ਵੈਨੇਜ਼ੁਏਲਾ ਹੁਣ ਸਾਡੇ ਕੰਟਰੋਲ ਵਿੱਚ ਹੈ, ਹੁਣ ਉੱਥੇ ਅਮਰੀਕੀ ਸ਼ਾਸਨ: ਡੋਨਾਲਡ ਟਰੰਪ
Trump Attack on Venezuela: ਟਰੰਪ ਨੇ ਕਿਹਾ ਸਟ੍ਰਾਈਕ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਨਿਊਯਾਰਕ ਲਿਆ ਗਿਆ ਹੈ । ਇਹ ਸਾਰੀ ਕਾਰਵਾਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ ਅਤੇ ਇਸਨੂੰ ਬਹੁਤ ਹੀ ਗੁਪਤ ਅਤੇ ਰਣਨੀਤਕ ਢੰਗ ਨਾਲ ਅੰਜਾਮ ਦਿੱਤਾ ਗਿਆ ਸੀ।
ਵੈਨੇਜ਼ੁਏਲਾ ਵਿੱਚ ਹੁਣ ਅਮਰੀਕੀ ਸ਼ਾਸਨ: ਡੋਨਾਲਡ ਟਰੰਪ
ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫੌਜੀ ਕਾਰਵਾਈ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਵੈਨੇਜ਼ੁਏਲਾ ਵਿੱਚ ਕਾਰਵਾਈ ਮੇਰੇ ਹੁਕਮਾਂ ‘ਤੇ ਕੀਤੀ ਗਈ ਹੈ। ਇਹ ਕਾਰਵਾਈ ਤਾਨਾਸ਼ਾਹ ਨੂੰ ਹਟਾਉਣ ਲਈ ਸੀ।” ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ ਹੁਣ ਸਾਡੇ ਕੰਟਰੋਲ ਵਿੱਚ ਹੈ ਅਤੇ ਉੱਥੇ ਹੁਣ ਅਮਰੀਕੀ ਸ਼ਾਸਨ ਹੈ। ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ ਉਦੋਂ ਤੱਕ ਅਮਰੀਕਾ ਦੇ ਕੰਟਰੋਲ ਵਿੱਚ ਰਹੇਗਾ, ਜਦੋਂ ਤੱਕ ਉੱਥੇ ਨਵੀਂ ਸਰਕਾਰ ਨਹੀਂ ਬਣ ਜਾਂਦੀ। ਟਰੰਪ ਨੇ ਕਿਹਾ ਕਿ ਦੂਜੇ ਆਪਰੇਸ਼ਨ ਦੀ ਲੋੜ ਹੀ ਨਹੀਂ ਪਈ। ਇਸ ਆਪਰੇਸ਼ਨ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਾਰਾ ਆਪਰੇਸ਼ਨ ਫਲੋਰੀਡਾ ਤੋਂ ਲਾਈਵ ਦੇਖਿਆ। ਮਾਦੁਰੋ ਦੀ ਗ੍ਰਿਫਤਾਰੀ ਦੇਖਣਾ ਕਿਸੇ ਫਿਲਮੀ ਸੀਨ ਵਾਂਗ ਸੀ। ਉਨ੍ਹਾਂ ਕਿ ਇਹ ਕਾਰਵਾਈ ਚਾਰ ਦਿਨ ਪਹਿਲਾਂ ਹੀ ਹੋ ਜਾਣੀ ਸੀ, ਪਰ ਖਰਾਬ ਮੌਸਮ ਕਰਕੇ ਅਜਿਹਾ ਨਹੀਂ ਹੋ ਸਕਿਆ। ਤਾਨਾਸ਼ਾਹ ਨੂੰ ਹਟਾਉਣ ਲਈ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਮਰੀਕਾ ਫੌਜ ਦਾ ਸਫਲ ਆਪਰੇਸ਼ਨ ਸੀ। ਉਨ੍ਹਾਂ ਕਿਹਾ ਵੈਨੇਜ਼ੁਏਲਾ ਦੇ ਲੋਕਾਂ ਨੂੰ ਵੀ ਲੋਕਤੰਤਰ ਵਿੱਚ ਜੀਉਣ ਦਾ ਹੱਕ ਹੈ। ਪਰ ਸੱਤਾ ਪਰਿਵਰਤਨ ਤੱਕ ਵੈਨੇਜ਼ੁਏਲਾ ਨੂੰ ਅਮਰੀਕਾ ਦੇ ਕੰਟਰੋਲ ਹੇਠ ਰਹਿਣਾ ਹੋਵੇਗਾ।
ਮਾਦੁਰੋ ਤੇ ਅਮਰੀਕਾ ਵਿੱਚ ਕੇਸ ਚੱਲੇਗਾ – ਟਰੰਪ
