ਜਿਸ ਸੰਗਠਨ ਨੇ ਸੀਰੀਆ ‘ਚ ਕੀਤਾ ਤਖਤਾਪਲਟ, ਉਸਨੂੰ ਅੱਤਵਾਦੀਆਂ ਦੀ ਲਿਸਟ ‘ਚੋਂ ਹਟਾ ਰਿਹਾ ਅਮਰੀਕਾ

Updated On: 

09 Dec 2024 16:01 PM

Syria Update: ਅਮਰੀਕੀ ਮੀਡੀਆ ਮੁਤਾਬਕ ਅਮਰੀਕਾ ਸੀਰੀਆ ਦੇ ਬਾਗੀ ਸੰਗਠਨ ਹਯਾਤ ਤਹਿਰੀਰ ਅਲ-ਸ਼ਾਮ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਸਦ ਸਰਕਾਰ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਅਤੇ ਤੁਰਕੀ ਨੇ ਇਸ ਸੰਗਠਨ ਦੀ ਮਦਦ ਕੀਤੀ ਹੈ।

ਜਿਸ ਸੰਗਠਨ ਨੇ ਸੀਰੀਆ ਚ ਕੀਤਾ ਤਖਤਾਪਲਟ, ਉਸਨੂੰ ਅੱਤਵਾਦੀਆਂ ਦੀ ਲਿਸਟ ਚੋਂ ਹਟਾ ਰਿਹਾ ਅਮਰੀਕਾ

ਜਿਸਨੇ ਸੀਰੀਆ 'ਚ ਕੀਤਾ ਤਖਤਾਪਲਟ, ਉਸਨੂੰ ਅੱਤਵਾਦੀਆਂ ਦੀ ਲਿਸਟ 'ਚੋਂ ਹਟਾ ਰਿਹਾ US

Follow Us On

ਸੀਰੀਆ ਤੋਂ ਬਸ਼ਰ ਅਲ-ਅਸਦ ਸਰਕਾਰ ਨੂੰ ਬੇਦਖਲ ਕਰਨ ਵਾਲੇ ਬਾਗੀ ਸੰਗਠਨ ਹਯਾਤ ਤਹਿਰੀਰ ਅਲ-ਸ਼ਾਮ ਨੂੰ ਅਮਰੀਕਾ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਹਯਾਤ ਤਹਿਰੀਰ ਅਲ-ਸ਼ਾਮ ਨੇ ਦਰਜਨਾਂ ਬਾਗੀ ਸਮੂਹਾਂ ਦੇ ਨਾਲ 27 ਨਵੰਬਰ ਨੂੰ ਅਸਦ ਵਿਰੁੱਧ ਹਮਲੇ ਸ਼ੁਰੂ ਕੀਤੇ ਸਨ ਅਤੇ ਸਿਰਫ 10 ਦਿਨਾਂ ਦੇ ਅੰਦਰ ਹੀ ਉਨ੍ਹਾਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਕਬਜ਼ਾ ਕਰ ਲਿਆ। ਅਮਰੀਕੀ ਮੀਡੀਆ ਮੁਤਾਬਕ ਅਮਰੀਕਾ ਇਸ ਸੰਗਠਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਬਾਹਰ ਕਰਨ ‘ਤੇ ਵਿਚਾਰ ਕਰ ਰਿਹਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਤਹਿਰੀਰ ਅਲ-ਸ਼ਾਮ ਨੂੰ ਤੁਰਕੀ, ਅਮਰੀਕਾ, ਇਜ਼ਰਾਈਲ ਅਤੇ ਯੂਕਰੇਨ ਤੋਂ ਮਦਦ ਮਿਲੀ ਹੈ। ਹਾਲਾਂਕਿ, ਇਹ ਸੰਗਠਨ ਤੁਰਕੀ ਅਤੇ ਅਮਰੀਕਾ ਦੀ ਅੱਤਵਾਦੀ ਸੂਚੀ ਵਿੱਚ ਆਉਂਦਾ ਹੈ। ਹਯਾਤ ਤਹਿਰੀਰ ਅਲ-ਸ਼ਾਮ ਅਲ ਕਾਇਦਾ ਦੇ ਸੀਰੀਆ-ਇਰਾਕ ਵਿੰਗ ਤੋਂ ਉਭਰਿਆ ਇੱਕ ਸੰਗਠਨ ਹੈ, ਜਿਸ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੇ ਆਪ ਨੂੰ ਕੱਟੜਪੰਥੀ ਇਸਲਾਮਵਾਦ ਤੋਂ ਇੱਕ ਰਾਸ਼ਟਰਵਾਦੀ ਸੰਗਠਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਮਰੀਕਾ ਦੀ ਮਦਦ ਨਾਲ ਡਿੱਗੀ ਅਸਦ ਸਰਕਾਰ

