ਅਮਰੀਕਾ ਲਈ ਖਲਨਾਇਕ ਬਣਨਗੇ ਟਰੰਪ! ਖੁਦ ਹੀ ਡੁੱਬਾ ਰਹੇ ਦੇਸ਼ ਦੀ ਇਕਾਨਮੀ

Updated On: 

03 Aug 2025 09:18 AM IST

Donald Trump: ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਜ਼ਬਰਦਸਤ ਫੈਸਲੇ ਲਏ ਹਨ, ਜਿਸ ਦਾ ਬੁਰਾ ਪ੍ਰਭਾਵ ਹੁਣ ਅਮਰੀਕੀ ਅਰਥਵਿਵਸਥਾ 'ਤੇ ਦਿਖਾਈ ਦੇ ਰਿਹਾ ਹੈ। ਕੀ ਗੋਲਡਨ ਏਜ਼ (ਸੁਨਹਿਰੀ ਯੁੱਗ) ਦਾ ਦਾਅਵਾ ਕਰਨ ਵਾਲੇ ਟਰੰਪ ਅਮਰੀਕਾ ਲਈ ਖਲਨਾਇਕ ਬਣ ਗਿਆ ਹੈ?

ਅਮਰੀਕਾ ਲਈ ਖਲਨਾਇਕ ਬਣਨਗੇ ਟਰੰਪ! ਖੁਦ ਹੀ ਡੁੱਬਾ ਰਹੇ ਦੇਸ਼ ਦੀ ਇਕਾਨਮੀ

ਡੋਨਾਲਡ ਟਰੰਪ

Follow Us On

ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ‘ਚ ਆਪਣੇ ਦੂਜੇ ਕਾਰਜਕਾਲ ‘ਚ ਰਾਸ਼ਟਰਪਤੀ ਬਣੇ ਹਨ, ਉਨ੍ਹਾਂ ਦੇ ਬਿਆਨਾਂ ਵਿੱਚ ਇੱਕ ਵੱਖਰੀ ਕਿਸਮ ਦਾ ਅੰਦਾਜ਼ ਦਿਖਾਈ ਦੇ ਰਿਹਾ ਹੈ। ਚੋਣਾਂ ਦੌਰਾਨ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਦੋਸਤ ਐਲੋਨ ਮਸਕ ਨਾਲ ਸਬੰਧ ਜ਼ਿਆਦਾ ਦੇਰ ਨਹੀਂ ਚੱਲੇ। ਮਸਕ ਵੱਖ ਹੋ ਗਏ, ਫਿਰ ਰਾਸ਼ਟਰਪਤੀ ਟਰੰਪ ਨੇ ਦੁਨੀਆ ‘ਤੇ ਟੈਰਿਫ ਦਾ ਬੰਬ ਫੋੜ ਦਿੱਤਾ, ਜੋ ਕੁਝ ਦੇਸ਼ਾਂ ‘ਚ ਲਾਗੂ ਕੀਤਾ ਗਿਆ ਹੈ ਤੇ ਅਜੇ ਕੁਝ ‘ਚ ਲਾਗੂ ਨਹੀਂ ਕੀਤਾ ਗਿਆ। ਪਰ ਚੋਣ ਮੁਹਿੰਮਾਂ ‘ਚ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਅਰਾ ਦੇਣ ਵਾਲੇ ਡੋਨਾਲਡ ਟਰੰਪ ਦੇ ਫੈਸਲੇ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੇ ਹਨ। ਅਜਿਹਾ ਅਸੀਂ ਇਹ ਨਹੀਂ ਕਹਿ ਰਹੇ, ਪਰ ਅੰਕੜੇ ਦੱਸ ਰਹੇ ਹਨ। ਟਰੰਪ, ਜਿਨ੍ਹਾਂ ਨੇ ਅਰਥਵਿਵਸਥਾ ਦਾ ਗੋਲਡਨ ਏਜ਼ (ਸੁਨਹਿਰੀ ਯੁੱਗ) ਦਾ ਦਾਅਵਾ ਕੀਤਾ, ਅਮਰੀਕਾ ਲਈ ਖਲਨਾਇਕ ਬਣ ਰਿਹਾ ਹਨ!

