Kinnu Farmers: ਕਿਨੂੰ ਕਿਸਾਨਾਂ ਦੀ ਸ਼ਿਕਾਇਤ, ਸਰਕਾਰ ਨੇ ਨਹੀਂ ਕੀਤਾ ਮੁਆਵਜ਼ਾ ਦਾ ਐਲਾਨ

Published: 

17 Apr 2023 13:53 PM

Kinnu Farmers: ਕਿਨੂੰ ਕਿਸਾਨਾਂ ਦੀ ਸ਼ਿਕਾਇਤ,  ਸਰਕਾਰ ਨੇ ਨਹੀਂ ਕੀਤਾ ਮੁਆਵਜ਼ਾ ਦਾ ਐਲਾਨ
Follow Us On

ਫਾਜਿਲਕਾ ਨਿਊਜ: ਪੰਜਾਬ ਰਾਜਸਥਾਨ ਸਰਹੱਦ ਤੇ ਪਿੰਡ ਬਕੈਨਵਾਲਾ (Village Bakkainwala) ਵਿਖੇ ਬੀਤੇ ਦਿਨੀਂ ਆਏ ਚਕਰਵਾਤੀ ਤੂਫ਼ਾਨ ਦੇ ਕਾਰਨ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਪਰ ਕਿਨੂੰਆਂ ਦੇ ਬਾਗ਼ਾਂ ਦਾ ਮੁਆਵਜ਼ਾ ਦੇਣ ਬਾਰੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ। ਕਿਨੂੰਆਂ ਦੇ ਬਾਗ਼ਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਲਪੇਟ ਵਿੱਚ ਆ ਕੇ ਵੀਹ ਵੀਹ ਸਾਲ ਪੁਰਾਣੇ ਉਨ੍ਹਾਂ ਦੇ ਦੋ ਹਜ਼ਾਰ ਦੇ ਕਰੀਬ ਕਿਨੂੰਆਂ ਦੇ ਦਰਖਤ ਜੜ੍ਹੋ ਪੁੱਟੇ ਗਏ। ਉਨ੍ਹਾਂ ਨੂੰ ਇੱਕ ਦਰਖਤ ਤੋਂ ਔਸਤਨ 5 ਤੋਂ 6 ਕੁਇੰਟਲ ਕਿੰਨੂੰ ਦੀ ਪੈਦਾਵਾਰ ਹੁੰਦੀ ਸੀ। ਇੱਕ ਕਿੱਲੇ ਦੇ ਵਿੱਚ ਸੌ ਦੇ ਕਰੀਬ ਦਰਖਤ ਸਨ।

ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਦਰਖਤ 10 ਤੋਂ 15 ਹਜ਼ਾਰ ਰੁਪਏ ਦਾ ਸੀ ਕਿਸਾਨਾਂ ਦਾ ਕਹਿਣਾ ਕਿ ਬਾਗਬਾਨੀ ਵਿਭਾਗ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਇਸ ਦਾ ਜਾਇਜ਼ਾ ਲੈਣ ਦਾ ਭਰੋਸਾ ਦੇ ਦਿੱਤਾ। ਨਾਲ ਹੀ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿੰਨੂਆਂ ਦੇ ਦਰਖਤ ਪੁੱਟੇ ਜਾਣ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕਦੇ ਸਰਕਾਰ ਨੇ ਇਸ ਤੋਂ ਪਹਿਲਾਂ ਕਿਨੂੰਆਂ ਦੇ ਦਰਖਤ ਪੁੱਟੇ ਜਾਣ ਦਾ ਕਦੇ ਮੁਆਵਜ਼ਾ ਦਿੱਤਾ ।

ਕਿੰਨੂ ਦੀ ਕਾਸ਼ਤ ਕਰਦਾ ਹੈ ਪਿੰਡ

ਦੱਸ ਦਈਏ ਕਿ ਪੰਜਾਬ ਰਾਜਸਥਾਨ ਦੀ ਬਿਲਕੁਲ ਹੱਦ ਤੇ ਵਸੇ ਜ਼ਿਲਾ ਫਾਜ਼ਿਲਕਾ ਦੇ ਪਿੰਡ ਬਕੈਨਵਾਲਾ ਪਿੰਡ ਦੇ ਜਿੰਮੀਦਾਰ ਜ਼ਿਆਦਾਤਾਰ ਕਿੰਨੂ ਦੀ ਕਾਸ਼ਤ ਕਰਦੇ ਹਨ । ਦੱਸ ਦਈਏ ਕਿ ਇਹੀ ਉਹੀ ਇਲਾਕਾ ਹੈ ਜਿਥੇ ਕਿੰਨੂਆਂ ਦੀ ਖੋਜ ਕੀਤੀ ਗਈ । ਭਾਰਤ ਦੇ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਕਿੰਨੂਆਂ ਦੀ ਖੇਤੀ ਕੀਤੀ ਸ਼ੁਰੂ ਹੋਈ ਸੀ। ਅੱਜ ਇੱਥੇ ਬਹੁਤ ਵੱਡੇ-ਵੱਡੇ ਵੈਕਸਿੰਗ ਪਲਾਂਟ ਲੱਗੇ ਹਨ ਅਤੇ ਬਾਹਰਲੇ ਮੁਲਕਾਂ ਤੱਕ ਇਸ ਨੂੰ ਐਕਸਪੋਰਟ ਕੀਤਾ ਜਾਂਦਾ ਹੈ।

ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਮੇਂ ਸਮੇਂ ਤੇ ਸਰਕਾਰਾਂ ਕਹਿੰਦੀਾਂ ਆ ਰਹੀਆਂ ਹਨ ਕਿ ਖੇਤੀ ਵਿਭਿੰਨਤਾ ਲਿਆਂਦੀ ਜਾਵੇ ਪਰ ਜੇਕਰ ਅੱਜ ਉਹ ਖੇਤੀ ਵਿਭਿੰਨਤਾ ਵੱਲ ਵੱਧ ਰਹੇ ਹਨ ਤਾਂ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਚਕਰਵਰਤੀ ਤੂਫਾਨ ਦੇ ਨਾਲ ਉਜੜੇ ਬਾਗਾਂ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਬਹੁਤੇ ਲੋਕ ਇਸ ਖੇਤੀ ਤੋਂ ਦੂਰ ਹੋ ਜਾਣਗੇ।

ਫਿਲਹਾਲ ਕਿਸਾਨਾਂ ਇਕ ਉਮੀਦ ਦੀ ਨਿਗਾਹ ਨਾਲ ਸਰਕਾਰ ਦੇ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨੁਕਸਾਨ ਉਨ੍ਹਾਂ ਦਾ ਹੋਇਆ ਉਹ ਲੱਖਾਂ ਦੇ ਵਿੱਚ ਹੈ। ਉਸ ਦੀ ਭਰਪਾਈ ਨਹੀਂ ਹੋ ਸਕਦੀ ਪਰ ਕਿਸਾਨਾਂ ਦੀ ਕੁਝ ਨਾ ਕੁਝ ਮਦਦ ਸਰਕਾਰ ਜਰੂਰ ਕਰ ਸਕਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