ਵਿਸਾਖੀ ਮੌਕੇ ਸਿੱਖ ਜੱਥੇ ਦੇ ਸਵਾਗਤ ਲਈ ਪਾਕਿਸਤਾਨ 'ਚ ਅਗਾਊਂ ਮੀਟਿੰਗ: ਕੈਬਨਿਟ ਮੰਤਰੀ ਬਣਨ ਰਮੇਸ਼ ਅਰੋੜਾ ਦੀ ਪਹਿਲ, ਸ਼ਡਿਊਲ ਜਾਰੀ | Vaisakhi pakisan Narowal district sikh mla Ramesh arora meeting to welcome sikh jatha from india full detail in punjabi Punjabi news - TV9 Punjabi

ਵਿਸਾਖੀ ਮੌਕੇ ਸਿੱਖ ਜੱਥੇ ਦੇ ਸਵਾਗਤ ਲਈ ਪਾਕਿਸਤਾਨ ‘ਚ ਅਗਾਊਂ ਮੀਟਿੰਗ, ਕੈਬਨਿਟ ਮੰਤਰੀ ਰਮੇਸ਼ ਅਰੋੜਾ ਨੇ ਜਾਰੀ ਕੀਤਾ ਸ਼ਡਿਊਲ

Updated On: 

15 Mar 2024 14:10 PM

Pakistan Welcome Sikh Jatha: ਹਰ ਸਾਲ, ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ। ਇਹ ਜੱਥਾ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ। ਜਿਸ ਲਈ ਲਗਭਗ ਦੋ ਮਹੀਨੇ ਪਹਿਲਾਂ ਪਾਸਪੋਰਟ ਮੰਗੇ ਜਾਂਦੇ ਹਨ ਅਤੇ ਫਿਰ ਵੀਜ਼ਾ ਲੈਣ ਵਾਲੇ ਸ਼ਰਧਾਲੂ ਪਾਕਿਸਤਾਨ ਦੇ ਗੁਰੂਧਾਮਾਂ ਲਈ ਰਵਾਨਾ ਹੋ ਜਾਂਦੇ ਹਨ। ਹਰ ਵਾਰ ਹਜ਼ਾਰਾਂ ਸ਼ਰਧਾਲੂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ।

ਵਿਸਾਖੀ ਮੌਕੇ ਸਿੱਖ ਜੱਥੇ ਦੇ ਸਵਾਗਤ ਲਈ ਪਾਕਿਸਤਾਨ ਚ ਅਗਾਊਂ ਮੀਟਿੰਗ, ਕੈਬਨਿਟ ਮੰਤਰੀ ਰਮੇਸ਼ ਅਰੋੜਾ ਨੇ ਜਾਰੀ ਕੀਤਾ ਸ਼ਡਿਊਲ

ਵਿਸਾਖੀ ਮੌਕੇ ਸਿੱਖ ਜੱਥੇ ਦੇ ਸਵਾਗਤ ਲਈ ਪਾਕਿਸਤਾਨ 'ਚ ਮੀਟਿੰਗ

Follow Us On

ਪਾਕਿਸਤਾਨ ਦੀ ਕੈਬਨਿਟ ‘ਚ ਪਹਿਲੀ ਵਾਰ ਮੰਤਰੀ ਬਣਨ ਤੋਂ ਬਾਅਦ ਰਮੇਸ਼ ਸਿੰਘ ਅਰੋੜਾ ਨੇ ਵਿਸਾਖੀ ‘ਤੇ ਸਿੱਖਾਂ ਦੀ ਆਮਦ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਸਿੱਖ ਜੱਥਿਆਂ ਦੇ ਸਵਾਗਤ ਅਤੇ ਪ੍ਰਬੰਧ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਗੁਰਦੁਆਰੇ ਦੇ ਵਧੀਕ ਸਕੱਤਰ ਸਮੇਤ ਕਈ ਮੈਂਬਰ ਹਾਜ਼ਰ ਸਨ।