ਏਕੋ ਅਹਮ, ਦ੍ਵਿਤਯੋ ਨਾਸਤਿ, ਨਾ ਭੂਤੋ ਨਾ ਭਵਿਸ਼ਯਤਿ! ਇਹ ਸੰਸਕ੍ਰਿਤ ਵਾਕ ਅਦਵੈਤ ਵੇਦਾਂਤ ‘ਚ ਵਰਤਿਆ ਗਿਆ ਹੈ। ਇਸ ਦਾ ਸਰਲ ਅਰਥ ਹੈ ਕਿ ਮੈਂ ਇਕੱਲਾ ਹਾਂ, ਹੋਰ ਕੋਈ ਨਹੀਂ ਹੈ। ਨਾ ਤਾਂ ਅਤੀਤ ‘ਚ ਤੇ ਨਾ ਹੀ ਭਵਿੱਖ ‘ਚ। ਵੇਦਾਂਤ ਦੇ ਲਿਹਾਜ਼ ਨਾਲ ਇਸਦਾ ਅਰਥ ਵੱਖਰਾ ਹੈ। ਪਰ ਇਸ ਪੈਮਾਨੇ ‘ਤੇ, ਰਾਸ਼ਟਰਪਤੀ ਟਰੰਪ ਇਸ ਸਮੇਂ ਬਹੁਤ ਸਟੀਕ ਦਿਖਾਈ ਦੇ ਰਹੇ ਹਨ। ਭਾਵੇਂ ਇਹ ਪੂਰੀ ਦੁਨੀਆ ਨੂੰ ਡਰਾਉਣਾ ਤੇ ਆਪਣੀਆਂ ਸ਼ਰਤਾਂ ‘ਤੇ ਸੌਦਾ ਕਰਵਾਉਣਾ ਹੋਵੇ ਜਾਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ਬੁਲਾ ਕੇ ਧਮਕੀ ਦੇਣਾ ਹੋਵੇ।

ਉਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਦਿਖਾਉਣ ‘ਚ ਰੁੱਝੇ ਹੋਏ ਹਨ। ਦੁਨੀਆ ਨੂੰ ਆਪਣੀਆਂ ਸ਼ਰਤਾਂ ‘ਤੇ ਕੰਮ ਕਰਨ ਲਈ, ਉਨ੍ਹਾਂ ਨੇ ਮਨਮਾਨੇ ਢੰਗ ਨਾਲ ਟੈਰਿਫ ਲਗਾਏ ਹਨ। ਪਰ, ਉਨ੍ਹਾਂ ਦੇ ਟੈਰਿਫ ਫੈਸਲੇ ਨੇ ਨਾ ਸਿਰਫ ਵਿਸ਼ਵ ਅਰਥਵਿਵਸਥਾ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਸਗੋਂ, ਅਮਰੀਕਾ ਦੀ ਵਿੱਤੀ ਹਾਲਤ ਵਿਗੜ ਰਹੀ ਹੈ, ਜਿਸ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

ਅਮਰੀਕੀ ਅਰਥਵਿਵਸਥਾ ਲਈ ਕਮਜ਼ੋਰ ਸੰਕੇਤ

ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਪ੍ਰਭਾਵ ਹੁਣ ਅਮਰੀਕੀ ਅਰਥਵਿਵਸਥਾ ‘ਤੇ ਵੀ ਦਿਖਾਈ ਦੇ ਰਿਹਾ ਹੈ। ਜੇਕਰ ਅਸੀਂ ਪਿਛਲੇ ਇੱਕ ਹਫ਼ਤੇ ‘ਚ ਸਾਹਮਣੇ ਆਈਆਂ ਰਿਪੋਰਟਾਂ ‘ਤੇ ਨਜ਼ਰ ਮਾਰੀਏ, ਤਾਂ ਅਮਰੀਕਾ ਦੀ ਮੌਜੂਦਾ ਸਥਿਤੀ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਮਹਿੰਗਾਈ ਵਧ ਰਹੀ ਹੈ। ਵਿਕਾਸ ਦਰ ਵੀ ਪਿਛਲੇ ਸਾਲ ਦੇ ਮੁਕਾਬਲੇ ਹੌਲੀ ਹੋ ਗਈ ਹੈ।

