ਬ੍ਰਿਟੇਨ ਚ ਸਿੱਖ ਦੀ ਦਸਤਾਨੇ ਨਾਲ ਬੰਨ੍ਹੀ ਦਾੜ੍ਹੀ, ਖਾਣ ਨੂੰ ਦਿੱਤਾ ਗਲਤ ਭੋਜਨ, ਨਸਲਭੇਦ ‘ਤੇ ਛਪੀ ਰਿਪੋਰਟ ‘ਚ ਹੋਰ ਕਈ ਖੁਲਾਸੇ

Updated On: 

03 Oct 2023 19:08 PM

ਬ੍ਰਿਟੇਨ ਦੇ 'ਦ ਇੰਡੀਪੈਂਡੈਂਟ' ਅਖਬਾਰ ਦੀ ਰਿਪੋਰਟ ਨੇ ਘਟਨਾ ਦਾ ਜ਼ਿਕਰ ਕਰਦਿਆਂ ਇੱਕ ਰਿਪੋਰਟ ਛਾਪੀ ਹੈ। ਇਸ ਚ ਬ੍ਰਿਟੇਨ ਚ ਹੋਣ ਵਾਲੇ ਰੰਗਭੇਦ ਅਤੇ ਨਸਲਵਾਦ ਤੇ ਚਾਨਣ ਪਾਇਆ ਗਿਆ। ਇਸ ਘਟਨਾ ਚ ਇੱਕ ਨਰਸ ਵੱਲੋਂ ਇੱਕ ਸਿੱਖ ਦੀ ਦਾੜੀ ਨੂੰ ਪਲਾਸਟਿਕ ਦੇ ਦਸਤਾਨੇ ਨਾਲ ਬੰਨ੍ਹੇ ਜਾਣ ਦਾ ਮਾਮਲਾ ਹੈ।

ਬ੍ਰਿਟੇਨ ਚ ਸਿੱਖ ਦੀ ਦਸਤਾਨੇ ਨਾਲ ਬੰਨ੍ਹੀ ਦਾੜ੍ਹੀ, ਖਾਣ ਨੂੰ ਦਿੱਤਾ ਗਲਤ ਭੋਜਨ, ਨਸਲਭੇਦ ਤੇ ਛਪੀ ਰਿਪੋਰਟ ਚ ਹੋਰ ਕਈ ਖੁਲਾਸੇ

ਸੰਕੇਤਕ ਤਸਵੀਰ

Follow Us On

ਬ੍ਰਿਟੇਨ ‘ਚ ਰੰਗਭੇਦ ਅਤੇ ਨਸਲਭੇਦ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਕਥਿਤ ਤੌਰ ‘ਤੇ ਇੱਕ ਨਰਸ ਨੇ ਸਿੱਖ ਸ਼ਖ਼ਸ ਦੀ ਦਾੜ੍ਹੀ ਨੂੰ ਦਸਤਾਨੇ ਨਾਲ ਬੰਨ੍ਹਿਆਂ ਅਤੇ ਉਸ ਨਾਲ ਦੁਰਵਿਹਾਰ ਕੀਤਾ ਗਿਆ। ਨਾਲ ਹੀ ਸਿੱਖ ਮਰੀਜ਼ ਨੂੰ ਅਜਿਹਾ ਭੋਜਣ ਦੇਣ ਦੇ ਵੀ ਇਲਜ਼ਾਮ ਲੱਗੇ ਹਨ ਜੋ ਕਿ ਉਹ ਧਾਰਮਿਕ ਕਾਰਨਾਂ ਦੇ ਚੱਲਦੇ ਨਹੀਂ ਖਾ ਸਕਦੇ ਸਨ। ਇਸ ਮਾਮਲੇ ‘ਚ ਬ੍ਰਿਟੇਨ ਦੇ ਨਰਸਿੰਗ ਰੈਗੂਲੇਟਰ ਨਰਸਿੰਗ ਐਂਡ ਮਿਡਵਾਈਫਰੀ ਕੌਂਸਲ (ਐੱਨਐੱਮਸੀ) ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲਾ ਬ੍ਰਿਟੇਨ ਦੇ ਇੱਕ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਪੀੜਤ ਸਿੱਖ ਨੇ ਪੰਜਾਬੀ ‘ਚ ਇੱਕ ਨੋਟ ਲਿਖਿਆ ਜਿਸ ‘ਚ ਉਨ੍ਹਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਬ੍ਰਿਟੇਨ ਦੇ ਇੱਕ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਸਮੇਂ ਇੱਕ ਨਰਸ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ। ਉਨ੍ਹਾਂ ਦੀ ਦਾੜ੍ਹੀ ਨੂੰ ਪਲਾਸਟਿਕ ਦੇ ਦਸਤਾਨੇ ਨਾਲ ਬੰਨ੍ਹਿਆਂ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਨੂੰ ਬਾਥਰੂਮ ਜਾਣ ਤੋਂ ਵੀ ਰੋਕਿਆ ਗਿਆ ਜਿਸ ਕਾਰਨ ਉਨ੍ਹਾਂ ਦਾ ਪੇਸ਼ਾਬ ਉਸੇ ਥਾਂ ਤੇ ਨਿਕਲ ਗਿਆ ਜਿੱਥੇ ਉਹ ਬੈਠੇ ਸਨ।

