Viral Video: ਪਾਕਿਸਤਾਨ ‘ਚ ਲਾਈਵ ਟੀਵੀ ਡਿਬੇਟ ਦੌਰਾਨ ਚੱਲੇ ਲੱਤਾਂ-ਮੁੱਕੇ, ਆਪਸ ‘ਚ ਭਿੜੇ ਪੈਨਲ ਦੇ ਮੈਂਬਰ, ਵੇਖੋ ਜਬਰਦਸਤ ਵੀਡੀਓ

tv9-punjabi
Updated On: 

29 Sep 2023 13:20 PM

Pakistan TV Debate Video Viral: ਪਾਕਿਸਤਾਨ ਦੀ ਟੀਵੀ ਡਿਬੇਟ ਦੌਰਾਨ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਫਨੀ ਕਮੈਂਟਸ ਕਰ ਰਹੇ ਹਨ। ਕੁਝ ਯੂਜ਼ਰਸ ਨੇ ਲਿਖਿਆ ਕਿ ਇਹ ਇੱਕ ਫੈਕਟਫੁੱਲ ਬਹਿਸ ਸੀ, ਜੋ ਬਾਅਦ ਵਿੱਚ ਫਾਈਟਫੁੱਲ ਹੋ ਗਈ।

Viral Video: ਪਾਕਿਸਤਾਨ ਚ ਲਾਈਵ ਟੀਵੀ ਡਿਬੇਟ ਦੌਰਾਨ ਚੱਲੇ ਲੱਤਾਂ-ਮੁੱਕੇ, ਆਪਸ ਚ ਭਿੜੇ ਪੈਨਲ ਦੇ ਮੈਂਬਰ, ਵੇਖੋ ਜਬਰਦਸਤ ਵੀਡੀਓ
Follow Us On

Pakistan Viral Video: ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਦਿਨ ਕੁਝ ਨਾ ਕੁਝ ਅਜਿਹਾ ਦਿਲਚੱਸਪ ਵੇਖਣ ਅਤੇ ਸੁਣਨ ਨੂੰ ਮਿਲਦਾ ਹੈ। ਅਜਿਹੀਆਂ ਘਟਨਾ ਨੂੰ ਲੈ ਕੇ ਉਸਦਾ ਕਾਫੀ ਮਜ਼ਾਕ ਵੀ ਉਡਾਇਆ ਜਾਂਦਾ ਹੈ। ਇੱਕ ਵਾਰ ਮੁੜ ਤੋਂ ਪਾਕਿਸਤਾਨ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਵੇਖਕੇ ਲੋਕ ਮਜ਼ੇ ਤਾਂ ਲੈ ਹੀ ਰਹੇ ਹਨ, ਨਾਲ ਹੀ ਪਾਕਿਸਤਾਨ ਦੇ ਲੋਕਾਂ ਦਾ ਮਜ਼ਾਕ ਵੀ ਉਡਾ ਰਹੇ ਹਨ।

ਤਾਜ਼ਾ ਮਾਮਲੇ ਵਿੱਚ ਇਕ ਵੀਡੀਓ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਟੀਵੀ ਚੈਨਲ ਦੀ ਡਿਬੇਟ ਦਿਖਾਈ ਜਾ ਰਹੀ ਹੈ। ਪਰ ਅਚਾਨਕ ਹੀ ਇਸ ਡਿਬੇਟ ਦੌਰਾਨ ਕੁਝ ਅਜਿਹਾ ਹੁੰਦਾ ਹੈ, ਕਿ ਸਟੂਡੀਓ ਵਿੱਚ ਮੌਜਦੂ ਐਂਕਰ ਅਤੇ ਕੈਮਰਾਮੈਨ ਵੀ ਹੈਰਾਨ ਰਹਿ ਜਾਂਦੇ ਹਨ। ਵੀਡੀਓ ਵਿੱਚ ਲਾਈਟ ਡਿਬੇਟ ਦੌਰਾਨ ਪੈਨਲ ਵਿੱਚ ਸ਼ਾਮਲ ਮੈਂਬਰ ਦੋ ਵਿਅਕਤੀ ਅਚਾਨਕ ਆਪਸ ਵਿੱਚ ਬਹਿਸ ਕਰਨ ਲੱਗ ਪੈਂਦੇ ਹਨ ਅਤੇ ਫਿਰ ਜ਼ੋਰਦਾਰ ਲੱਤ ਅਤੇ ਮੁੱਕਾ ਮਾਰਨ ਲੱਗਦੇ ਹਨ।

