ਕਾਰ ਦੀ ਸੀਟ ਬੈਲਟ ਨਹੀਂ ਲਾਉਣ ਕਰ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 'ਤੇ ਲਾਇਆ ਗਿਆ ਜੁਰਮਾਨਾ Punjabi news - TV9 Punjabi

ਕਾਰ ਦੀ ਸੀਟ ਬੈਲਟ ਨਹੀਂ ਲਾਉਣ ਕਰ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਲਾਇਆ ਗਿਆ ਜੁਰਮਾਨਾ

Published: 

22 Jan 2023 09:50 AM

ਆਪਣੀ ਸਰਕਾਰ ਵੱਲੋਂ ਦੇਸ਼ਭਰ ਵਿੱਚ 100 ਤੋਂ ਵੀ ਵੱਧ ਨਵੇਂ ਪ੍ਰੋਜੈਕਟਾਂ ਲਈ ਨਵੀਂ 'ਲੇਵਲਿੰਗ ਅਪ ਫੰਡ' ਦੀ ਘੋਸ਼ਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਾਰ ਵਿੱਚ ਬੈਠੇ-ਬੈਠੇ ਇੱਕ ਵੀਡੀਓ ਬਨਾਉਣ ਦਾ ਮਾਮਲਾ।

ਕਾਰ ਦੀ ਸੀਟ ਬੈਲਟ ਨਹੀਂ ਲਾਉਣ ਕਰ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਲਾਇਆ ਗਿਆ ਜੁਰਮਾਨਾ

File Photo

Follow Us On

ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਯੂਕੇ ਦੀ ਪੁਲਿਸ ਵੱਲੋਂ ਓਦੋਂ ਜੁਰਮਾਨਾ ਲਗਾ ਦਿੱਤਾ ਗਿਆ ਜਦੋਂ ਉਹਨਾਂ ਵੱਲੋਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਵੀਡੀਓ ਅੱਪਲੋਡ ਕੀਤਾ ਗਿਆ ਸੀ ਜਿਸ ਵਿੱਚ ਉਹ ਕਾਰ ਵਿੱਚ ਸੀਟ ਬੈਲਟ ਲਾਏ ਬਿਨਾ ਬੈਠੇ ਨਜ਼ਰ ਆ ਰਹੇ ਸੀ। ਲੰਕਾਸ਼ਾਇਰ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਲੰਦਨ ਦੇ ਰਹਿਣ ਵਾਲੇ 42 ਵਰੀਆਂ ਦੇ ਇੱਕ ਸ਼ਕਸ ‘ਤੇ ਤੈਸ਼ੁਦਾ ਜੁਰਮਾਨੇ ਦੀ ਕੰਡੀਸ਼ਨਲ ਪੇਸ਼ਕਸ਼ ਕੀਤੀ ਹੈ। ਡਾਊਨਿੰਗ ਸਟ੍ਰੀਟ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਹ ਜੁਰਮਾਨਾ ਅਦਾ ਕਰਨਗੇ ਅਤੇ ਉਹ ‘ਆਪਣੀ ਗ਼ਲਤੀ ਮੰਨਦੇ ਹਨ ਅਤੇ ਉਹਨਾਂ ਨੇ ਇਸ ਵਾਸਤੇ ਮਾਫ਼ੀ ਵੀ ਮੰਗ ਲਈ ਹੈ। ਜਦੋਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਕਾਰ ਵਿੱਚ ਕੈਮਰੇ ‘ਤੇ ਇਹ ਵੀਡੀਓ ਬਣਾ ਰਹੇ ਸਨ ਤਾਂ ਉਸ ਵੇਲ੍ਹੇ ਪੁਲਿਸ ਦੀਆਂ ਮੋਟਰਬਾਇਕਾਂ ਵੀ ਨਾਲ-ਨਾਲ ਤੁਰ ਰਹੀਆਂ ਸਨ।

ਹਰ ਇੱਕ ਨੂੰ ਕਾਰ ਵਿੱਚ ਬੈਠਣ ਵੇਲ਼ੇ ਆਪਣੀ ਸੀਟ ਬੈਲਟ ਪਹਿਨਣੀ ਚਾਹਿਦੀ ਹੈ

ਉਵੇਂ ਵੀ ਯੂਕੇ ਵਿੱਚ ਜਿਹੜੇ ਲੋਕੀ ਕਾਰ ਵਿੱਚ ਬੈਠਣ ਸਮੇਂ ‘ਵੈਲਿਡ ਮੈਡੀਕਲ’ ਛੂਟ ਤੋਂ ਬਿਨਾ ਆਪਣੀ ਸੀਟ ਬੈਲਟ ਨਹੀਂ ਕੱਸਦੇ, ਉਹਨਾਂ ‘ਤੇ ਮੌਕੇ ਦੇ ਉੱਤੇ ਹੀ 100 ਪੌਂਡ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਹੋਰ ਤਾਂ ਹੋਰ, ਜੇਕਰ ਉਹ ਮਾਮਲਾ ਅਦਾਲਤ ਵਿੱਚ ਚਲਾ ਜਾਵੇ ਤਾਂ ਜੁਰਮਾਨੇ ਦੀ ਰਕਮ 500 ਪੌਂਡ ਤੱਕ ਵੀ ਜਾ ਸਕਦੀ ਹੈ।ਦੂਜੇ ਪਾਸੇ ਰਿਸ਼ੀ ਸੁਨਕ ਦੇ ਪ੍ਰਵਕਤਾ ਦਾ ਕਹਿਣਾ ਹੈ, ਇਹ ਮਾਮਲਾ ਛੋਟੀ-ਮੋਟੀ ਭੂਲ ਦਾ ਹੈ। ਅਸਲ ‘ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਾਰ ਵਿੱਚ ਬੈਠੇ-ਬੈਠੇ ਹੀ ਇੱਕ ਛੋਟਾ ਜਿਹਾ ਵੀਡੀਓ ਕਲਿਪ ਸ਼ੂਟ ਕਰਨ ਵਾਸਤੇ ਆਪਣੀ ਕਾਰ ਦੀ ਸੀਟ ਬੈਲਟ ਖੋਲ ਦਿੱਤੀ ਸੀ। ਉਹਨਾਂ ਵੱਲੋਂ ਪੂਰੀ ਤਰਾਹ ਆਪਣੀ ਗ਼ਲਤੀ ਮੰਨ ਲਈ ਗਾਇ ਹੈ ਅਤੇ ਉਹਦੇ ਵਾਸਤੇ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਹੈ। ਉਹਨਾਂ ਦੇ ਪ੍ਰਵਕਤਾ ਦਾ ਕਹਿਣਾ ਹੈ, ‘ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਮੰਨਣਾ ਹੈ ਕਿ ਹਰ ਇੱਕ ਨੂੰ ਕਾਰ ਵਿੱਚ ਬੈਠਣ ਵੇਲ਼ੇ ਆਪਣੀ ਸੀਟ ਬੈਲਟ ਪਹਿਨਣੀ ਚਾਹਿਦੀ ਹੈ।’

ਵਿਰੋਧੀ ਲੇਬਰ ਪਾਰਟੀ ਨੇ ਰਿਸ਼ੀ ਸੁਨਕ ‘ਤੇ ਨਿਸ਼ਾਨਾ ਸਾਧਿਆ

ਇਸ ਮਾਮਲੇ ‘ਤੇ ਲੇਬਰ ਪਾਰਟੀ ਦੇ ਪ੍ਰਵਕਤਾ ਦਾ ਕਹਿਣਾ ਹੈ, ‘ਰਿਸ਼ੀ ਸੁਨਕ ਨੂੰ ਪਤਾ ਹੀ ਨਹੀਂ ਕਿ ਕਾਰ ਵਿੱਚ ਬੈਠਣ ਵੇਲ਼ੇ ਆਪਣੀ ਬੈਲਟ, ਆਪਣੇ ਡੈਬਿਟ ਕਾਰਡ, ਟ੍ਰੇਨ ਸਰਵਿਸ, ਇਕਾਨਮੀ ਅਤੇ ਆਪਣੇ ਦੇਸ਼ ਨੂੰ ਕਿਵੈਂ ਸਾਂਭਿਆ ਜਾਂਦਾ ਹੈ। ਉਹਨਾਂ ਵੱਲੋਂ ਅਜਿਹੀਆਂ ਹਰਕਤਾਂ ਦੀ ਲਿਸਟ ਹਰ ਰੋਜ਼ ਵੱਧਦੀ ਜਾ ਰਹੀ ਹੈ ਜਿਹਨਾਂ ਨੂੰ ਵੇਖ ਕੇ ਬੜਾ ਅਫ਼ਸੋਸ ਹੁੰਦਾ ਹੈ।’ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਓਦੋਂ ਵੀ ਆਪਣੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ ਜਦੋਂ ਉਹਨਾਂ ਨੇ ਨਾਰਥ ਇੰਗਲੈਂਡ ਦੇ ਆਪਣੇ ਦੌਰੇ ‘ਤੇ ਜਾਣ ਵੇਲ੍ਹੇ ‘ਰਾਇਲ ਏਅਰ ਫੋਰਸ’ ਦੇ ਜੈਟ ਹਵਾਈ ਜਹਾਜ ਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਓਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ ਜਦੋਂ ਉਹਨਾਂ ਨੇ ਨਾਰਥ ਇੰਗਲੈਂਡ ਦੇ ਆਪਣੇ ਦੌਰੇ ‘ਤੇ ਜਾਣ ਵਾਸਤੇ ‘ਰਾਇਲ ਏਅਰ ਫੋਰਸ’ ਦੇ ਇੱਕ ਜੈਟ ਹਵਾਈ ਜਹਾਜ ਦੀ ਵਰਤੋਂ ਕੀਤੀ ਸੀ।

Exit mobile version