Tanmanjeet Singh Dhesi: ਬ੍ਰਿਟਿਸ਼ MP ਤਨਮਨਜੀਤ ਢੇਸੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਰਤਾਨੀਆ ਦੀ ਰੱਖਿਆ ਕਮੇਟੀ ਦੇ ਬਣੇ ਚੇਅਰਮੈਨ

Updated On: 

13 Sep 2024 17:14 PM

Tanmanjeet Singh Dhesi: ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਲੇਬਰ ਪਾਰਟੀ ਨਾਲ ਸਬੰਧਤ ਹਨ। ਯੂਕੇ ਦੇ ਸੰਸਦ ਮੈਂਬਰ 8 ਜੂਨ 2017 ਤੋਂ ਸਲੋਗ ਹਲਕੇ ਤੋਂ ਚੁਣੇ ਜਾ ਰਹੇ ਹਨ। ਢੇਸੀ ਯੂਕੇ ਦੇ ਐਮਪੀ ਵਿੱਚ ਦਸਤਾਰਧਾਰੀ ਪਹਿਲੇ ਸਿੱਖ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਯੂ.ਕੇ. ਵਿੱਚ ਸਿੱਖਾਂ ਦੇ ਮੁੱਦੇ ਉਠਾਉਂਦੇ ਆ ਰਹੇ ਹਨ।

Tanmanjeet Singh Dhesi: ਬ੍ਰਿਟਿਸ਼ MP ਤਨਮਨਜੀਤ ਢੇਸੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਰਤਾਨੀਆ ਦੀ ਰੱਖਿਆ ਕਮੇਟੀ ਦੇ ਬਣੇ ਚੇਅਰਮੈਨ

ਬ੍ਰਿਟਿਸ਼ MP ਤਨਮਨਜੀਤ ਢੇਸੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਰਤਾਨੀਆ ਦੀ ਰੱਖਿਆ ਕਮੇਟੀ ਦੇ ਬਣੇ ਚੇਅਰਮੈਨ

Follow Us On

Tanmanjeet Singh Dhesi: ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਤਨਮਨਜੀਤ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਦੇ ਰਹਿਣ ਵਾਲਾ ਹਨ। ਢੇਸੀ ਨੂੰ ਵੋਟਿੰਗ ਤੋਂ ਬਾਅਦ ਇਸ ਅਹੁਦੇ ਲਈ ਚੁਣਿਆ ਗਿਆ।

ਲੇਬਰ ਪਾਰਟੀ ਦੇ ਸੰਸਦ ਮੈਂਬਰ ਨੂੰ 563 ਵਿੱਚੋਂ 320 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੇਰੇਕ ਟਵਿਗ ਸਿਰਫ਼ 243 ਵੋਟਾਂ ਹੀ ਹਾਸਲ ਕਰ ਸਕੇ। ਵੋਟਿੰਗ ਵਿੱਚ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਡਿਫੈਂਸ ਕਮੇਟੀ ਦਾ ਚੇਅਰਮੈਨ ਚੁਣ ਲਿਆ ਗਿਆ।

ਅਹੁਦਾ ਮੇਰੇ ਲਈ ਮਾਣ ਵਾਲੀ ਗੱਲ- ਤਨਮਨਜੀਤ

ਢੇਸੀ ਨੇ ਆਪਣੇ ਐਕਸ ਅਕਾਊਂਟ ‘ਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ- ਮੈਂ ਸਦਨ ਵੱਲੋਂ ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਚੁਣੇ ਜਾਣ ‘ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਸਾਨੂੰ ਇਹ ਯਕੀਨੀ ਬਣਾਉਣ ਲਈ ਸਾਰੀਆਂ ਧਿਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਸਰਕਾਰ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਮੁਢਲੇ ਫਰਜ਼ ਨੂੰ ਪੂਰਾ ਕਰੇ ਅਤੇ ਵਿਸ਼ਵ ਸੁਰੱਖਿਆ ਅਤੇ ਸਥਿਰਤਾ ਲਈ ਗੁੰਝਲਦਾਰ ਖਤਰਿਆਂ ਨਾਲ ਮਿਲ ਕੇ ਨਜਿੱਠੇ।

ਰੱਖਿਆ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ, ਮੈਂ ਇਹ ਯਕੀਨੀ ਬਣਾਉਣ ‘ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰੇ। ਮੈਂ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਸਾਡੀ ਸੁਰੱਖਿਆ ਵਿੱਚ ਬਹੁਤ ਯੋਗਦਾਨ ਪਾਉਣ ਵਾਲੇ ਬਹਾਦਰ ਲੋਕਾਂ ਲਈ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂਗਾ।

ਕਮੇਟੀ ਦੀ ਕੀ ਹੈ ਮਹੱਤਤਾ ?

ਇਸ ਕਮੇਟੀ ਵਿੱਚ ਰੱਖਿਆ ਅਤੇ ਰਣਨੀਤਕ ਮਾਮਲਿਆਂ ਬਾਰੇ ਫੈਸਲੇ ਲਏ ਜਾਂਦੇ ਹਨ। ਉਦਾਹਰਨ ਲਈ, ਇਹ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਕਿਸੇ ਵੀ ਕਿਸਮ ਦੀ ਭਰਤੀ ਜਾਂ ਕਿਸੇ ਵੀ ਹਥਿਆਰ ਦੀ ਖਰੀਦ ਸਬੰਧੀ ਫੈਸਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਡਿਫੈਂਸ ਕਮੇਟੀ ਦੇ ਚੇਅਰਮੈਨ ਦੀ ਵੀ ਅਫਸਰਾਂ ਦੀ ਚੋਣ ਵਿਚ ਅਹਿਮ ਭੂਮਿਕਾ ਹੁੰਦੀ ਹੈ।