ਖ਼ਤਰੇ ‘ਚ ਲੋਕਾਂ ਦੀਆਂ ਨੌਕਰੀਆਂ

ਹਾਲੀਆ ਆਰਥਿਕ ਖ਼ਬਰਾਂ ਦੱਸ ਰਹੀਆਂ ਹਨ ਕਿ ਆਉਣ ਵਾਲਾ ਸਮਾਂ ਅਮਰੀਕਾ ਲਈ ਹੋਰ ਮੁਸ਼ਕਲ ਹੋ ਸਕਦਾ ਹੈ। ਪਿਛਲੇ ਹਫ਼ਤੇ ਦੇ ਅੰਕੜੇ ਦਰਸਾਉਂਦੇ ਹਨ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਟਰੰਪ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨੌਕਰੀਆਂ ਦੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਅਪ੍ਰੈਲ ਤੋਂ, ਟਰੰਪ ਦੁਆਰਾ ਟੈਰਿਫ ਲਾਗੂ ਕਰਨ ਤੋਂ ਬਾਅਦ, ਅਮਰੀਕੀ ਕੰਪਨੀਆਂ ਨੇ ਨਿਰਮਾਣ ਖੇਤਰ ‘ਚ 37,000 ਨੌਕਰੀਆਂ ਖਤਮ ਕਰ ਦਿੱਤੀਆਂ ਹਨ। ਪਿਛਲੇ ਤਿੰਨ ਮਹੀਨਿਆਂ ‘ਚ ਨਵੀਂ ਭਰਤੀ ਬਹੁਤ ਘੱਟ ਰਹੀ ਹੈ। ਜੁਲਾਈ ‘ਚ ਸਿਰਫ 73,000 ਨੌਕਰੀਆਂ, ਜੂਨ ਵਿੱਚ 14,000 ਅਤੇ ਮਈ ਵਿੱਚ 19,000 ਨੌਕਰੀਆਂ ਜੋੜੀਆਂ ਗਈਆਂ। ਇਹ ਪਹਿਲਾਂ ਦੇ ਅਨੁਮਾਨ ਨਾਲੋਂ 258,000 ਘੱਟ ਨੌਕਰੀਆਂ ਹਨ। ਪਿਛਲੇ ਸਾਲ, ਔਸਤਨ, ਹਰ ਮਹੀਨੇ 168,000 ਨੌਕਰੀਆਂ ਜੋੜੀਆਂ ਜਾ ਰਹੀਆਂ ਸਨ।

ਮਹਿੰਗਾਈ ਤੇ ਜੀਡੀਪੀ ਸਥਿਤੀ

ਵੀਰਵਾਰ ਨੂੰ ਜਾਰੀ ਕੀਤੀ ਗਈ ਮਹਿੰਗਾਈ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਜੂਨ ਤੱਕ ਸਾਲ ਵਿੱਚ ਕੀਮਤਾਂ ‘ਚ 2.6% ਦਾ ਵਾਧਾ ਹੋਇਆ ਹੈ, ਜੋ ਕਿ ਅਪ੍ਰੈਲ ‘ਚ 2.2% ਤੋਂ ਵੱਧ ਹੈ। ਆਯਾਤ ਕੀਤੀਆਂ ਵਸਤੂਆਂ ਜਿਵੇਂ ਕਿ ਉਪਕਰਣ, ਫਰਨੀਚਰ, ਖਿਡੌਣੇ ਅਤੇ ਖੇਡਾਂ ਦੇ ਸਮਾਨ ਦੀਆਂ ਕੀਮਤਾਂ ਮਈ ਤੋਂ ਜੂਨ ਤੱਕ ਤੇਜ਼ੀ ਨਾਲ ਵਧੀਆਂ। ਜੀਡੀਪੀ ਰਿਪੋਰਟ ਬੁੱਧਵਾਰ ਨੂੰ ਆਈ, ਜਿਸ ਤੋਂ ਪਤਾ ਚੱਲਿਆ ਕਿ ਇਸ ਸਾਲ ਦੇ ਪਹਿਲੇ ਅੱਧ ‘ਚ ਜੀਡੀਪੀ ਵਿਕਾਸ ਦਰ 1.3% ਤੋਂ ਘੱਟ ਸੀ, ਜੋ ਕਿ ਪਿਛਲੇ ਸਾਲ ਦੇ 2.8% ਨਾਲੋਂ ਬਹੁਤ ਘੱਟ ਹੈ।