ਇਜੋਰ ਤੋਂ ਵਾਪਸ ਲਵੇਗੀ ਫ੍ਰੈਂਚ ਫੌਜ, ਰਾਜਦੂਤ ਵੀ ਵਾਪਸ ਆਉਣਗੇ, ਰਾਸ਼ਟਰਪਤੀ ਮੈਕਰੋਨ ਦਾ ਵੱਡਾ ਐਲਾਨ

Published: 

25 Sep 2023 06:27 AM

ਫਰਾਂਸ ਨੇ ਵਾਰ-ਵਾਰ ਜੰਟਾ (ਫੌਜੀ) ਸ਼ਾਸਨ ਦੇ ਦੇਸ਼ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਉਹ ਉਨ੍ਹਾਂ ਨੇਤਾਵਾਂ ਨੂੰ ਮਾਨਤਾ ਨਹੀਂ ਦਿੰਦਾ ਜਿਨ੍ਹਾਂ ਨੇ ਤਖਤਾਪਲਟ ਦੁਆਰਾ ਸੱਤਾ ਹਾਸਲ ਕੀਤੀ ਸੀ।

ਇਜੋਰ ਤੋਂ ਵਾਪਸ ਲਵੇਗੀ ਫ੍ਰੈਂਚ ਫੌਜ, ਰਾਜਦੂਤ ਵੀ ਵਾਪਸ ਆਉਣਗੇ, ਰਾਸ਼ਟਰਪਤੀ ਮੈਕਰੋਨ ਦਾ ਵੱਡਾ ਐਲਾਨ
Follow Us On

World News: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਨਾਈਜਰ ਵਿੱਚ ਲੋਕਤੰਤਰੀ ਤੌਰ ‘ਤੇ ਚੁਣੇ ਗਏ ਰਾਸ਼ਟਰਪਤੀ (President) ਦਾ ਤਖਤਾਪਲਟ ਕਰਨ ਤੋਂ ਬਾਅਦ, ਉਹ ਆਪਣੀ ਫੌਜੀ ਮੌਜੂਦਗੀ ਨੂੰ ਖਤਮ ਕਰ ਦੇਣਗੇ ਅਤੇ ਉਥੇ ਤਾਇਨਾਤ ਰਾਜਦੂਤਾਂ ਨੂੰ ਵਾਪਸ ਬੁਲਾ ਲੈਣਗੇ। ਫਰਾਂਸ ਦੀ ਅਫ਼ਰੀਕਾ ਨੀਤੀ ਦੇ ਲਿਹਾਜ਼ ਨਾਲ ਇਹ ਐਲਾਨ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਮਾਲੀ ਅਤੇ ਬੁਰਕੀਨਾ ਫਾਸੋ ਵਿਚ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਇਸ ਨੇ ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ ਸਨ।

ਦਰਅਸਲ, ਤਖਤਾਪਲਟ ਤੋਂ ਬਾਅਦ ਨਾਈਜਰ (Niger) ਦੀ ਰਾਜਧਾਨੀ ਨਿਆਮੀ ਵਿੱਚ ਫਰਾਂਸ ਵਿਰੋਧੀ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਲੋਕ ਦੇਸ਼ ਤੋਂ ਫਰਾਂਸੀਸੀ ਸੈਨਿਕਾਂ ਦੀ ਵਾਪਸੀ ਦੀ ਮੰਗ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਨਾਈਜਰ ਦੀ ਫੌਜ ਨੇ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।

ਨਾਈਜਰ ਵਿੱਚ ਹਜ਼ਾਰਾਂ ਫਰਾਂਸੀਸੀ ਸੈਨਿਕ ਤਾਇਨਾਤ ਹਨ

ਫਰਾਂਸ (France) ਨੇ ਜੇਹਾਦੀ ਸਮੂਹਾਂ ਨਾਲ ਲੜਨ ਲਈ ਅਫਰੀਕੀ ਨੇਤਾਵਾਂ ਦੀ ਬੇਨਤੀ ‘ਤੇ ਇਸ ਖੇਤਰ ਵਿਚ ਹਜ਼ਾਰਾਂ ਸੈਨਿਕਾਂ ਦੀ ਤਾਇਨਾਤੀ ਕੀਤੀ ਸੀ। ਫਰਾਂਸ ਨੇ ਜੁਲਾਈ ਵਿੱਚ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਦੇ ਤਖਤਾਪਲਟ ਤੋਂ ਬਾਅਦ ਨਾਈਜਰ ਵਿੱਚ ਲਗਭਗ 1,500 ਸੈਨਿਕਾਂ ਨੂੰ ਕਾਇਮ ਰੱਖਿਆ ਹੈ। ਫਰਾਂਸ ਨੇ ਵਾਰ-ਵਾਰ ਜੰਟਾ (ਫੌਜੀ) ਸ਼ਾਸਨ ਦੇ ਦੇਸ਼ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਉਹ ਉਨ੍ਹਾਂ ਨੇਤਾਵਾਂ ਨੂੰ ਮਾਨਤਾ ਨਹੀਂ ਦਿੰਦਾ ਜਿਨ੍ਹਾਂ ਨੇ ਤਖਤਾਪਲਟ ਦੁਆਰਾ ਸੱਤਾ ਹਾਸਲ ਕੀਤੀ ਸੀ।

ਜੁਲਾਈ ਵਿੱਚ ਬਾਜੂਮ ਸਰਕਾਰ ਦਾ ਤਖਤਾ ਪਲਟਿਆ

ਦੱਸ ਦਈਏ ਕਿ ਜੁਲਾਈ ‘ਚ ਕਰਨਲ ਅਮਾਦੌ ਅਬਦਰਾਮੇਨ ਨੇ ਆਪਣੇ ਸਾਥੀ ਸੈਨਿਕਾਂ ਅਤੇ ਅਧਿਕਾਰੀਆਂ ਦੇ ਨਾਲ ਟੀਵੀ ‘ਤੇ ਪੇਸ਼ ਹੋ ਕੇ ਤਖਤਾਪਲਟ ਦਾ ਐਲਾਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਬਜੂਮ ਦੀ ਸਰਕਾਰ ਦਾ ਤਖਤਾ ਪਲਟਣ ਦਾ ਐਲਾਨ ਕੀਤਾ ਸੀ। ਕਰਨਲ ਨੇ ਕਿਹਾ ਕਿ ਦੇਸ਼ ਦੀ ਵਿਗੜਦੀ ਸੁਰੱਖਿਆ ਪ੍ਰਣਾਲੀ ਅਤੇ ਮਾੜੇ ਸ਼ਾਸਨ ਕਾਰਨ ਅਸੀਂ ਰਾਸ਼ਟਰਪਤੀ ਸ਼ਾਸਨ ਨੂੰ ਖਤਮ ਕਰ ਰਹੇ ਹਾਂ। ਉਦੋਂ ਤੋਂ ਨਾਈਜਰ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ।