USA Murder: ਅਮਰੀਕਾ 'ਚ ਪੰਜਾਬੀ ਦਾ ਕਤਲ, ਕਪੂਰਥਲਾ ਦੇ ਰਹਿਣ ਵਾਲੇ ਨਵੀਨ ਦਾ ਸ਼ਿਕਾਗੋ 'ਚ ਕਤਲ | usa Murder Punjabi person Know full in punjabi Punjabi news - TV9 Punjabi

USA Murder: ਅਮਰੀਕਾ ‘ਚ ਪੰਜਾਬੀ ਦਾ ਕਤਲ, ਕਪੂਰਥਲਾ ਦੇ ਰਹਿਣ ਵਾਲੇ ਨਵੀਨ ਨੂੰ ਸ਼ਿਕਾਗੋ ‘ਚ ਮਾਰੀਆਂ ਗੋਲੀਆਂ

Updated On: 

12 Sep 2024 08:21 AM

USA Murder: ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ 'ਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ ਨਵੀਨ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮ ਨੇ ਨਵੀਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨਵੀਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

USA Murder: ਅਮਰੀਕਾ ਚ ਪੰਜਾਬੀ ਦਾ ਕਤਲ, ਕਪੂਰਥਲਾ ਦੇ ਰਹਿਣ ਵਾਲੇ ਨਵੀਨ ਨੂੰ ਸ਼ਿਕਾਗੋ ਚ ਮਾਰੀਆਂ ਗੋਲੀਆਂ

ਅਮਰੀਕਾ 'ਚ ਪੰਜਾਬੀ ਦਾ ਕਤਲ, ਕਪੂਰਥਲਾ ਦੇ ਰਹਿਣ ਵਾਲੇ ਨਵੀਨ ਨੂੰ ਸ਼ਿਕਾਗੋ 'ਚ ਮਾਰੀਆਂ ਗੋਲੀਆਂ

Follow Us On

USA Murder: ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਅਕਸਰ ਹੀ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਸ਼ਿਕਾਗੋ ਸ਼ਹਿਰ ਵਿੱਚ ਕਪੂਰਥਲਾ ਦੇ ਨਵੀਨ ਸਿੰਘ ‘ਤੇ ਅਮਰੀਕੀ ਮੂਲ ਦੇ ਵਿਅਕਤੀ ਨੇ ਕਈ ਵਾਰ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਨਵੀਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਵਿਅਕਤੀ ਦਾ ਕਤਲ ਸ਼ਰੇਆਮ ਗੋਲੀਆਂ ਮਾਰਕੇ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਵਜੋਂ ਹੋਈ ਹੈ। ਜਿਸ ਨੂੰ ਇੱਕ ਕਾਲੇ ਵਿਅਕਤੀ ਨੇ ਗੋਲੀਆਂ ਮਾਰੀ ਦਿੱਤੀਆਂ।

ਬਹਿਸ ਤੋਂ ਬਾਅਦ ਚੱਲੀ ਗੋਲੀ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਨਵੀਨ ਸਿੰਘ ਇੱਕ ਵਪਾਰੀ ਸੀ। ਉਹ ਅਮਰੀਕੀ ਸਮੇਂ ਅਨੁਸਾਰ ਰਾਤ 10 ਵਜੇ ਸਟੋਰ ਬੰਦ ਹੋਣ ਦੀ ਤਿਆਰੀ ਕਰ ਰਿਹਾ ਸੀ। ਉਦੋਂ ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ ‘ਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ ਨਵੀਨ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਗੁੱਸੇ ‘ਚ ਆ ਕੇ ਮੁਲਜ਼ਮ ਨੇ ਨਵੀਨ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨਵੀਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅਮਰੀਕੀ ਪੁਲਿਸ ਨੇ ਮੁਲਜ਼ਮ ਕਾਲੇ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਨਵੀਨ ਦੇ ਉਸ ਸਟੋਰ ਨੂੰ ਵੀ ਸੀਲ ਕਰ ਦਿੱਤਾ ਹੈ ਜਿੱਥੇ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ।

35 ਸਾਲ ਪਹਿਲਾਂ ਗਿਆ ਸੀ ਅਮਰੀਕਾ

ਨਵੀਨ ਪੇਸ਼ੇ ਤੋਂ ਇੱਕ ਵਪਾਰੀ ਸਨ। ਉਹ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਅਤੇ ਸ਼ਿਕਾਗੋ ਸ਼ਹਿਰ ਵਿੱਚ ਉਹਨਾਂ ਦੇ ਕੋਈ ਸਟੋਰ ਸਨ। ਜਿਸ ਕਾਰਨ ਉਹਨਾਂ ਦਾ ਕਾਰੋਬਾਰ ਵੀ ਚੰਗਾ ਚਲਦਾ ਸੀ।

Exit mobile version