ਜਿੱਥੇ ਕ੍ਰੈਸ਼ ਹੋਇਆ ਤੇਜਸ ਫਾਈਟਰ ਜੈਟ, ਉਸ ਦੁਬਈ ਏਅਰ ਸ਼ੋਅ ਵਿੱਚ ਕੀ ਹੋ ਰਿਹਾ ਸੀ?

Updated On: 

21 Nov 2025 16:48 PM IST

Tejas Crash At Dubai Airport: ਦੁਬਈ ਏਅਰ ਸ਼ੋਅ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ। ਜਦੋਂ ਹਾਦਸਾ ਵਾਪਰਿਆ ਤਾਂ ਭਾਰਤੀ ਹਵਾਈ ਸੈਨਾ ਸੂਰਿਆਕਿਰਨ ਐਰੋਬੈਟਿਕ ਟੀਮ ਅਤੇ LCA ਤੇਜਸ ਜਹਾਜ਼ ਨਾਲ ਏਅਰ ਸ਼ੋਅ ਵਿੱਚ ਹਿੱਸਾ ਲੈ ਰਹੀ ਸੀ।

ਜਿੱਥੇ ਕ੍ਰੈਸ਼ ਹੋਇਆ ਤੇਜਸ ਫਾਈਟਰ ਜੈਟ, ਉਸ ਦੁਬਈ ਏਅਰ ਸ਼ੋਅ ਵਿੱਚ ਕੀ ਹੋ ਰਿਹਾ ਸੀ?

ਦੁਬਈ ਏਅਰ ਸ਼ੋਅ ਵਿੱਚ ਕੀ ਹੋ ਰਿਹਾ ਸੀ?

Follow Us On

ਦੁਬਈ ਏਅਰ ਸ਼ੋਅ ਵਿੱਚ 50 ਦੇਸ਼ਾਂ ਦੇ 1,500 ਤੋਂ ਵੱਧ ਐਗਜੀਬੀਟਰਸ ਅਤੇ 148,000 ਤੋਂ ਵੱਧ ਇੰਡਸਟਰੀ ਪ੍ਰੋਫੈਸ਼ਨਲ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਬੰਬਾਰਡੀਅਰ, ਡਸਾਲਟ ਐਵੀਏਸ਼ਨ, ਐਂਬਰੇਅਰ, ਥੈਲਸ, ਏਅਰਬੱਸ, ਲੌਕਹੀਡ ਮਾਰਟਿਨ ਅਤੇ ਕੈਲੀਡਸ ਵਰਗੀਆਂ ਪ੍ਰਮੁੱਖ ਅੰਤਰਰਾਸ਼ਟਰੀ ਏਅਰੋਸਪੇਸ ਕੰਪਨੀਆਂ ਸ਼ਾਮਲ ਹਨ। ਭਾਰਤ ਤੋਂ ਭਾਰਤ ਫੋਰਜ, ਬ੍ਰਹਮੋਸ, ਟੈਕ ਮਹਿੰਦਰਾ ਅਤੇ ਐਚਬੀਐਲ ਇੰਜੀਨੀਅਰਿੰਗ ਸਮੇਤ 19 ਇੰਡੀਅਨ ਇੰਡਸਟਰੀਜ ਹਿੱਸਾ ਲੈ ਰਹੀਆਂ ਹਨ।

ਪੰਦਰਾਂ ਭਾਰਤੀ ਸਟਾਰਟਅੱਪ ਵੀ ਆਪਣੇ ਉਤਪਾਦਾਂ ਅਤੇ ਹੱਲਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਹਾਦਸਾ ਵਾਪਰਨ ਵੇਲੇ ਭਾਰਤੀ ਹਵਾਈ ਸੈਨਾ ਸੂਰਿਆਕਿਰਨ ਐਰੋਬੈਟਿਕ ਟੀਮ ਅਤੇ ਐਲਸੀਏ ਤੇਜਸ ਜਹਾਜ਼ ਨਾਲ ਏਅਰ ਸ਼ੋਅ ਵਿੱਚ ਹਿੱਸਾ ਲੈ ਰਹੀ ਸੀ।

ਸ਼ੁੱਕਰਵਾਰ ਦੁਪਹਿਰ ਨੂੰ ਦੁਬਈ ਏਅਰ ਸ਼ੋਅ ਵਿੱਚ ਇੱਕ ਫਲਾਇੰਗ ਡੇਮੋਂਸਟ੍ਰੇਸ਼ਨ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਨਾਲ ਅਲ ਮਕਤੂਮ ਇੰਟਰਨੈਸ਼ਨਲ ਏਅਰਪੋਰਟ ਉੱਤੇ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ।

