Punjab Weather: ਅੱਜ ਤੋਂ ਚਾਰ ਦਿਨ ਤੱਕ ਪੂਰੇ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਰਾਹਤ ਦੇ ਨਾਲ ਝੋਨੇ ਦੀ ਬੁਆਈ ‘ਚ ਵੀ ਮਿਲੇਗੀ ਮਦਦ

Updated On: 

24 Jun 2023 08:29 AM

ਇਸ ਵਾਰ ਪੰਜਾਬ ਵਿੱਚ ਜੂਨ ਦੇ ਮਹੀਨੇ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜਦਿਆਂ ਲੋਕਾਂ ਲਈ ਭਾਰੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ। ਇਸ ਵੇਲ੍ਹੇ ਪੂਰੇ ਪੰਜਾਬ ਵਿੱਚ ਪਾਰਾ 40-42 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ।

Punjab Weather: ਅੱਜ ਤੋਂ ਚਾਰ ਦਿਨ ਤੱਕ ਪੂਰੇ ਪੰਜਾਬ ਚ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਰਾਹਤ ਦੇ ਨਾਲ ਝੋਨੇ ਦੀ ਬੁਆਈ ਚ ਵੀ ਮਿਲੇਗੀ ਮਦਦ

ਮੀਂਹ ਦੀ ਸੰਭਾਵਨਾ

Follow Us On

Weather Update Today: ਪੰਜਾਬ ਦੇ ਕਈ ਹਿੱਸਿਆਂ ‘ਚ ਅੱਜ ਤੋਂ ਤਾਂ ਕਈ ਵਿੱਚ ਕੱਲ੍ਹ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕੱਲ੍ਹ ਵੀ ਕੁਝ ਹਿੱਸਿਆ ਚ ਮੀਂਹ ਪਿਆ ਸੀ, ਜਿਸ ਨਾਲ ਥੋੜੀ ਦੇਰ ਲਈ ਮੌਸਮ ਕਾਫੀ ਸੁਹਾਵਣਾ ਹੋ ਗਿਆ ਸੀ। ਪਰ ਇਹ ਰਾਹਤ ਜਿਆਦਾ ਦੇਰ ਤੱਕ ਨਹੀਂ ਰਹੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਜਿਲ੍ਹਿਆਂ ‘ਚ ਅੱਜ ਤੋਂ ਅਤੇ ਕੁਝ ਵਿੱਚ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਸੜੀ ਗਰਮੀ ਤੋਂ ਤਾਂ ਰਾਹਤ ਮਿਲਣ ਦੀ ਉਮੀਦ ਹੈ ਹੀ, ਨਾਲ ਹੀ ਝੋਨੇ ਦੀ ਬੁਆਈ ਕਰ ਰਹੇ ਕਿਸਾਨਾਂ ਲਈ ਇਹ ਮੀਂਹ ਵੱਡੀ ਮਦਦ ਲੈ ਕੇ ਆ ਸਕਦਾ ਹੈ।

ਹਾਲਾਂਕਿ ਇਸ ਵਾਰ ਅਪ੍ਰੈਲ ਅਤ ਮਈ ਦੇ ਮਹੀਨੇ ਚ ਮੀਂਹ ਅਤੇ ਹਨੇਰੀ ਕਾਰਨ ਸੂਬੇ ਦਾ ਮੌਸਮ ਕਾਫੀ ਚੰਗਾ ਬਣਿਆ ਰਿਹਾ, ਪਰ ਇਸ ਤੋਂ ਬਾਅਦ ਜੂਨ ਵਿੱਚ ਸੜੀ ਹੋਈ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਤੇਜ਼ ਧੁੱਪ ਅਤੇ ਉੱਮਸ ਨਾਲ ਦਿਨ ਵੇਲ੍ਹੇ ਵੀ ਘਰੋਂ ਨਿਕਲਣਾ ਮੁਸ਼ਕਲ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ, ਇਨ੍ਹੀ ਦਿਨੀਂ ਸੂਬੇ ਦਾ ਤਾਪਮਾਨ ਆਮ ਨਾਲੋਂ ਥੋੜਾ ਉੱਤੇ ਹੀ ਚੱਲ ਰਿਹਾ ਹੈ।

