ਕੌਣ ਹੈ ਅੱਤਵਾਦੀ ਹਰਜੀਤ ਲਾਡੀ, ਜਿਸ ਨੇ ਕਪਿਲ ਸ਼ਰਮਾ ਦੇ ਕੈਫੇ ‘ਚ ਕੀਤੀ ਫਾਇਰਿੰਗ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਹਾਲ ਹੀ ਵਿੱਚ ਖੁੱਲ੍ਹੇ ਕੈਫੇ ਵਿੱਚ ਗੋਲੀਬਾਰੀ ਹੋਈ ਹੈ। ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਲਾਡੀ ਐਨਆਈਏ ਦੀ ਸੂਚੀ ਵਿੱਚ ਇੱਕ ਮੋਸਟ ਵਾਂਟੇਡ ਅੱਤਵਾਦੀ ਹੈ, ਜੋ ਪਹਿਲਾਂ ਵੀ ਕਈ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ।
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਹਾਲ ਹੀ ਵਿੱਚ ਖੁੱਲ੍ਹੇ ਕੈਫੇ ਵਿੱਚ ਗੋਲੀਬਾਰੀ ਹੋਈ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਇਲਜ਼ਾਮ ਹੈ ਕਿ ਇਸ ਖਾਲਿਸਤਾਨੀ ਸੰਗਠਨ ਨਾਲ ਜੁੜੇ ਅੱਤਵਾਦੀ ਹਰਜੀਤ ਸਿੰਘ ਉਰਫ਼ ਲਾਡੀ ਨੇ ਗੋਲੀਬਾਰੀ ਕੀਤੀ ਹੈ। ਉਹ ਇੱਕ ਬਦਨਾਮ ਅੱਤਵਾਦੀ ਹੈ, ਜੋ ਪਹਿਲਾਂ ਵੀ ਕਈ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ।
ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਆਪਣਾ ਕੈਫੇ ਸ਼ੁਰੂ ਕੀਤਾ ਹੈ। ਸਰੀ ਸ਼ਹਿਰ ਵਿੱਚ ਖੁੱਲ੍ਹੇ ਇਸ ਕੈਫੇ ਦਾ ਸ਼ਾਨਦਾਰ ਉਦਘਾਟਨ ਹੋਇਆ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਵੀ ਸੋਸ਼ਲ ਮੀਡੀਆ ‘ਤੇ ਕੈਫੇ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਕੈਫੇ ਵਿੱਚ ਰਾਤ ਨੂੰ ਗੋਲੀਬਾਰੀ ਕੀਤੀ ਗਈ ਸੀ; ਇਸਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬੱਬਰ ਖਾਲਸਾ ਦੇ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
NIA ਦੀ ਸੂਚੀ ‘ਚ ਸਭ ਤੋਂ ਵੱਧ ਲੋੜੀਂਦਾ
ਹਰਜੀਤ ਸਿੰਘ ਲਾਡੀ ਐਨਆਈਏ ਦਾ ਮੋਸਟ ਵਾਂਟੇਡ ਅੱਤਵਾਦੀ ਹੈ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਹੈ। ਹਰਜੀਤ ਮੂਲ ਰੂਪ ਵਿੱਚ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਗਰਪਧਾਨਾ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਅਪ੍ਰੈਲ 2024 ਵਿੱਚ, ਰਾਸ਼ਟਰੀ ਜਾਂਚ ਏਜੰਸੀ ਨੇ ਪੰਜਾਬ ਵਿੱਚ ਵੀਐਚਪੀ ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ‘ਚ ਉਸ ‘ਤੇ 10 ਲੱਖ ਰੁਪਏ ਦੇ ਨਕਦ ਇਨਾਮ ਐਲਾਨਿਆ ਗਿਆ ਸੀ।
ISI ਨਾਲ ਸਬੰਧ
ਹਰਜੀਤ ਸਿੰਘ ਲਾਡੀ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਹਨ। ਉਹ ਪਾਕਿਸਤਾਨ ਸਥਿਤ ਬੱਬਰ ਖਾਲਸਾ ਗਰੁੱਪ ਦੇ ਮੁਖੀ ਨਾਲ ਕੰਮ ਕਰਦਾ ਹੈ ਤੇ ਗਲੋਬਲ ਸੰਚਾਲਨ ਅਤੇ ਫੰਡਿੰਗ ਲਈ ਜ਼ਿੰਮੇਵਾਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਜੀਤ ਸਿੰਘ ਜਰਮਨੀ ਵਿੱਚ ਰਹਿੰਦਾ ਹੈ ਤੇ ਉੱਥੋਂ ਹੀ ਉਹ ਕੈਨੇਡਾ ਵਿੱਚ ਸਾਰੀਆਂ ਘਟਨਾਵਾਂ ਨੂੰ ਸੰਚਾਲਿਤ ਕਰਦਾ ਹੈ।
ਕੈਨੇਡਾ ਵਿੱਚ ਸਰਗਰਮ ਬੱਬਰ ਖਾਲਸਾ ਇੰਟਰਨੈਸ਼ਨਲ
ਬੱਬਰ ਖਾਲਸਾ ਇੰਟਰਨੈਸ਼ਨਲ ਇੱਕ ਵੱਡਾ ਅੱਤਵਾਦੀ ਸੰਗਠਨ ਜਿਸ ਨੂੰ ਖਾਲਿਸਤਾਨ ਬਣਾਏ ਜਾਣ ਲਈ ਬਣਾਇਆ ਗਿਆ ਸੀ। ਇਸ ਨੂੰ 1978 ‘ਚ ਬਣਾਇਆ ਗਿਆ ਸੀ। ਇਹ ਸੰਗਠਨ 1980 ਤੇ 1990 ਦੇ ਦਹਾਕੇ ਵਿੱਚ ਕਈ ਵੱਡੇ ਹਮਲਿਆਂ ਵਿੱਚ ਸ਼ਾਮਲ ਸੀ। ਭਾਰਤ ਤੋਂ ਇਲਾਵਾ ਸੰਗਠਨ ਨੂੰ ਅਮਰੀਕਾ, ਕੈਨੇਡਾ, ਬ੍ਰਿਟੇਨ ਤੇ ਯੂਰਪੀਅਨ ਯੂਨੀਅਨ ਨੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਇਸ ਦਾ ਮੁਖੀ ਬੱਬਰ ਖਾਲਸਾ ਪਾਕਿਸਤਾਨ ਵਿੱਚ ਰਹਿੰਦਾ ਹੈ ਤੇ ਉੱਥੋਂ ਇਸ ਨੂੰ ਚਲਾਉਂਦਾ ਹੈ। ਇਸ ‘ਤੇ ਹਥਿਆਰਾਂ ਦੀ ਤਸਕਰੀ ਤੇ ਫੰਡਿੰਗ ਲਈ ਡਰੱਗ ਨੈੱਟਵਰਕ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।