PM Modi US Visit: ਤੁਹਾਨੂੰ ਮਿਲਣਾ ਸਵੀਟ ਡਿਸ਼ ਵਰਗ੍ਹਾ, ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਬਲੋ ਪੀਐੱਮ ਮੋਦੀ, ਮਿਸਰ ਲਈ ਹੋਏ ਰਵਾਨਾ

Updated On: 

24 Jun 2023 08:10 AM

ਪ੍ਰਵਾਸੀ ਭਾਰਤੀਆਂ ਨੂੰ ਆਪਣ ਸੰਬੋਧਨ ਵਿੱਚ ਪੀਐਮ ਨੇ ਕਿਹਾ- ਅਮਰੀਕਾ ਵਿੱਚ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਸੁੰਦਰ ਤਸਵੀਰ ਦਿਖਾਉਣ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਐੱਚ1ਬੀ ਵੀਜ਼ਾ ਅਮਰੀਕਾ ਵਿੱਚ ਹੀ ਰਿਨਿਊ ਹੋ ਜਾਇਆ ਕਰੇਗਾ।

PM Modi US Visit: ਤੁਹਾਨੂੰ ਮਿਲਣਾ ਸਵੀਟ ਡਿਸ਼ ਵਰਗ੍ਹਾ, ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਬਲੋ ਪੀਐੱਮ ਮੋਦੀ, ਮਿਸਰ ਲਈ ਹੋਏ ਰਵਾਨਾ
Follow Us On

Prime Minister in America: ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narender Modi) ਦੀ ਅਮਰੀਕਾ ਫੇਰੀ ਖਤਮ ਹੋ ਚੁੱਕੀ ਹੈ। ਹੁਣ ਉਹ ਮਿਸਰ ਲਈ ਰਵਾਨਾ ਹੋ ਗਏ ਹਨ। ਉੱਥੇ ਉਹ ਮਿਸਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।ਉਨ੍ਹਾਂ ਦੀ ਇਸ ਫੇਰੀ ਨੂੰ ਸੁਪਰ ਸਫਲ ਮੰਨਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਨਾ ਸਿਰਫ ਉਨ੍ਹਾਂ ਨੂੰ ਅਮਰੀਕਾ ਨੇ ਸਭ ਤੋਂ ਵੱਡੀ ਇਜੱਤ ਅਤੇ ਮਾਣ ਦਿੱਤਾ, ਸਗੋਂ ਭਾਰਤ ਦੇ ਭਵਿੱਖ ਲਈ ਉਨ੍ਹਾਂ ਨੇ ਕਈ ਅਹਿਮ ਸਮਝੌਤੇ ਵੀ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਉਹ ਜਿੱਥੇ ਵੀ ਗਏ, ਉੱਥੇ ਹੀ ਉਨ੍ਹਾਂ ਨੂੰ ਭਰਪੂਰ ਪਿਆਰ ਮਿਲਿਆ।

ਪ੍ਰਵਾਸੀ ਭਾਰਤੀਆਂ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ

ਵਿਦੇਸ਼ੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਸਾਰੇ ਉਨ੍ਹਾਂ ਲਈ ਸਵੀਟ ਡਿਸ਼ ਵਾਂਗ ਹੋ, ਜਿਨ੍ਹਾਂ ਬਗੈਰ ਭਾਰਤ ਵਿੱਚ ਖਾਣਾ ਪੂਰਾ ਨਹੀਂ ਮੰਨਿਆ ਜਾਂਦਾ। ਰੋਨਾਲਡ ਰੀਗਨ ਸੈਂਟਰ ਵਿੱਚ ਪਹੁੰਚਦਿਆਂ ਹੀ ਉੱਥੇ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਪੁਰਸਕਾਰ ਜੇਤੂ ਅੰਤਰਰਾਸ਼ਟਰੀ ਗਾਇਕਾ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ਗਾਇਆ। ਪੀਐਮ ਨੇ ਕਿਹਾ- ਇੱਥੇ ਮੈਂ ਭਾਰਤ ਦੇ ਹਰ ਕੋਨੇ ਦੇ ਲੋਕਾਂ ਨੂੰ ਦੇਖ ਸਕਦਾ ਹਾਂ। ਇੰਝ ਲੱਗਦਾ ਹੈ ਜਿਵੇਂ ਮਿੰਨੀ ਇੰਡੀਆ ਉਮੜ ਪਿਆ ਹੋਵੇ।

ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ ਮੈਂ ਜੋਅ ਬਾਈਡੇਨ ਨਾਲ ਕਈ ਮੁੱਦਿਆਂ ‘ਤੇ ਗੱਲ ਕੀਤੀ। ਮੈਂ ਤਜ਼ਰਬੇ ਤੋਂ ਕਹਿੰਦਾ ਹਾਂ ਕਿ ਬਾਈਡੇਨ ਇੱਕ ਤਜਰਬੇਕਾਰ ਅਨੁਭਵੀ ਨੇਤਾ ਹਨ। ਉਨ੍ਹਾਂ ਦੱਸਿਆ ਕਿ ਹੁਣ ਐੱਚ-1ਬੀ ਵੀਜ਼ਾ ਅਮਰੀਕਾ ‘ਚ ਹੀ ਰੀਨਿਊ ਕੀਤਾ ਜਾਵੇਗਾ। ਤੁਹਾਨੂੰ ਇਸ ਲਈ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਪੀਐਮ ਨੇ ਕਿਹਾ- ਜਿਸ ਤਰ੍ਹਾਂ ਖਾਣੇ ਤੋਂ ਬਾਅਦ ਸਵੀਦ ਡਿਸ਼ ਮਿਲਦੀ ਹੈ, ਉਸੇ ਤਰ੍ਹਾਂ ਤੁਹਾਡੇ ਨਾਲ ਗੱਲ ਕਰਨਾ ਇੱਕ ਸਵੀਟ ਡਿਸ਼ ਹੈ , ਜਿਸਨੂੰ ਮੈਂ ਖਾ ਕੇ ਜਾ ਰਿਹਾ ਹਾਂ।

