ਗਾਜ਼ਾ ‘ਚ ਨਹੀਂ ਰੁਕੇਗੀ ਜੰਗ, ਸੰਯੁਕਤ ਰਾਸ਼ਟਰ ‘ਚ UAE ਦਾ ਪ੍ਰਸਤਾਵ ਖਾਰਜ, ਅਮਰੀਕਾ ਨੇ ਖੜ੍ਹੀਆਂ ਰੁਕਾਵਟਾਂ

Published: 

09 Dec 2023 07:15 AM

Israel Hamas war: ਗਾਜ਼ਾ ਵਿੱਚ ਜੰਗ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇੱਕ ਮਤਾ ਲਿਆਂਦਾ ਗਿਆ ਸੀ। ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਅਮਰੀਕਾ ਨੇ ਯੂਏਈ ਦੇ ਇਸ ਪ੍ਰਸਤਾਵ 'ਤੇ ਅੜਿੱਕਾ ਪਾਇਆ ਸੀ। ਇਸ ਮਤੇ ਵਿੱਚ ਗਾਜ਼ਾ ਵਿੱਚ ਜੰਗ ਨੂੰ ਤੁਰੰਤ ਰੋਕਣ ਅਤੇ ਸਾਰੇ ਬੰਧਕਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਗਾਜ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ।

ਗਾਜ਼ਾ ਚ ਨਹੀਂ ਰੁਕੇਗੀ ਜੰਗ, ਸੰਯੁਕਤ ਰਾਸ਼ਟਰ ਚ UAE ਦਾ ਪ੍ਰਸਤਾਵ ਖਾਰਜ, ਅਮਰੀਕਾ ਨੇ ਖੜ੍ਹੀਆਂ ਰੁਕਾਵਟਾਂ

(Photo Credit: tv9hindi.com)

Follow Us On

ਵਰਲਡ ਨਿਊਜ। ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਵਿਚਕਾਰ ਇੱਕ ਹਫ਼ਤੇ ਲਈ ਜੰਗਬੰਦੀ ਹੋਈ। ਇਸ ਤੋਂ ਬਾਅਦ ਫਿਰ ਜੰਗ ਸ਼ੁਰੂ ਹੋ ਗਈ। ਇਸ ਦੌਰਾਨ ਗਾਜ਼ਾ ‘ਚ ਜੰਗਬੰਦੀ ਲਈ ਸੰਯੁਕਤ ਰਾਸ਼ਟਰ (United Nations) ਸੁਰੱਖਿਆ ਪ੍ਰੀਸ਼ਦ ‘ਚ ਪ੍ਰਸਤਾਵ ਪੇਸ਼ ਕੀਤਾ ਗਿਆ। ਯੂਏਈ ਦੇ ਇਸ ਪ੍ਰਸਤਾਵ ਨੂੰ ਅਮਰੀਕਾ ਨੇ ਵੀਟੋ ਕਰਨ ਕਾਰਨ ਰੱਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਗਾਜ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਵਿੱਚ ਗਾਜ਼ਾ (Gaza) ਵਿੱਚ ਜੰਗ ਨੂੰ ਤੁਰੰਤ ਰੋਕਣ ਅਤੇ ਸਾਰੇ ਬੰਧਕਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਸੀ। ਪਰ ਅਮਰੀਕਾ ਨੇ ਇਸ ਪ੍ਰਸਤਾਵ ‘ਤੇ ਅੜਿੱਕਾ ਪਾ ਦਿੱਤਾ, ਜਿਸ ਕਾਰਨ ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਾਸ ਨਹੀਂ ਹੋ ਸਕਿਆ। ਦੱਸ ਦੇਈਏ ਕਿ ਇਜ਼ਰਾਇਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ।

ਪ੍ਰਸਤਾਵ ਦੇ ਪੱਖ ‘ਚ 13 ਦੇਸ਼ਾਂ ਨੇ ਵੋਟ ਦਿੱਤੀ

ਦੱਸ ਦਈਏ ਕਿ ਪ੍ਰਸਤਾਵ ਦੇ ਪੱਖ ‘ਚ 13 ਦੇਸ਼ਾਂ ਨੇ ਵੋਟ ਕੀਤਾ ਜਦਕਿ ਅਮਰੀਕਾ ਨੇ ਇਸ ਦੇ ਖਿਲਾਫ ਵੀਟੋ ਕੀਤਾ। ਇਸ ਦੇ ਨਾਲ ਹੀ ਬ੍ਰਿਟੇਨ ਨੇ ਖੁਦ ਨੂੰ ਵੋਟਿੰਗ ਤੋਂ ਦੂਰ ਰੱਖਿਆ। ਚੀਨ ਅਤੇ ਰੂਸ ਨੇ ਅਮਰੀਕਾ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ। ਰੂਸ ਨੇ ਅਮਰੀਕਾ (America) ਨੂੰ ਬੇਦਰਦ ਕਿਹਾ। ਬ੍ਰਾਜ਼ੀਲ ਨੇ ਕਿਹਾ ਕਿ ਜੇਕਰ ਗਾਜ਼ਾ ‘ਚ ਤੁਰੰਤ ਜੰਗਬੰਦੀ ਨਾ ਹੋਈ ਤਾਂ ਕਾਫੀ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਫਲਸਤੀਨੀ ਰਾਜਦੂਤ ਨੇ ਪ੍ਰਸਤਾਵ ਦੀ ਅਸਫਲਤਾ ਨੂੰ ਵਿਨਾਸ਼ਕਾਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ‘ਤੇ ਇਜ਼ਰਾਇਲੀ ਹਮਲੇ ਨਾਲ ਹੋਰ ਅੱਤਿਆਚਾਰ, ਹੱਤਿਆਵਾਂ ਅਤੇ ਤਬਾਹੀ ਹੋਵੇਗੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਕੁੱਲ 15 ਮੈਂਬਰ ਹਨ

ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਕੁੱਲ 15 ਮੈਂਬਰ ਹਨ। ਪੰਜ ਸਥਾਈ ਅਤੇ 10 ਅਸਥਾਈ ਮੈਂਬਰ ਹਨ। ਸਥਾਈ ਮੈਂਬਰਾਂ ਵਿੱਚ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਜਦੋਂ ਕਿ, ਅਸਥਾਈ ਮੈਂਬਰਾਂ ਵਿੱਚ ਅਲਬਾਨੀਆ, ਬ੍ਰਾਜ਼ੀਲ, ਇਕਵਾਡੋਰ, ਗੈਬੋਨ, ਘਾਨਾ, ਜਾਪਾਨ, ਮਾਲਟਾ, ਮੋਜ਼ਾਮਬੀਕ, ਸਵਿਟਜ਼ਰਲੈਂਡ ਅਤੇ ਯੂਏਈ ਸ਼ਾਮਲ ਹਨ।