ਹਰ ਕੋਈ ਜਾਣਦਾ ਹੈ ਕਿ ਪੀਐਮ ਮੋਦੀ ‘ਤੇ ਦਬਾਅ ਪਾਉਣਾ ਨੁਕਸਾਨਦੇਹ… ਪੁਤਿਨ ਨੇ ਭਾਰਤ ਦੀ ਕੀਤੀ ਪ੍ਰਸ਼ੰਸਾ, ਟਰੰਪ ਨੂੰ ਨਸੀਹਤ

Updated On: 

05 Jun 2026 08:49 AM IST

ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਮੋਹਰੀ ਅਰਥਵਿਵਸਥਾਵਾਂ 'ਚੋਂ ਇੱਕ ਹੈ, ਜਿਸ ਦਾ ਇਕਨੋਮਿਕ ਗ੍ਰੋਥ ਰੇਟ ਸਭ ਤੋਂ ਜ਼ਿਆਦਾ ਹੈ। ਇਹ ਕੋਈ ਅਜਿਹਾ ਵਰਤਾਰਾ ਨਹੀਂ ਹੈ ਜੋ ਰਾਤੋ-ਰਾਤ ਵਾਪਰਿਆ ਹੋਵੇ, ਸਗੋਂ, ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਹਰ ਕੋਈ ਜਾਣਦਾ ਹੈ ਕਿ ਪੀਐਮ ਮੋਦੀ ਤੇ ਦਬਾਅ ਪਾਉਣਾ ਨੁਕਸਾਨਦੇਹ... ਪੁਤਿਨ ਨੇ ਭਾਰਤ ਦੀ ਕੀਤੀ ਪ੍ਰਸ਼ੰਸਾ, ਟਰੰਪ ਨੂੰ ਨਸੀਹਤ

ਸਭ ਨੂੰ ਪਤਾ ਕਿ PM ਮੋਦੀ 'ਤੇ ਦਬਾਅ ਨੁਕਸਾਨਦੇਹ, ਪੁਤਿਨ ਵੱਲੋਂ ਭਾਰਤ ਦੀ ਪ੍ਰਸ਼ੰਸਾ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ-ਰੂਸ ਸਬੰਧਾਂ ਤੇ ਸੰਯੁਕਤ ਰਾਜ ਅਮਰੀਕਾ ਬਾਰੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਪੁਤਿਨ ਨੇ ਕਿਹਾ ਕਿ ਅਮਰੀਕਾ ਭਾਰਤ ‘ਤੇ ਵੱਖ-ਵੱਖ ਮੁੱਦਿਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ‘ਚ ਰੂਸ ਨਾਲ ਸਹਿਯੋਗ ਵੀ ਸ਼ਾਮਲ ਹੈ। ਹਾਲਾਂਕਿ, ਹੁਣ ਸਾਰਿਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਤੇ ਇਸ ਦੇ ਪ੍ਰਧਾਨ ਮੰਤਰੀ ਮੋਦੀ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਅੰਤਰਰਾਸ਼ਟਰੀ ਤੇ ਦੁਵੱਲੇ ਸਬੰਧਾਂ ਦੋਵਾਂ ਲਈ ਨੁਕਸਾਨਦੇਹ ਹੈ। ਪੁਤਿਨ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ‘ਚੋਂ ਇੱਕ ਹੈ ਤੇ ਵਰਤਮਾਨ ‘ਚ ਆਰਥਿਕ ਵਿਕਾਸ ਦੀ ਪ੍ਰਭਾਵਸ਼ਾਲੀ ਦਰ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ‘ਚ, ਰੂਸ ਤੇ ਭਾਰਤ ਵਿਚਕਾਰ ਦੁਵੱਲਾ ਵਪਾਰ 100 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗਾ।

ਰੂਸੀ ਰਾਸ਼ਟਰਪਤੀ ਨੇ ਪੁਸ਼ਟੀ ਕੀਤੀ ਕਿ ਰੂਸ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਮੰਨਦਾ ਹੈ। ਰੂਸ ਕਿਸੇ ਹੋਰ ਦੇਸ਼ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਕਿਸੇ ਵੀ ਨਕਾਰਾਤਮਕ ਨਤੀਜੇ ਵਜੋਂ ਨਹੀਂ ਦੇਖਦਾ ਹੈ। ਉਨ੍ਹਾਂ ਅੱਗੇ ਟਿੱਪਣੀ ਕੀਤੀ ਕਿ ਭਾਰਤ ਇੱਕ ਮਹਾਨ ਰਾਸ਼ਟਰ ਤੇ ਇੱਕ ਜੀਵੰਤ ਲੋਕਤੰਤਰ ਹੈ, ਜੋ ਦ੍ਰਿੜਤਾ ਨਾਲ ਆਪਣੇ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਦਾ ਹੈ।