ਪਹਿਲੀ ਵਾਰ ਪਾਕਿਸਤਾਨ ਵਿੱਚ ਭਾਰਤੀ ਸ਼ਰਧਾਲੂਆਂ ਦੇ ਸੁਆਗਤ ਅਤੇ ਪ੍ਰਬੰਧਾਂ ਲਈ ਅਗਾਊਂ ਮੀਟਿੰਗ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਹਨ। ਇਸ ਮੁਲਾਕਾਤ ਨੂੰ ਪਾਕਿਸਤਾਨ ਦੇ ਪਹਿਲੇ ਸਿੱਖ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੀ ਪਹਿਲਕਦਮੀ ਵੀ ਕਿਹਾ ਜਾ ਰਿਹਾ ਹੈ। ਮੀਟਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਧਾਰਮਿਕ ਅਸਥਾਨ ਦੇ ਵਧੀਕ ਸਕੱਤਰ ਰਾਣਾ ਸ਼ਹੀਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਸ਼ਡਿਊਲ ਕੀਤਾ ਗਿਆ ਜਾਰੀ

  • ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਲਈ ਵੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤਹਿਤ ਸ਼ਰਧਾਲੂ ਜੇਸੀਪੀ ਅਟਾਰੀ ਰਾਹੀਂ 13 ਅਪ੍ਰੈਲ ਨੂੰ ਪੈਦਲ ਪਾਕਿਸਤਾਨ ਪੁੱਜਣਗੇ ਅਤੇ ਉਥੋਂ ਸੜਕੀ ਰਸਤੇ ਪੰਜਾ ਸਾਹਿਬ ਲਈ ਰਵਾਨਾ ਹੋਣਗੇ।
  • 14 ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਕਰਵਾਇਆ ਜਾਵੇਗਾ, ਜਿੱਥੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾਵੇਗਾ। 15 ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 16 ਨੂੰ ਜੱਥਾ ਗੁਰਦੁਆਰਾ ਸੱਚਾ ਸੌਦਾ ਵਿਖੇ ਜਾਵੇਗਾ ਅਤੇ ਉਥੋਂ ਵਾਪਸ ਸ੍ਰੀ ਨਨਕਾਣਾ ਸਾਹਿਬ ਜਾਵੇਗਾ।
  • 17 ਅਪ੍ਰੈਲ ਨੂੰ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਉਥੇ ਦੋ ਦਿਨ ਰੁਕਣ ਤੋਂ ਬਾਅਦ 19 ਨੂੰ ਲਾਹੌਰ ਦੇ ਗੁਰਦੁਆਰਾ ਰੋੜੀ ਸਾਹਿਬ ਗੁਜਰਾਂਵਾਲਾ ਲਈ ਰਵਾਨਾ ਹੋਵੇਗਾ। ਇਹ ਜੱਥਾ 20 ਅਤੇ 21 ਨੂੰ ਉਥੇ ਹੀ ਰਹੇਗਾ ਅਤੇ 22 ਨੂੰ ਭਾਰਤ ਲਈ ਰਵਾਨਾ ਹੋ ਜਾਵੇਗਾ।

ਇਹ ਵੀ ਪੜ੍ਹੋ – ਪਾਕਿਸਤਾਨ ਦੀ ਨਵੀਂ ਸਰਕਾਰ ਤੋਂ ਕੀ ਚਾਹੁੰਦਾ ਹੈ ਤਾਲਿਬਾਨ ?

ਕੁਝ ਦਿਨ ਪਹਿਲਾਂ ਹੀ ਮੰਤਰੀ ਬਣੇ ਹਨ ਰਮੇਸ਼ ਸਿੰਘ

ਰਮੇਸ਼ ਸਿੰਘ ਅਰੋੜਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਵਿੱਚ ਜ਼ਿਲ੍ਹਾ ਨਾਰੋਵਾਲ ਤੋਂ ਸੂਬਾਈ ਅਸੈਂਬਲੀ ਲਈ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ। ਉਹ ਪਾਕਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਤੋਂ ਮੰਤਰੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਰਮੇਸ਼ ਸਿੰਘ ਅਰੋੜਾ ਨੂੰ ਪੰਜਾਬ ਦੀ ਮੁੱਖ ਮੰਤਰੀ ਬਣੀ ਪਾਕਿਸਤਾਨ ਮੁਸਲਿਮ ਲੀਗ ਦੀ ਮਰੀਅਮ ਨਵਾਜ਼ ਨੇ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ। ਮਰੀਅਮ ਨਵਾਜ਼ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਬੇਟੀ ਹਨ।

Exit mobile version