ਪੜ੍ਹੋ ਪੀਐੱਮ ਮੋਦੀ ਦੀ ਸਪੀਚ ਦੀਆਂ ਵੱਡੀਆਂ ਗੱਲਾਂ

  1. ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਅਮਰੀਕਾ ਆਧੁਨਿਕ ਲੋਕਤੰਤਰ ਦਾ ਚੈਂਪੀਅਨ ਹੈ। ਅੱਜ ਦੁਨੀਆ ਦੋ ਮਹਾਨ ਲੋਕਤੰਤਰਾਂ ਦੀ ਭਾਈਵਾਲੀ ਨੂੰ ਮਜ਼ਬੂਤ ​​ਹੁੰਦੀ ਦੇਖ ਰਹੀ ਹੈ। ਅਮਰੀਕਾ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਨਿਰਯਾਤ ਡੇਸਟੀਨੈਸ਼ਨ ਹੈ।
  2. ਭਾਰਤ ਵਿੱਚ ਹੋ ਰਹੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਭਾਰਤ ਦੇ ਲੋਕਾਂ ਦਾ ਆਤਮ-ਵਿਸ਼ਵਾਸ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਕ੍ਰਾਂਤੀ ਆਈ ਹੈ। ਹੋ ਸਕਦਾ ਹੈ ਕਿ ਤੁਸੀਂ ਆਪਣੇ ਪਿੰਡ ਦੀ ਦੁਕਾਨ ‘ਤੇ ਜਾਓ। ਉੱਥੇ ਤੁਸੀਂ ਦੁਕਾਨਦਾਰ ਨੂੰ ਨਕਦੀ ਦਿੰਦੇ ਹੋ, ਪਰ ਦੁਕਾਨਦਾਰ ਤੁਹਾਨੂੰ ਕਹਿੰਦਾ ਹੈ ਕਿ ਭਾਈ, ਕੀ ਮੋਬਾਈਲ ਫੋਨ ਵਿੱਚ ਕੋਈ ਡਿਜੀਟਲ ਐਪ ਨਹੀਂ ਹੈ? ਐਤਵਾਰ ਹੋਵੇ ਜਾਂ ਸੋਮਵਾਰ ਬੈਂਕਿੰਗ ਲੈਣ-ਦੇਣ ਲਈ ਇਸ ਤੇ ਕੋਈ ਫਰਕ ਨਹੀਂ ਪੈਂਦਾ ਕਿ ਇਹ।
  3. ਭਾਰਤ ਇਸ ਸਾਲ ਸਿਆਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ 2 ਹੋਰ ਸ਼ਹਿਰਾਂ ਵਿੱਚ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਹੁਣ ਅਹਿਮਦਾਬਾਦ ਅਤੇ ਬੈਂਗਲੁਰੂ ਵਿੱਚ ਵੀ ਅਮਰੀਕਾ ਦੇ ਨਵੇਂ ਕੌਂਸਲੇਟ ਖੁੱਲ੍ਹਣ ਜਾ ਰਹੇ ਹਨ। ਲੜਾਕੂ ਇੰਜਣ ਵਾਲੇ ਜਹਾਜ਼ ਬਣਾਉਣ ਦਾ ਫੈਸਲਾ ਭਾਰਤ ਦੇ ਰੱਖਿਆ ਖੇਤਰ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਸਮਝੌਤੇ ਨਾਲ ਅਮਰੀਕਾ ਵੀ ਆਪਸੀ ਵਿਸ਼ਵਾਸ਼ ਦੀ ਸਾਂਝ ਪਾਵੇਗਾ।
  4. ਭਾਰਤ ਵਿੱਚ ਗੂਗਲ ਦਾ ਏਆਈ ਰਿਸਰਚ ਸੈਂਟਰ 100 ਤੋਂ ਵੱਧ ਭਾਰਤੀ ਭਾਸ਼ਾਵਾਂ ‘ਚ ਕੰਮ ਕਰੇਗਾ। ਇਸ ਨਾਲ ਭਾਰਤ ਦੇ ਉਨ੍ਹਾਂ ਬੱਚਿਆਂ ਲਈ ਆਸਾਨ ਹੋ ਜਾਵੇਗਾ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈ। ਭਾਰਤ ਸਰਕਾਰ ਦੀ ਮਦਦ ਨਾਲ ਇੱਥੇ ਹਿਊਸਟਨ ਯੂਨੀਵਰਸਿਟੀ ਵਿੱਚ ਇੱਕ ਤਮਿਲ ਅਧਿਐਨ ਚੇਅਰ ਸਥਾਪਿਤ ਕੀਤੀ ਜਾਵੇਗੀ। ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਭਾਸ਼ਾ ਹੈ ਅਤੇ ਇਹ ਸਾਡੀ ਭਾਸ਼ਾ ਹੈ। ਇਸ ਕਦਮ ਨਾਲ ਤਾਮਿਲ ਭਾਸ਼ਾ ਦਾ ਪ੍ਰਭਾਵ ਵਧਾਉਣ ‘ਚ ਮਦਦ ਮਿਲੇਗੀ।