ਟਰੰਪ ਨੇ ਕਿਹਾ ਕਿ ਮਾਦੁਰੋ ਤੇ ਅਮਰੀਕਾ ਵਿੱਚ ਕੇਸ ਚੱਲੇਗਾ। ਉਹ ਇੱਕ ਤਾਨਾਸ਼ਾਹ ਸਨ ਅਤੇ ਉਹ ਉਥੋਂ ਅਮਰੀਕਾ ਡਰੱਗਸ ਸਪਲਾਈ ਕਰਨ ਦਾ ਦੋਸ਼ੀ ਹੈ। ਮਾਦੁਰੋ ਨੇ ਡਰਗ ਸਿੰਡੀਕੇਟ ਚਲਾਇਆ। ਦੱਸ ਦੇਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਟਰੰਪ ਨੇ ਰਾਸ਼ਟਰਪਤੀ ਮਾਦੁਰੋ ਦੀ ਇੱਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੀ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ।ਫੌਜੀ ਕਾਰਵਾਈ ਤੋਂ ਬਾਅਦ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਊਯਾਰਕ ਲਿਆਂਦਾ ਗਿਆ ਹੈ।ਹੁਣ ਉੱਥੇ ਅਮਰੀਕੀ ਕੰਪਨੀਆਂ ਵਪਾਰ ਕਰਨਗੀਆਂ।
ਸਮੁੰਦਰੀ ਰਾਹ ਤੋਂ ਆਉਣ ਵਾਲੀ 97% ਡਰੱਗਸ ਖਤਮ
ਟਰੰਪ ਨੇ ਕਿਹਾ ਕਿ ਅਮਰੀਕਾ ਨੇ ਸਮੁੰਦਰੀ ਰਾਹ ਤੋਂ ਆਉਣ ਵਾਲੀ 97% ਡਰੱਗ ਨੂੰ ਖਤਮ ਕਰ ਦਿੱਤਾ ਹੈ। ਜ਼ਿਆਦਾਤਰ ਨਸ਼ੀਲੇ ਪਦਾਰਥ ਵੈਨੇਜ਼ੁਏਲਾ ਤੋਂ ਆਉਂਦੇ ਹਨ। ਤੇਲ ਦੀ ਗੱਲ ਕਰੀਏ ਤਾਂ ਵੈਨੇਜ਼ੁਏਲਾ ਦਾ ਤੇਲ ਕਾਰੋਬਾਰ ਫੇਲ ਹੋ ਚੁੱਕਾ ਹੈ। ਹੁਣ, ਵੱਡੀਆਂ ਅਮਰੀਕੀ ਕੰਪਨੀਆਂ ਉੱਥੇ ਜਾਣਗੀਆਂ, ਅਰਬਾਂ ਡਾਲਰ ਖਰਚ ਕਰਕੇ ਤੇਲ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਕਰਨਗੀਆਂ।
ਇਹ ਵੀ ਪੜ੍ਹੋ
ਬੇਕਾਰ ਹੋ ਗਈਆਂ ਵੈਨੇਜ਼ੁਏਲਾ ਦੀਆਂ ਫੌਜੀ ਸਮਰੱਥਾਵਾਂ
ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਮਰੀਕਾ ਵੈਨੇਜ਼ੁਏਲਾ ‘ਤੇ ਦੂਜਾ, ਬਹੁਤ ਵੱਡਾ ਹਮਲਾ ਕਰਨ ਲਈ ਤਿਆਰ ਹੈ। ਹਾਲਾਂਕਿ, ਇਸ ਹਮਲੇ ਦੀ ਸਫਲਤਾ ਨੂੰ ਦੇਖਦੇ ਹੋਏ, ਇਸਦੀ ਕੋਈ ਲੋੜ ਨਹੀਂ ਪਵੇਗੀ। ਦੁਨੀਆ ਦਾ ਕੋਈ ਵੀ ਦੇਸ਼ ਉਹ ਨਹੀਂ ਕਰ ਸਕਦਾ ਜੋ ਅਮਰੀਕਾ ਨੇ ਕੀਤਾ ਹੈ। ਵੈਨੇਜ਼ੁਏਲਾ ਦੀਆਂ ਸਾਰੀਆਂ ਫੌਜੀ ਸਮਰੱਥਾਵਾਂ ਨੂੰ ਬੇਕਾਰ ਕਰ ਦਿੱਤਾ ਗਿਆ ਹੈ।
