ਜੱਫੀ ਪਾਈ, ਕਾਰ ‘ਚ ਇਕੱਠੇ ਬੈਠੇ ਤੇ ਬਹੁਤ ਹੱਸੇ…ਪੁਤਿਨ ਅਤੇ ਮੋਦੀ ਦੀ ਦੋਸਤੀ ਦੇਖ ਵਧੇਗੀ ਟਰੰਪ ਦੀ ਟੈਂਸ਼ਨ

Updated On: 

01 Sep 2025 13:49 PM IST

ਚੀਨ ਦੇ ਤਿਆਨਜਿਨ ਵਿੱਚ ਹੋਏ ਐਸਸੀਓ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਕਾਰ ਇੱਕ ਸ਼ਾਨਦਾਰ ਤਾਲਮੇਲ ਰਿਹਾ। ਦੋਵੇਂ ਨੇਤਾ ਕਈ ਵਾਰ ਮਿਲੇ ਅਤੇ ਇੱਕ ਕਾਰ ਵਿੱਚ ਯਾਤਰਾ ਵੀ ਕੀਤੀ। ਇਹ ਮੁਲਾਕਾਤ ਅਮਰੀਕਾ ਦੁਆਰਾ ਲਗਾਏ ਗਏ ਟੈਰੀਫ ਦੇ ਵਿਚਕਾਰ ਭਾਰਤ-ਰੂਸ ਸਬੰਧਾਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ।

ਜੱਫੀ ਪਾਈ, ਕਾਰ ਚ ਇਕੱਠੇ ਬੈਠੇ ਤੇ ਬਹੁਤ ਹੱਸੇ...ਪੁਤਿਨ ਅਤੇ ਮੋਦੀ ਦੀ ਦੋਸਤੀ ਦੇਖ ਵਧੇਗੀ ਟਰੰਪ ਦੀ ਟੈਂਸ਼ਨ

ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

Follow Us On

ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਬਹੁਤ ਵਧੀਆ ਤਾਲਮੇਲ ਦੇਖਣ ਨੂੰ ਮਿਲਿਆ। ਦੋਵੇਂ ਨੇਤਾ ਗਰਮਜੋਸ਼ੀ ਨਾਲ ਮਿਲੇ ਅਤੇ ਇੱਕ ਦੂਜੇ ਨੂੰ ਜੱਫੀ ਪਾਈ। ਬਾਅਦ ਵਿੱਚ ਉਨ੍ਹਾਂ ਨੇ ਚੀਨ ਵਿੱਚ ਦੁਵੱਲੀ ਗੱਲਬਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕੋ ਕਾਰ ਵਿੱਚ ਇਕੱਠੇ ਯਾਤਰਾ ਕੀਤੀ, ਜਿਸ ਨੇ ਦੁਨੀਆ ਵਿੱਚ ਸੁਰਖੀਆਂ ਬਟੋਰੀਆਂ ਹਨ।

ਜਿਹੜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਠ ਮਹੀਨੇ ਤਰਸਜੇ ਰਹੇ। ਉਨ੍ਹਾਂ ਨਾਲ ਪੀਐਮ ਮੋਦੀ ਨੇ ਪਿੱਛਲੇ ਚਾਰ ਘੰਟਿਆਂ ਵਿੱਚ ਅੱਠ ਵਾਰ ਮੁਲਾਕਾਤ ਕੀਤੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਕਿੰਨੇ ਮਜ਼ਬੂਤ ​​ਹਨ। ਚੀਨ ਵਿੱਚ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਨੇ ਅਮਰੀਕਾ ਅਤੇ ਪੂਰੀ ਦੁਨੀਆ ਨੂੰ ਇੱਕ ਸੁਨੇਹਾ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਬਾਰੇ ਕੀ ਕਿਹਾ?

ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਵੀ ਬਹੁਤ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ, ਰਾਸ਼ਟਰਪਤੀ ਪੁਤਿਨ ਲਗਾਤਾਰ ਚੀਨ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਪੁਤਿਨ, ਪੀਐਮ ਮੋਦੀ ਅਤੇ ਸ਼ੀ ਜਿਨਪਿੰਗ, ਤਿੰਨੋਂ ਨੇਤਾ ਇਕੱਠੇ ਮਿਲੇ। ਤਿੰਨਾਂ ਨੇਤਾਵਾਂ ਨੇ ਲਗਭਗ 2 ਮਿੰਟ ਗੱਲਬਾਤ ਕੀਤੀ। ਇਸ ਦੌਰਾਨ, ਤਿੰਨੋਂ ਨੇਤਾ ਬਹੁਤ ਖੁਸ਼ ਦਿਖਾਈ ਦਿੱਤੇ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਵਿੱਚ ਦੋਵੇਂ ਨੇਤਾ ਗੱਲਾਂ ਕਰਦੇ ਹੋਏ ਅਤੇ ਦੂਜੇ ਵਿੱਚ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਪੁਤਿਨ ਨੂੰ ਮਿਲਣਾ ਹਮੇਸ਼ਾ ਖੁਸ਼ੀ ਦੀ ਗੱਲ ਹੁੰਦੀ ਹੈ।’ ਕੁਝ ਘੰਟਿਆਂ ਬਾਅਦ, ਉਨ੍ਹਾਂ ਨੇ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਦੋਵਾਂ ਨੇਤਾਵਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘SCO ਸੰਮੇਲਨ ਸਥਾਨ ‘ਤੇ ਮੁਲਾਕਾਤ ਤੋਂ ਬਾਅਦ, ਰਾਸ਼ਟਰਪਤੀ ਪੁਤਿਨ ਅਤੇ ਮੈਂ ਇਕੱਠੇ ਸਾਡੇ ਦੁਵੱਲੇ ਮੀਟਿੰਗ ਸਥਾਨ ‘ਤੇ ਗਏ। ਉਨ੍ਹਾਂ ਨਾਲ ਗੱਲਬਾਤ ਹਮੇਸ਼ਾ ਗਿਆਨ ਭਰਪੂਰ ਹੁੰਦੀ ਹੈ।’

ਟਰੰਪ ਨੇ ਲਗਾਇਆ 50 ਫੀਸਦ ਟੈਰਿਫ

ਦੋਵਾਂ ਨੇਤਾਵਾਂ ਵਿਚਕਾਰ ਇਹ ਸੁਹਾਵਣਾ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ‘ਤੇ 50 ਫੀਸਦ ਟੈਰਿਫ ਲਗਾਇਆ ਹੈ, ਜਿਸ ਵਿੱਚੋਂ ਅੱਧਾ ਰੂਸ ਨਾਲ ਵਪਾਰ ਕਰਨ ‘ਤੇ ਜੁਰਮਾਨੇ ਵਜੋਂ ਲਗਾਇਆ ਗਿਆ ਹੈ। ਟਰੰਪ ਅਤੇ ਉਨ੍ਹਾਂ ਦੇ ਬਹੁਤ ਸਾਰੇ ਉੱਚ ਅਧਿਕਾਰੀ ਰੂਸੀ ਤੇਲ ਖਰੀਦਣ ਲਈ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ 27 ਅਗਸਤ ਤੋਂ ਲਾਗੂ ਹੋਈਆਂ ਡਿਊਟੀਆਂ ਨੂੰ ਦੁੱਗਣਾ ਕਰਨ ਨੂੰ ਜਾਇਜ਼ ਠਹਿਰਾ ਰਹੇ ਹਨ।