈਟਰੋਲ ਓਵਰਫਲੋ ਹੋ ਜਾਂਦਾ ਹੈ ਅਤੇ ਡਿੱਗ ਜਾਂਦਾ ਹੈ, ਜੋ ਕਿ ਸਿੱਧਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ, ਜੇਕਰ ਬਾਈਕ ਦੇ ਟੈਂਕ ਦਾ ਏਅਰ ਆਊਟਲੇਟ ਬੰਦ ਹੋ ਜਾਂਦਾ ਹੈ, ਤਾਂ ਪੈਟਰੋਲ ਬਾਹਰ ਆ ਸਕਦਾ ਹੈ।
ਇਹ ਵੀ ਪੜ੍ਹੋ
ਕੀ ਕਰੀਏ?
ਬਾਈਕ ਦੀ ਟੈਂਕੀ ਨੂੰ ਹਮੇਸ਼ਾ 80-90% ਤੱਕ ਭਰੋ। “ਕੱਟ” ਤੋਂ ਬਾਅਦ ਹੋਰ ਪੈਟਰੋਲ ਭਰਨ ‘ਤੇ ਜ਼ੋਰ ਨਾ ਦਿਓ। ਗਰਮੀਆਂ ਵਿੱਚ ਟੈਂਕ ਨੂੰ ਜ਼ਿਆਦਾ ਭਰਨ ਤੋਂ ਬਚੋ। ਹਮੇਸ਼ਾ ਕਿਸੇ ਭਰੋਸੇਯੋਗ ਪੈਟਰੋਲ ਪੰਪ ਤੋਂ ਪੈਟਰੋਲ ਭਰੋ। ਪੈਟਰੋਲ ਦੀ ਰਸੀਦ ਜ਼ਰੂਰ ਲਓ।