ਹੁਣ ਕੋਈ ਵੀ ਅਮਰੀਕਾ ਨੂੰ ਚੁਣੌਤੀ ਨਹੀਂ ਦੇ ਸਕਦਾ-ਟਰੰਪ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਅੱਧੀ ਰਾਤ ਨੂੰ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਸਫਲਤਾਪੂਰਵਕ ਫੜ ਲਿਆ। ਹੁਣ, ਦੋਵਾਂ ਨੂੰ ਅਮਰੀਕੀ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਹੁਣ ਕੋਈ ਵੀ ਅਮਰੀਕਾ ਨੂੰ ਚੁਣੌਤੀ ਨਹੀਂ ਦੇ ਸਕਦਾ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਊਯਾਰਕ ਲਿਆਂਦਾ ਗਿਆ ਹੈ। ਉਨ੍ਹਾਂ ਨੇ ਸਾਡੇ ਦੇਸ਼ ਵਿੱਚ ਖੂਨ ਦੇ ਪਿਆਸੇ ਗਿਰੋਹ ਭੇਜੇ ਸਨ।
ਮਾਦੁਰੋ ਤਾਨਾਸ਼ਾਹ ਹੈ, ਅਸੀਂ ਵੈਨੇਜ਼ੁਏਲਾ ਵਿੱਚ ਸ਼ਾਂਤੀ ਚਾਹੁੰਦੇ ਹਾਂ – ਟਰੰਪ
ਡੋਨਾਲਡ ਟਰੰਪ ਨੇ ਕਿਹਾ, “ਮਾਦੁਰੋ ਇੱਕ ਤਾਨਾਸ਼ਾਹ ਹੈ। ਇਸ ਕਾਰਵਾਈ ਵਿੱਚ ਕੋਈ ਨਹੀਂ ਮਾਰਿਆ ਗਿਆ ਹੈ। ਇੱਕ ਵੀ ਅਮਰੀਕੀ ਸੈਨਿਕ ਨਹੀਂ ਮਾਰਿਆ ਗਿਆ। ਅਸੀਂ ਵੈਨੇਜ਼ੁਏਲਾ ਵਿੱਚ ਸ਼ਾਂਤੀ ਚਾਹੁੰਦੇ ਹਾਂ।” ਟਰੰਪ ਨੇ ਕਿਹਾ, “ਬੀਤੀ ਦੇਰ ਰਾਤ ਅਤੇ ਅੱਜ ਸਵੇਰੇ, ਮੇਰੇ ਹੁਕਮਾਂ ‘ਤੇ, ਸਾਡੀਆਂ ਹਥਿਆਰਬੰਦ ਫੌਜਾਂ ਨੇ ਵੈਨੇਜ਼ੁਏਲਾ ਵਿੱਚ ਇੱਕ ਫੌਜੀ ਕਾਰਵਾਈ ਕੀਤੀ। ਜ਼ਬਰਦਸਤ ਅਮਰੀਕੀ ਫੌਜੀ ਸ਼ਕਤੀ, ਹਵਾ, ਜ਼ਮੀਨ ਅਤੇ ਸਮੁੰਦਰ ਦੀ ਵਰਤੋਂ ਕਰਕੇ ਇੱਕ ਸ਼ਾਨਦਾਰ ਹਮਲਾ ਕੀਤਾ ਗਿਆ।
ਟਰੰਪ ਨੇ ਕਿਹਾ ਕਿ ਇਹ ਇੱਕ ਅਜਿਹਾ ਹਮਲਾ ਸੀ ਜਿਸ ਨੂੰ ਲੋਕਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਹੀਂ ਦੇਖਿਆ।” ਕਰਾਕਾਸ ਦੇ ਵਿੱਚ ਇੱਕ ਮਜ਼ਬੂਤ ਫੌਜੀ ਗੜ੍ਹ ਦੇ ਵਿਰੁੱਧ ਇਹ ਕਾਰਵਾਈ ਭਗੌੜੇ ਤਾਨਾਸ਼ਾਹ ਨਿਕੋਲਸ ਮਾਦੁਰੋ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਹ ਅਮਰੀਕੀ ਇਤਿਹਾਸ ਵਿੱਚ ਅਮਰੀਕੀ ਫੌਜੀ ਸ਼ਕਤੀ ਅਤੇ ਸਮਰੱਥਾ ਦਾ ਸਭ ਤੋਂ ਸ਼ਾਨਦਾਰ, ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਸੀ।
ਭਾਰਤ ਨੇ ਜਾਰੀ ਕੀਤੀ ਐਡਵਾਇਜਰੀ
ਅਮਰੀਕਾ ਦੀ ਵੈਨੇਜ਼ੁਏਲਾ ਤੇ ਫੌਜੀ ਕਾਰਵਾਈ ਤੋਂ ਬਾਅਦ ਭਾਰਤ ਨੇ ਆਪਣੇ ਨਾਗਰਿਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵੈਨੇਜ਼ੁਏਲਾ ਵਿੱਚ ਸ਼ਾਂਤੀ ਅਤੇ ਅਗਲੀ ਸੱਤਾ ਬਹਾਲ ਹੋਣ ਤੱਕ ਉਹ ਉੱਥੇ ਜਾਣ ਤੋਂ ਬੱਚਣ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਨਾਗਰਿਕ ਉੱਥੋਂ ਮੌਜੂਦ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ।