  5. ਇਸ ਦੌਰੇ ਦੌਰਾਨ ਮਾਈਕ੍ਰੋਨ, ਗੂਗਲ, ​​ਅਪਲਾਈਡ ਮਟੀਰੀਅਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਭਾਰਤ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ। ਸੈਮੀਕੰਡਕਟਰ ਸੈਕਟਰ ਵਿੱਚ ਮਾਈਕ੍ਰੋਨ ਦੁਆਰਾ 2.5 ਅਰਬ ਡਾਲਰ ਨਿਵੇਸ਼ ਭਾਰਤ ਨੂੰ ਵਿਸ਼ਵ ਸੈਮੀਕੰਡਕਟਰ ਲੜੀ ਨਾਲ ਜੋੜਨ ਜਾ ਰਿਹਾ ਹੈ। ਅਪਲਾਈਡ ਮਟੀਰੀਅਲ ਭਾਰਤ ਵਿੱਚ ਸੈਮੀਕੰਡਕਟਰ ਉਪਕਰਨਾਂ ਲਈ 400 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਗੂਗਲ ਭਾਰਤ ‘ਚ ਆਪਣਾ ਗਲੋਬਲ ਫਿਨਟੇਕ ਸੈਂਟਰ ਵੀ ਖੋਲ੍ਹਣ ਜਾ ਰਿਹਾ ਹੈ। ਬੋਇੰਗ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵੀ ਐਲਾਨ ਕੀਤਾ ਹੈ।
  6. ਭਾਰਤ-ਅਮਰੀਕਾ ਸਬੰਧਾਂ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਹੈ। ਇਹ ਨਵੀਂ ਯਾਤਰਾ ਗਲੋਬਲ ਰਣਨੀਤਕ ਮੁੱਦਿਆਂ ‘ਤੇ ਸਾਡੇ ਇਕਸਾਰਤਾ ਬਾਰੇ ਹੈ। ਹੁਣ ਮੇਨ ਇਨ ਇੰਡੀਆ, ਮੇਕ ਫਾਰ ਦਿ ਵਰਲਡ ਬਣੇਗੀ। ਭਾਰਤ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ। ਦੋਵੇਂ ਦੇਸ਼ ਬਿਹਤਰ ਮਜ਼ਬੂਤ ​​ਦੇਸ਼ ਵੱਲ ਕਦਮ ਵਧਾ ਰਹੇ ਹਨ।
  7. ਅਮਰੀਕੀ ਸਰਕਾਰ ਨੇ ਭਾਰਤ ਦੀਆਂ 100 ਤੋਂ ਵੱਧ ਪੁਰਾਣੀਆਂ ਮੂਰਤੀਆਂ ਅਤੇ ਚੋਰੀ ਕੀਤੀਆਂ ਚੀਜ਼ਾਂ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਹ ਪੁਰਾਤਨ ਵਸਤਾਂ ਕਈ ਸਾਲ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਹੁੰਚ ਗਈਆਂ ਸਨ। ਇਨ੍ਹਾਂ ਵਸਤੂਆਂ ਨੂੰ ਵਾਪਸ ਕਰਨ ਲਈ ਅਮਰੀਕੀ ਸਰਕਾਰ ਦਾ ਧੰਨਵਾਦ। ਦੂਜੇ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਪਿਛਲੀ ਵਾਰ ਵੀ ਕਈ ਇਤਿਹਾਸਕ ਚੀਜ਼ਾਂ ਮੈਨੂੰ ਵਾਪਸ ਕੀਤੀਆਂ ਗਈਆਂ ਸਨ। ਮੈਂ ਦੁਨੀਆਂ ਵਿੱਚ ਜਿੱਥੇ ਵੀ ਜਾਂਦਾ ਹਾਂ, ਤਾਂ ਉਥੋਂ ਦੇਲੋਕਾਂ ਨੂੰ ਲੱਗਦਾ ਹੈ ਕਿ ਇਹ ਸਹੀ ਵਿਅਕਤੀ ਹੈ। ਇਸ ਨੂੰ ਚੀਜ਼ਾਂ ਸੌਂਪ ਦਿਓ, ਇਹ ਇਸ ਨੂੰ ਸਹੀ ਜਗ੍ਹਾ ‘ਤੇ ਲੈ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