ਦੇਸ਼ ਦੀ ਸੁਰੱਖਿਆ ਲਈ ਇਸ ਕਮੇਟੀ ਦਾ ਬਹੁਤ ਮਹੱਤਵ ਹੈ। ਕਿਉਂਕਿ ਇਹ ਕਮੇਟੀ ਨਾਟੋ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੀ ਹੈ। ਅਜਿਹੇ ‘ਚ ਜੇਕਰ ਦੇਸ਼ ਨੂੰ ਕੋਈ ਖਤਰਾ ਆਉਂਦਾ ਹੈ ਤਾਂ ਕਮੇਟੀ ਤੁਰੰਤ ਪ੍ਰਭਾਵ ਨਾਲ ਆਪਣਾ ਫੈਸਲਾ ਲੈ ਸਕਦੀ ਹੈ। ਇਹ ਕਮੇਟੀ ਦੇਸ਼ ਦੀ ਸੁਰੱਖਿਆ ਪ੍ਰਣਾਲੀ ਦਾ ਅਹਿਮ ਹਿੱਸਾ ਹੈ। ਇਹ ਕਮੇਟੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹੋਣ ਵਾਲੇ ਵੱਡੇ ਸਮਾਗਮਾਂ ਵਿੱਚ ਸੁਰੱਖਿਆ ਲਈ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।

ਪੰਜਾਬ ਮੂਲ ਦੇ 10 ਲੱਖ ਵੋਟਰ ਅਤੇ 20 ਤੋਂ ਵੱਧ ਉਮੀਦਵਾਰਾਂ ‘ਤੇ ਸਭ ਦੀਆਂ ਨਜ਼ਰਾਂ

ਅੰਮ੍ਰਿਤਸਰ ਹਵਾਈ ਅੱਡੇ ਤੇ ਹੋਈ ਸੀ ਪੁੱਛਗਿਛ

ਯੂਕੇ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ 3 ਅਗਸਤ 2023 ਨੂੰ ਇੰਗਲੈਂਡ ਤੋਂ ਵਾਪਸੀ ਵੇਲੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਸੀ। ਏਅਰਪੋਰਟ ‘ਤੇ ਕਰੀਬ ਦੋ ਘੰਟੇ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ। ਉਹ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ-118 ਰਾਹੀਂ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਚੈਕਆਊਟ ਕੀਤਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ।

ਅੰਮ੍ਰਿਤਸਰ ਪੁੱਜੇ ਤਨਮਨਜੀਤ ਸਿੰਘ ਢੇਸੀ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਉਹਨਾਂ ਕੋਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਨਹੀਂ ਸੀ। ਇਸ ਕਾਰਨ ਉਹਨਾਂ ਨੂੰ ਰੋਕ ਦਿੱਤਾ ਗਿਆ।

3 ਵਾਰ ਸਾਂਸਦ ਚੁਣੇ ਗਏ ਨੇ ਢੇਸੀ

ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਲੇਬਰ ਪਾਰਟੀ ਨਾਲ ਸਬੰਧਤ ਹਨ। ਯੂਕੇ ਦੇ ਸੰਸਦ ਮੈਂਬਰ 8 ਜੂਨ 2017 ਤੋਂ ਸਲੋਗ ਹਲਕੇ ਤੋਂ ਚੁਣੇ ਜਾ ਰਹੇ ਹਨ। ਢੇਸੀ ਯੂਕੇ ਦੇ ਐਮਪੀ ਵਿੱਚ ਦਸਤਾਰਧਾਰੀ ਪਹਿਲੇ ਸਿੱਖ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਯੂ.ਕੇ. ਵਿੱਚ ਸਿੱਖਾਂ ਦੇ ਮੁੱਦੇ ਉਠਾਉਂਦੇ ਆ ਰਹੇ ਹਨ।

ਪਿਤਾ ਚਲਾਉਂਦੇ ਸਨ ਕੰਪਨੀ

ਤਨਮਨਜੀਤ ਸਿੰਘ ਢੇਸੀ ਦਾ ਜਨਮ 17 ਅਗਸਤ 1978 ਨੂੰ ਸਲੋਹ, ਯੂਕੇ ਵਿੱਚ ਭਾਰਤੀ ਮਾਪਿਆਂ ਦੇ ਘਰ ਹੋਇਆ ਸੀ। ਉਹਨਾਂ ਨੇ ਆਪਣੇ ਸ਼ੁਰੂਆਤੀ ਸਾਲ ਚਲਵੇ, ਸਲੋਹ ਵਿੱਚ ਬਿਤਾਏ। ਉਹਨਾਂ ਦੇ ਪਿਤਾ ਜਸਪਾਲ ਸਿੰਘ ਯੂ.ਕੇ. ਵਿੱਚ ਇੱਕ ਉਸਾਰੀ ਕਰਨ ਵਾਲੀ ਕੰਪਨੀ ਚਲਾਉਂਦੇ ਹਨ ਅਤੇ ਗ੍ਰੇਵਸੈਂਡ, ਕੈਂਟ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਚੇਅਰਮੈਨ ਸਨ। ਜੋ ਦੇਸ਼ ਦਾ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਹੈ। ਢੇਸੀ ਦਾ ਬਚਪਨ ਪੰਜਾਬ ਵਿੱਚ ਹੀ ਬੀਤਿਆ ਹੈ ਅਤੇ ਉਹਨਾਂ ਨੇ ਆਪਣੀ ਸ਼ੁਰੂਆਤੀ ਪੜਾਈ ਜਲੰਧਰ ਦੇ ਸਕੂਲ ਤੋਂ ਕੀਤੀ ਸੀ।

Exit mobile version