ਨਰਸਿੰਗ ਰੈਗੂਲੈਟਰ ਨੇ ਨਹੀਂ ਕੀਤੀ ਸੀ ਕਾਰਵਾਈ

ਬ੍ਰਿਟੇਨ ਦੇ ‘ਦ ਇੰਡੀਪੈਂਡੈਂਟ’ ਅਖਬਾਰ ਦੀ ਰਿਪੋਰਟ ਅਨੁਸਾਰ ਇਸ ਤਰ੍ਹਾਂ ਦੇ ਸਲੂਕ ਤੋਂ ਬਾਅਦ ਮਰੀਜ਼ ਨੇ ਨਰਸਿੰਗ ਰੈਗੂਲੇਟਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਵੀ ਨਰਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਪਰ ਜਦੋਂ ਖ਼ਬਰ ਨੇ ਮੀਡੀਆ ‘ਚ ਆਈ ਤਾਂ ਉਸ ਤੋਂ ਬਾਅਦ ਕੌਂਸਲ ਇਸ ਦੀ ਜਾਂਚ ਕਰ ਰਿਹਾ ਹੈ। ਅਖਬਾਰ ਨੇ ਇਸ ਨੂੰ ਸੰਸਥਾਗਤ ਤੌਰ ਤੇ ਨਸਲਵਾਦ ਵਜੋਂ ਵਿਅਕਤ ਕੀਤਾ ਹੈ। ਅਖਬਾਰ ਨੇ ਆਪਣੀ ਰਿਪੋਰਟ ਚ ਲਿਖਿਆ ਹੈ ਦੇਸ਼ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਦਾ ਅਸਰ ਆਮ ਵਸਨੀਕਾਂ ਤੇ ਪੈ ਰਿਹਾ। ਅਸ਼ਵੇਤ ਲੋਕਾਂ ਨੂੰ ਰੋਜ ਇਸ ਤਰ੍ਹਾਂ ਦੀ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬ੍ਰਿਟੇਨ ‘ਚ ਵੱਧ ਰਹੇ ਰੰਗਭੇਦ ਦੇ ਮਾਮਲੇ

ਇਸ ਤੋਂ ਪਹਿਲਾਂ ਵੀ ਬ੍ਰਿਟੇਨ ‘ਚ ਰੰਗਭੇਦ ਅਤੇ ਨਸਲਵਾਦ ਨਾਲ ਜੁੜੇ ਮਾਮਲਿਆਂ ਵਿੱਚ ਅਜਿਹੀਆਂ ਖਬਰਾਂ ਵੇਖਣ ਨੂੰ ਮਿਲਦੀਆਂ ਰਹੀਆਂ ਹਨ। ਐੱਨਐੱਮਸੀ ਕੋਲ 2008 ਤੋਂ ਹੁਣ ਤੱਕ ਕਈ ਮਾਮਲੇ ਦਰਜ ਕਰਵਾਏ ਗਏ ਹਨ। ਪਿੱਛਲੇ 15 ਸਾਲਾਂ ਚ ਇਨ੍ਹਾਂ ਮਾਮਲਿਆਂ ਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਕਰਕੇ ਅਜਹਿਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।