America: ਅਮਰੀਕੀ ਫੌਜ ਦੇ 2 ਬਲੈਕ ਹਾਕ ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ

Published: 

30 Mar 2023 20:11 PM IST

World News: ਅਮਰੀਕਾ ਦੇ ਕੈਂਟਕੀ ਵਿੱਚ ਅਮਰੀਕੀ ਫੌਜ ਦੇ ਦੋ ਬਲੈਕ ਹਾਕ ਹੈਲੀਕਾਪਟਰ ਕ੍ਰੈਸ਼ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੈਗੂਲਰ ਟਰੇਨਿੰਗ ਚੱਲ ਰਹੀ ਸੀ। ਇਸ ਹਾਦਸੇ 'ਚ 9 ਜਵਾਨਾਂ ਦੀ ਮੌਤ ਹੋ ਗਈ ਹੈ।

America: ਅਮਰੀਕੀ ਫੌਜ ਦੇ 2 ਬਲੈਕ ਹਾਕ ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ

America: ਅਮਰੀਕੀ ਫੌਜ ਦੇ 2 ਬਲੈਕ ਹਾਕ ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ

Follow Us On
ਵਰਲਡ ਨਿਊਜ: ਅਮਰੀਕੀ ਫੌਜ ਦੇ 2 ਹੈਲੀਕਾਪਟਰ ਕਰੈਸ਼ ਹੋ ਗਏ ਹਨ। ਇਸ ਹਾਦਸੇ ਵਿੱਚ 9 ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਕੈਂਟਕੀ ਵਿੱਚ ਵਾਪਰੀ ਹੈ। ਇਹ ਘਟਨਾ ਟ੍ਰੇਨਿੰਗ ਮਿਸ਼ਨ ਦੌਰਾਨ ਵਾਪਰੀ। 101 ਏਅਰਬੋਰਨ ਡਿਵੀਜ਼ਨ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਟਵੀਟ ‘ਚ ਕਿਹਾ ਗਿਆ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬੀਤੀ ਰਾਤ 101ਵੇਂ ਕੇ ਦੇ 2 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਸਾਡਾ ਧਿਆਨ ਇਸ ‘ਚ ਸ਼ਾਮਲ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਮਰੀਕੀ ਸਮੇਂ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ। ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹਾਦਸਾ ਟ੍ਰਿਗ ਕਾਉਂਟੀ, ਕੈਂਟਕੀ ਵਿੱਚ ਵਾਪਰਿਆ। ਦੋਵੇਂ ਹੈਲੀਕਾਪਟਰ ਫੋਰਟ ਕੈਂਪਬੈਲ ਤੋਂ ਕਰੀਬ 48 ਕਿਲੋਮੀਟਰ ਦੂਰ ਸਨ। ਫੋਰਟ ਕੈਂਪਬੈਲ ਟੈਨੇਸੀ ਸਰਹੱਦ ਦੇ ਨੇੜੇ ਸਥਿਤ ਹੈ। ਹਾਦਸੇ ਵਾਲੀ ਥਾਂ ਤੋਂ ਥੋੜੀ ਦੂਰੀ ‘ਤੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਉਸ ਨੇ ਦੋਵੇਂ ਹੈਲੀਕਾਪਟਰ ਆਪਣੇ ਘਰ ਦੇ ਉੱਪਰ ਉੱਡਦੇ ਦੇਖੇ ਸਨ। ਮੈਂ ਅਤੇ ਮੇਰੀ ਪਤਨੀ ਬੈਠੇ ਸੀ ਅਤੇ ਮੈਂ ਕਿਹਾ ਵਾਹ, ਦੋ ਹੈਲੀਕਾਪਟਰ ਬਹੁਤ ਨੀਵੇਂ ਦਿਖਾਈ ਦੇ ਰਹੇ ਹਨ ਅਤੇ ਦੋਵੇਂ ਇੱਕ ਦੂਜੇ ਦੇ ਨੇੜੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