24-29 ਤੱਕ ਮੀਂਹ, ਕਿਸਾਨਾਂ ਨੂੰ ਮਿਲੇਗੀ ਮਦਦ

ਮੌਸਮ ਵਿਭਾਗ (Meteorological Department) ਦੀ ਮੰਨੀਏ ਤਾਂ 24 ਜੂਨ ਯਾਨਿ ਅੱਜ ਤੋਂ ਸੂਬੇ ਦੇ ਕੁਝ ਜਿਲ੍ਹਿਆਂ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਗਰਮੀ ਤੋਂ ਰਾਹਤ ਦਵਾ ਸਕਦਾ ਹੈ। ਜਦਕਿ ਕੱਲ੍ਹ ਤੋਂ ਪੂਰੇ ਪੰਜਾਬ ਵਿੱਚ ਮੀਂਹ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਉੱਤੇ ਚੱਲ ਰਿਹਾ ਪਾਰਾ ਵੀ ਥੋੜਾ ਹੇਠਾਂ ਖਿਸਕ ਸਕਦਾ ਹੈ।

ਉੱਧਰ, ਇਸ ਮੀਂਹ ਨਾਲ ਝੋਨੇ ਦੀ ਬੁਆਈ ਕਰ ਰਹੇ ਕਿਸਾਨਾਂ ਨੂੰ ਵੱਡੀ ਮਦਦ ਮਿਲ ਸਕਦੀ ਹੈ। ਝੋਨੇ ਦੀ ਬੁਆਈ ਲਈ ਵਾਧੂ ਪਾਣੀ ਦੀ ਲੌੜ ਹੁੰਦੀ ਹੈ। ਜੇਕਰ ਸਮੇਂ ਸਿਰ ਮੀਂਹ ਪੈ ਜਾਂਦਾ ਹੈ ਤਾਂ ਕਿਸਾਨਾਂ ਨੂੰ ਬਗੈਰ ਕੋਈ ਪੈਸਾ ਖਰਚ ਕੀਤੇ ਪਾਣੀ ਮਿਲ ਸਕਦਾ ਹੈ।

ਰਾਤ ਵੇਲ੍ਹੇ ਪੈ ਸਕਦਾ ਹੈ ਮੀਂਹ

ਮੌਸਮ ਵਿਭਾਗ ਮੁਤਾਬਕ, ਅੱਜ ਲੁਧਿਆਣਾ, ਪਟਿਆਲਾ, ਮਾਨਸਾ, ਬਠਿੰਡਾ ਵਿਚ ਤਾਪਮਾਨ 39- 41 ਡਿਗਰੀ ਦੇ ਨੇੜੇ ਰਹਿ ਸਕਦਾ ਹੈ, ਜਦਕਿ ਬਾਕੀ ਜਿਲ੍ਹਿਆਂ ਵਿੱਚ ਤਾਪਮਾਨ ਦੇ 40 ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। 24 ਜੂਨ ਦੀ ਰਾਤ ਨੂੰ ਬੱਦਲ ਬਣਨਗੇ ਅਤੇ ਫੇਰ ਹਲਕੀ ਗਰਜ ਦੇ ਨਾਲ ਥੋੜਾ ਮੀਂਹ ਦੀ ਸੰਭਾਵਨਾ ਹੈ, ਜਿਸ ਤੋਂ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਜਾਵੇਗੀ।

ਜੂਨ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ

ਅਪ੍ਰੈਲ ਮਈ ਵਿੱਚ ਜਿਨ੍ਹੀ ਰਾਹਤ ਮਿਲੀ ਸੀ, ਜੂਨ ਵਿੱਚ ਉਸ ਦੇ ਉਲਟ ਗਰਮੀ ਨੇ ਸੂਬੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੀ। ਕਣਕ ਦੀ ਕਟਾਈ ਸਮੇਂ ਪਏ ਮੀਂਹ ਅਤੇ ਹਨੇਰੀਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਕਾਫੀ ਵਧਾ ਦਿੱਤੀਆਂ ਸਨ। ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਗਿਰਦਾਵਰੀ ਕਰਵਾ ਕੇ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਵੀ ਦਿੱਤਾ ਸੀ। ਪਰ ਜੂਨ ਵਿੱਚ ਗਰਮੀ ਨੇ ਆਪਣੇ ਹੀ ਸਾਰੇ ਰਿਕਾਰਡ ਤੋੜ ਦਿੱਤੇ। ਇਸ ਵੇਲ੍ਹੇ ਸੂਬੇ ਦੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