ਪਹਿਲਾਂ ਬਹਿਸ ਅਤੇ ਫੇਰ ਥੱਪੜੋ-ਥਪੜੀ

ਲਾਈਵ ਟੀਵੀ ‘ਤੇ ਬਹਿਸ ਚੱਲ ਰਹੀ ਹੈ, ਪੈਨਲ ਵਿੱਚ ਕੁਝ ਲੋਕ ਬੈਠੇ ਹਨ। ਕੈਮਰਾ ਉਨ੍ਹਾਂ ਦੋ ਲੋਕਾਂ ‘ਤੇ ਫੋਕਸ ਕਰਦਾ ਹੈ ਜੋ ਇੱਕ ਦੂਜੇ ਨਾਲ ਬਹਿਸ ਕਰ ਰਹੇ ਹਨ। ਹਾਲਾਂਕਿ, ਕੁਝ ਹੀ ਸਮੇਂ ਵਿੱਚ ਇਹ ਬਹਿਸ ਲੜਾਈ ਵਿੱਚ ਬਦਲ ਜਾਂਦੀ ਹੈ। ਐਂਕਰ ਦੇ ਨੇੜੇ ਬੈਠੇ ਵਿਅਕਤੀ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਉਹ ਸਾਹਮਣੇ ਵਾਲੇ ਵਿਅਕਤੀ ਨੂੰ ਥੱਪੜ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਦੂਜਾ ਵਿਅਕਤੀ ਵੀ ਖੜ੍ਹਾ ਹੋ ਜਾਂਦਾ ਹੈ ਅਤੇ ਹੱਥ ਚਲਾਉਣ ਲੱਗਦਾ ਹੈ। ਬੱਸ ਫੇਰ ਕੀ ਸੀ, ਥੱਪੜਾਂ ਦੀ ਇਹ ਲੜਾਈ ਵੱਡੀ ਜੰਗ ਵਿੱਚ ਤਬਦੀਲ ਹੋ ਜਾਂਦੀ ਹੈ। ਇੱਥੋਂ ਤੱਕ ਕਿ ਇੱਕ ਵਿਅਕਤੀ ਕੁਰਸੀ ਵੀ ਚੁੱਕਣ ਨੂੰ ਤਿਆਰ ਹੋ ਜਾਂਦਾ ਹੈ।

ਇਨ੍ਹਾਂ ਦੋਵਾਂ ਪੈਨਲਿਸਟਾਂ ਵਿਚਾਲੇ ਲੜਾਈ ਤੋਂ ਬਾਅਦ ਨੇੜੇ ਬੈਠੇ ਲੋਕ ਤੁਰੰਤ ਉੱਠ ਕੇ ਇਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਦੋਵੇਂ ਹੀ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਆਉਂਦੇ। ਲੜਾਈ ਦੀ ਇਹ ਖੇਡ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਆਖ਼ਰਕਾਰ ਇੱਕ ਨੌਜਵਾਨ ਉਸ ਵਿਅਕਤੀ ਨੂੰ ਫੜ ਕੇ ਦੂਰ ਲੈਂਦਾ ਹੈ ਅਤੇ ਹੋਰ ਲੋਕ ਵੀ ਕੈਮਰੇ ਦੇ ਫੋਕਸ ਤੋਂ ਬਾਹਰ ਹੋ ਜਾਂਦੇ ਹਨ।

ਪਾਕਿਸਤਾਨ ਦੀ ਟੀਵੀ ਬਹਿਸ ਦਾ ਇਹ ਵੀਡੀਓ @drmonika_langeh ਨਾਂ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ ਇਹਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ‘ਤੇ ਫਨੀ ਕਮੈਂਟਸ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਲਿਖ ਰਹੇ ਹਨ ਕਿ ਇਹ ਇੱਕ ਫੈਕਟਫੁੱਲ ਬਹਿਸ ਸੀ, ਜੋ ਬਾਅਦ ਵਿੱਚ ਫਾਈਟਫੁੱਲ ਹੋ ਗਈ।