ਕਈ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਬਾਗੀ ਸਮੂਹਾਂ ਦੇ ਪਿੱਛੇ ਅਮਰੀਕਾ ਦਾ ਹੱਥ ਹੈ। ਕਈ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਹਯਾਤ ਤਹਿਰੀਰ ਅਲ-ਸ਼ਾਮ ਅਲ ਕਾਇਦਾ ਦਾ ਹੀ ਇੱਕ ਹੋਰ ਰੂਪ ਹੈ। ਕਿਉਂਕਿ ਇਸ ਵਿੱਚ ਉਹੀ ਲੜਾਕੇ ਹਨ ਜੋ ਪਹਿਲਾਂ ਅਲਕਾਇਦਾ ਅਤੇ ਆਈਐਸਆਈਐਸ ਲਈ ਲੜ ਰਹੇ ਸਨ। ਦੁਨੀਆ ਦੀਆਂ ਆਲੋਚਨਾਵਾਂ ਦਾ ਮੁਕਾਬਲਾ ਕਰਨ ਅਤੇ ਪੱਛਮੀ ਦੇਸ਼ਾਂ ਦੀ ਮਦਦ ਕਰਨ ਲਈ ਰਿਬ੍ਰਾਂਡਿੰਗ ਕੀਤੀ ਗਈ ਹੈ।

ਅਮਰੀਕਾ ਦੇ ਸੀਰੀਆ ਵਿੱਚ ਹਵਾਈ ਹਮਲੇ

ਅਮਰੀਕਾ ਸੀਰੀਆ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਵੀ ਕਰ ਰਿਹਾ ਹੈ। ਅਮਰੀਕਾ ਨੇ ਸੋਮਵਾਰ ਨੂੰ ਅਧਿਕਾਰਤ ਬਿਆਨ ਦਿੱਤਾ ਕਿ ਉਸ ਨੇ ਸੀਰੀਆ ‘ਚ ISIS ਦੇ 75 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਦੱਸ ਦਈਏ ਕਿ ਸੀਰੀਆ ‘ਚ ਅਜੇ ਵੀ ਕਰੀਬ 900 ਅਮਰੀਕੀ ਸੈਨਿਕ ਮੌਜੂਦ ਹਨ, ਜੋ ਅਮਰੀਕੀ ਸਮਰਥਿਤ ਕੁਰਦਿਸ਼ ਬਲਾਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਕਰਦੇ ਹਨ। ਅਮਰੀਕਾ ਨੇ ਕਿਹਾ ਹੈ ਕਿ ਇਹ ਹਮਲੇ ਭਵਿੱਖ ਦੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਕੀਤੇ ਗਏ ਹਨ, ਨਾਲ ਹੀ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਕਿਸੇ ਨਾਗਰਿਕ ਦੇ ਮਾਰੇ ਜਾਣ ਦੀ ਸੰਭਾਵਨਾ ਘੱਟ ਹੈ।

Exit mobile version