ਨੇਤਨਯਾਹੂ ਨੇ ਕੌਫੀ ਪੀਂਦੇ ਹੋਏ ਉਡਾਇਆ ਮੌਤ ਦੀਆਂ ਅਫਵਾਹਾਂ ਦਾ ਮਜ਼ਾਕ, ਕੈਮਰੇ ਸਾਹਮਣੇ ਦਿਖਾਈਆਂ ਹੱਥਾਂ ਦੀਆਂ ਉਂਗਲਾਂ

Updated On: 

15 Mar 2026 23:23 PM IST

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਆਪਣੀ ਮੌਤ ਦੀਆਂ ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਨੇਤਨਯਾਹੂ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਇੱਕ ਕੈਫੇ ਵਿੱਚ ਬੈਠ ਕੇ ਕੌਫੀ ਪੀਂਦੇ ਹੋਏ ਇਨ੍ਹਾਂ ਅਫਵਾਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।

ਨੇਤਨਯਾਹੂ ਨੇ ਕੌਫੀ ਪੀਂਦੇ ਹੋਏ ਉਡਾਇਆ ਮੌਤ ਦੀਆਂ ਅਫਵਾਹਾਂ ਦਾ ਮਜ਼ਾਕ, ਕੈਮਰੇ ਸਾਹਮਣੇ ਦਿਖਾਈਆਂ ਹੱਥਾਂ ਦੀਆਂ ਉਂਗਲਾਂ

ਨੇਤਨਯਾਹੂ ਨੇ ਉਡਾਇਆ ਮੌਤ ਦੀਆਂ ਅਫਵਾਹਾਂ ਦਾ ਮਜ਼ਾਕ, ਆਏ ਕੈਮਰੇ ਸਾਹਮਣੇ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਆਪਣੀ ਮੌਤ ਦੀਆਂ ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਨੇਤਨਯਾਹੂ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਇੱਕ ਕੈਫੇ ਵਿੱਚ ਬੈਠ ਕੇ ਕੌਫੀ ਪੀਂਦੇ ਹੋਏ ਇਨ੍ਹਾਂ ਅਫਵਾਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਈਰਾਨ ਦੇ ਹਮਲੇ ਵਿੱਚ ਨੇਤਨਯਾਹੂ ਦੀ ਮੌਤ ਹੋ ਚੁੱਕੀ ਹੈ।

“ਮੈਂ ਮਰਿਆ ਨਹੀਂ, ਕੌਫੀ ਲਈ ਮਰਦਾ ਹਾਂ”

ਇਨ੍ਹਾਂ ਅਫਵਾਹਾਂ ਦਾ ਕਰਾਰਾ ਜਵਾਬ ਦੇਣ ਲਈ ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਵੀਡੀਓ ਪੋਸਟ ਕੀਤਾ। ਵੀਡੀਓ ਵਿੱਚ ਉਹ ਇੱਕ ਕੈਫੇ ਵਿੱਚ ਆਰਾਮ ਨਾਲ ਬੈਠੇ ਕੌਫੀ ਆਰਡਰ ਕਰਦੇ ਹਨ ਅਤੇ ਮਜ਼ਾਕ ਵਿੱਚ ਕਹਿੰਦੇ ਹਨ, “ਲੋਕ ਕਹਿ ਰਹੇ ਹਨ ਕਿ ਮੈਂ ਮਰ ਗਿਆ ਹਾਂ? ਮੈਂ ਤਾਂ ਕੌਫੀ ਲਈ ਮਰਦਾ ਹਾਂ।” ਇਸ ਦੌਰਾਨ ਉਨ੍ਹਾਂ ਨੇ ਹਿਬਰੂ ਭਾਸ਼ਾ ਦੇ ਇੱਕ ਮੁਹਾਵਰੇ ਦੀ ਵਰਤੋਂ ਕੀਤੀ, ਜਿਸ ਦਾ ਭਾਵ ਹੈ ਕਿ ਉਹ ਕੌਫੀ ਦੇ ਬਹੁਤ ਜ਼ਿਆਦਾ ਸ਼ੌਕੀਨ ਹਨ। ਇਸ ਰਾਹੀਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹਨ।

AI ਵੀਡੀਓ ਅਤੇ ਛੇ ਉਂਗਲਾਂ ਦੇ ਦਾਅਵੇ ਦਾ ਜਵਾਬ

ਨੇਤਨਯਾਹੂ ਨੇ ਉਨ੍ਹਾਂ ਦਾਅਵਿਆਂ ਦਾ ਵੀ ਜਵਾਬ ਦਿੱਤਾ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਹਾਲੀਆ ਪ੍ਰੈੱਸ ਕਾਨਫਰੰਸ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਸੀ। ਸੋਸ਼ਲ ਮੀਡੀਆ ‘ਤੇ ਇੱਕ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਇੱਕ ਹੱਥ ਵਿੱਚ ਛੇ ਉਂਗਲਾਂ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਵੀਡੀਓ ਨੂੰ ਨਕਲੀ ਦੱਸਿਆ ਜਾ ਰਿਹਾ ਸੀ।

ਇਨ੍ਹਾਂ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਹੋਏ ਨੇਤਨਯਾਹੂ ਨੇ ਨਵੇਂ ਵੀਡੀਓ ਵਿੱਚ ਕੈਮਰੇ ਦੇ ਸਾਹਮਣੇ ਆਪਣੇ ਦੋਵੇਂ ਹੱਥ ਉਠਾ ਕੇ ਦਿਖਾਏ ਅਤੇ ਸਾਬਤ ਕੀਤਾ ਕਿ ਉਨ੍ਹਾਂ ਦੇ ਹੱਥਾਂ ਵਿੱਚ ਕੁੱਲ ਦਸ ਉਂਗਲਾਂ ਹੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਹਨ ਅਤੇ ਮੌਜੂਦਾ ਸੰਕਟ ਦੇ ਸਮੇਂ ਇਜ਼ਰਾਈਲ ਦੇ ਲੋਕਾਂ ਦੇ ਹੌਸਲੇ ਅਤੇ ਏਕਤਾ ਦੀ ਸ਼ਲਾਘਾ ਕੀਤੀ।

ਈਰਾਨ ਵੱਲੋਂ ਦਿੱਤੀ ਗਈ ਸੀ ਜਾਨੋਂ ਮਾਰਨ ਦੀ ਧਮਕੀ

ਨੇਤਨਯਾਹੂ ਦਾ ਇਹ ਵੀਡੀਓ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। IRGC ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ, “ਜੇਕਰ ਅਪਰਾਧੀ ਜ਼ਯੋਨੀ ਪ੍ਰਧਾਨ ਮੰਤਰੀ ਅਜੇ ਵੀ ਜ਼ਿੰਦਾ ਹੈ, ਤਾਂ ਅਸੀਂ ਪੂਰੀ ਤਾਕਤ ਨਾਲ ਉਸ ਦਾ ਪਿੱਛਾ ਕਰਾਂਗੇ ਅਤੇ ਉਸ ਨੂੰ ਮਾਰ ਮੁਕਾਵਾਂਗੇ।” IRGC ਨੇ ਨੇਤਨਯਾਹੂ ਨੂੰ ‘ਬੱਚਿਆਂ ਦਾ ਕਾਤਲ’ ਵੀ ਕਰਾਰ ਦਿੱਤਾ। ਨੇਤਨਯਾਹੂ ਨੇ ਇਸ ਵੀਡੀਓ ਰਾਹੀਂ ਨਾ ਸਿਰਫ਼ ਅਫਵਾਹਾਂ ਨੂੰ ਖ਼ਤਮ ਕੀਤਾ ਹੈ, ਸਗੋਂ ਆਪਣੇ ਦੁਸ਼ਮਣਾਂ ਨੂੰ ਆਪਣੀ ਮੌਜੂਦਗੀ ਦਾ ਸਖ਼ਤ ਸੁਨੇਹਾ ਵੀ ਦਿੱਤਾ ਹੈ।

Follow Us