ਭਾਰਤ ‘ਤੇ ਦਬਾਅ ਪਾਉਣ ਦੀਆਂ ਕੋਸ਼ਿਸ਼

ਭਾਰਤ-ਅਮਰੀਕਾ ਸਬੰਧਾਂ ਦੇ ਭਾਰਤ-ਰੂਸ ਸਬੰਧਾਂ ‘ਤੇ ਪੈਣ ਵਾਲੇ ਪ੍ਰਭਾਵ ਬਾਰੇ, ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਹੋਰ ਗੱਲ ਇਹ ਹੈ ਕਿ ਅਮਰੀਕਾ ਕੁੱਝ ਮਾਮਲਿਆਂ ‘ਚ ਭਾਰਤ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ – ਉਦਾਹਰਣ ਵਜੋਂ, ਖਾਸ ਖੇਤਰਾਂ ‘ਚ ਰੂਸ ਨਾਲ ਸਹਿਯੋਗ ਦੇ ਸੰਬੰਧ ਵਿੱਚ। ਹਾਲਾਂਕਿ, ਸਾਰਿਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਦਬਾਅ ਪਾਉਣਾ – ਅੰਤਰਰਾਸ਼ਟਰੀ ਤੇ ਦੁਵੱਲੇ ਸਬੰਧਾਂ ਦੋਵਾਂ ਲਈ ਨੁਕਸਾਨਦੇਹ ਹੈ। ਇਹ ਦਬਾਅ ਚਾਹੇ ਕਿਸੇ ਤੋਂ ਵੀ ਆਵੇ, ਸਾਨੂੰ ਕੋਈ ਵੀ ਨਕਾਰਾਤਮਕ ਨਤੀਜੇ ਨਜ਼ਰ ਨਹੀਂ ਆਉਂਦੇ।

ਪੁਤਿਨ ਨੇ ਟਿੱਪਣੀ ਕੀਤੀ ਕਿ ਮੇਰਾ ਮੰਨਣਾ ਹੈ ਕਿ ਅਸੀਂ ਇਸ ਪ੍ਰਕਿਰਿਆ ‘ਚ ਸ਼ਾਮਲ ਸਾਰੀਆਂ ਧਿਰਾਂ ਨਾਲ ਆਪਸੀ ਸਮਝ ‘ਤੇ ਪਹੁੰਚ ਸਕਦੇ ਹਾਂ। ਜਿਵੇਂ ਕਿ ਅੱਜ ਹਾਲਾਤ ਹਨ, ਮੈਂ ਕਹਾਂਗਾ ਕਿ ਮੌਜੂਦਾ ਹਾਲਾਤ ਕੋਈ ਗੰਭੀਰ ਨਤੀਜੇ ਨਹੀਂ ਨਿਕਲ ਰਹੇ ਹਨ। ਅਸੀਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ​​ਕਰ ਰਹੇ ਹਾਂ ਤੇ ਅਸੀਂ ਅਜਿਹਾ ਕਰਦੇ ਰਹਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਬਹੁਤ ਹੀ ਭਰੋਸੇਮੰਦ ਸਾਥੀ ਮੰਨਦੇ ਹਾਂ।

ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ

ਪੁਤਿਨ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਭਾਰ ਦੁਨੀਆ ਭਰ ਦੇ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਵਿਕਸਿਤ ਕਰ ਰਿਹਾ ਹੈ। ਇਹ 1.5 ਅਰਬ ਲੋਕਾਂ ਦੀ ਆਬਾਦੀ ਤੇ ਇੱਕ ਵਿਸ਼ਾਲ ਅਰਥਵਿਵਸਥਾ ਵਾਲਾ ਇੱਕ ਸ਼ਾਨਦਾਰ ਦੇਸ਼ ਹੈ, ਇਸ ਤੋਂ ਇਲਾਵਾ, ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਖੜ੍ਹਾ ਹੈ। ਇਹ ਸੁਭਾਵਿਕ ਹੈ ਕਿ, ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ, ਇਹ ਉਨ੍ਹਾਂ ਦੇਸ਼ਾਂ ਦੇ ਸਹਿਯੋਗ ਨਾਲ ਆਪਣੀ ਆਰਥਿਕਤਾ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਨ੍ਹਾਂ ਨੂੰ ਇਹ ਜ਼ਰੂਰੀ ਸਮਝਦਾ ਹੈ।

ਪੁਤਿਨ ਨੇ ਅੱਗੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਭਾਰਤ ਫਾਰਮਾਸਿਊਟੀਕਲ ਉਦਯੋਗ ‘ਚ ਇੱਕ ਬਹੁਤ ਹੀ ਸਰਗਰਮ ਭੂਮਿਕਾ ਨਿਭਾਉਂਦਾ ਹੈ ਤੇ ਸਾਡੇ ਆਰਥਿਕ ਹਿੱਸੇਦਾਰ ਕਈ ਦਿਲਚਸਪ ਪ੍ਰੋਜੈਕਟਾਂ ਦਾ ਪ੍ਰਸਤਾਵ ਦੇਣ ਲਈ ਤਿਆਰ ਹਨ। ਅਸੀਂ ਪਹਿਲਾਂ ਹੀ ਲੰਬੇ ਸਮੇਂ ਦੀਆਂ ਰਣਨੀਤੀਆਂ ਦੀ ਰੂਪਰੇਖਾ ਤਿਆਰ ਕੀਤੀ ਹੈ ਜੋ ਭਾਰਤ ਤੇ ਰੂਸ ਦੋਵਾਂ ਲਈ ਆਪਸੀ ਤੌਰ ‘ਤੇ ਲਾਭਦਾਇਕ ਹੋਣ ਦਾ ਵਾਅਦਾ ਕਰਦੀਆਂ ਹਨ।

Follow Us