ਦੁਬਈ ਏਅਰ ਸ਼ੋਅ ਵਿੱਚ ਭਾਰਤ ਦਾ ਪੈਵੇਲੀਅਨ ਵੀ

ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਦੁਆਰਾ ਨਿਰਮਿਤ ਇਹ ਜਹਾਜ਼ ਸਿੰਗਲ-ਸੀਟ ਲਾਈਟ ਕੰਬੈਟ ਏਅਰਕ੍ਰਾਫਟ (LCA) ਹੈ। ਭਾਰਤ ਕੋਲ ਦੁਬਈ ਏਅਰ ਸ਼ੋਅ ਵਿੱਚ ਇੱਕ ਪੈਵੇਲੀਅਨ ਵੀ ਹੈ। HAL, DRDO, ਕੋਰਲ ਟੈਕਨਾਲੋਜੀਜ਼, ਡੈਂਟਲ ਹਾਈਡ੍ਰੌਲਿਕਸ, ਇਮੇਜ ਸਿਨਰਜੀ ਐਕਸਪਲੋਰ, SFO ਟੈਕਨਾਲੋਜੀਜ਼, ਅਤੇ ਕਈ ਹੋਰਾਂ ਦੇ ਸਟਾਲ ਲਗਾਏ ਗਏ ਹਨ।

ਪੈਵੇਲੀਅਨ ਤੋਂ ਇਲਾਵਾ, ਭਾਰਤ ਫੋਰਜ, ਬ੍ਰਹਮੋਸ, ਟੈਕ ਮਹਿੰਦਰਾ ਅਤੇ HBL ਇੰਜੀਨੀਅਰਿੰਗ ਸਮੇਤ 19 ਭਾਰਤੀ ਉਦਯੋਗ ਆਪਣੀ ਵੱਖ-ਵੱਖ ਮੁਹਾਰਤ ਦਾ ਪ੍ਰਦਰਸ਼ਨ ਕਰਨਗੇ।

ਹਰ ਦੋ ਸਾਲਾਂ ਬਾਅਦ ਹੁੰਦਾ ਹੈ ਦੁਬਈ ਏਅਰ ਸ਼ੋਅ

ਦੁਬਈ ਏਅਰ ਸ਼ੋਅ, ਜਿਸਨੂੰ ਦੁਨੀਆ ਦੇ ਸਭ ਤੋਂ ਵੱਡੇ ਏਰੋਸਪੇਸ ਪ੍ਰੋਗਰਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇੱਥੇ ਪਹਿਲੀ ਵਾਰ ਏਅਰ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਸਕਾਈਡਾਈਵ ਦੁਬਈ ਵਿਖੇ “ਪਾਰਟੀ ਆਨ ਦ ਰਨਵੇ” ਅਤੇ “ਏਅਰਸ਼ੋ ਆਫਟਰ ਡਾਰਕ” ਵਰਗੇ ਰਾਤ ਦੇ ਨੈੱਟਵਰਕਿੰਗ ਇਵੈਂਟ ਹੋ ਰੇ ਸਿ, ਜਿਸ ਵਿੱਚ ਲਾਈਵ ਐਂਟਰਟੇਨਮੈਂਟ ਅਤੇ ਡਰੋਨ ਸ਼ੋਅ ਸ਼ਾਮਲ ਸੀ।

15 ਨਵੰਬਰ ਨੂੰ, ਹਵਾਈ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਪ੍ਰੋਗਰਾਮ ਬਾਰੇ ਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸੂਰਿਆਕਿਰਨ ਏਅਰੋਬੈਟਿਕ ਟੀਮ ਅਤੇ ਤੇਜਸ ਲੜਾਕੂ ਜਹਾਜ਼ਾਂ ਦੀ ਇੱਕ IAF ਟੁਕੜੀ ਦੁਬਈ ਏਅਰ ਸ਼ੋਅ ਲਈ ਦੁਬਈ ਦੇ ਅਲ ਮਕਤੂਮ ਏਅਰ ਬੇਸ ‘ਤੇ ਉਤਰੀ। ਇਸ ਗਲੋਬਲ ਪ੍ਰੋਗਰਾਮ, ਜਿਸ ਵਿੱਚ 100 ਤੋਂ ਵੱਧ ਹਵਾਈ ਸੈਨਾਵਾਂ ਸ਼ਾਮਲ ਹਨ, ਦਾ ਉਦੇਸ਼ ਇੰਟਰਆਪਰੇਬਿਲਿਟੀ, ਆਪਰੇਸ਼ਨਲ ਐੱਜ ਨੂੰ ਵਧਾਉਣਾ ਅਤੇ ਫੌਜੀ ਅਤੇ ਵਪਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ 17 ਨਵੰਬਰ ਤੋਂ 25 ਨਵੰਬਰ ਤੱਕ ਅਲ ਮਕਤੂਮ ਏਅਰ ਬੇਸ ‘ਤੇ ਹੋ ਰਿਹਾ ਹੈ।