ਜੰਗ ਦੇ ਮੈਦਾਨ ‘ਤੇ ਹੱਲ ਸੰਭਵ ਨਹੀਂ, ਗੱਲਬਾਤ ਹੀ ਰਸਤਾ… ਪੁਤਿਨ ਨਾਲ ਦੁਵੱਲੀ ਮੁਲਾਕਾਤ ‘ਚ ਬੋਲੇ ਪੀਐਮ

Updated On: 

09 Jul 2024 17:07 PM

PM Modi & Putin Meeting : ਰੂਸ ਦੀ ਰਾਜਧਾਨੀ ਮਾਸਕੋ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਦੁਵੱਲੀ ਬੈਠਕ ਹੋਈ। ਇਸ ਬੈਠਕ 'ਚ ਪੀਐੱਮ ਮੋਦੀ ਨੇ ਅੱਤਵਾਦ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਯੁੱਧ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਦੂਜੇ ਪਾਸੇ ਪੁਤਿਨ ਨੇ ਕਿਹਾ ਹੈ ਕਿ ਪੀਐਮ ਮੋਦੀ ਯੂਕਰੇਨ ਯੁੱਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜੰਗ ਦੇ ਮੈਦਾਨ ਤੇ ਹੱਲ ਸੰਭਵ ਨਹੀਂ, ਗੱਲਬਾਤ ਹੀ ਰਸਤਾ... ਪੁਤਿਨ ਨਾਲ ਦੁਵੱਲੀ ਮੁਲਾਕਾਤ ਚ ਬੋਲੇ ਪੀਐਮ

ਪੀਐਮ ਮੋਦੀ ਤੇ ਵਲਾਦਿਮੀਰ ਪੁਤਿਨ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਦੁਵੱਲੀ ਮੀਟਿੰਗ ਹੋਈ ਹੈ। ਪੀਐਮ ਮੋਦੀ ਨੇ ਬੈਠਕ ‘ਚ ਅੱਤਵਾਦ ਦਾ ਮੁੱਦਾ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਹਰ ਦੇਸ਼ ਲਈ ਖਤਰਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਮਾਸਕੋ ‘ਤੇ ਹੋਏ ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਉਸ ਦਰਦ ਨੂੰ ਸਮਝਦੇ ਹਾਂ। ਭਾਰਤ 40 ਸਾਲਾਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਪੁਤਿਨ ਨੇ ਕਿਹਾ ਕਿ ਪੀਐਮ ਮੋਦੀ ਯੂਕਰੇਨ ਯੁੱਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦਾ ਰੂਸ ਨਾਲ ਦਹਾਕਿਆਂ ਪੁਰਾਣਾ ਰਿਸ਼ਤਾ ਹੈ। ਭਾਰਤ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ। ਪਿਛਲੇ ਕੁਝ ਸਾਲ ਮਨੁੱਖਤਾ ਲਈ ਚੁਣੌਤੀਪੂਰਨ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਰੂਸ ਦੇ ਸਬੰਧ ਹੋਰ ਮਜ਼ਬੂਤ ​​ਹੋਣਗੇ। ਰੂਸ ਦੀ ਮਦਦ ਨਾਲ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਹਨ। ਭਾਰਤ ਨੂੰ ਰੂਸ ਦੀ ਮਦਦ ਨਾਲ ਸਸਤਾ ਤੇਲ ਮਿਲ ਰਿਹਾ ਹੈ। ਭਾਰਤ ਨੇ ਗਲੋਬਲ ਸਾਊਥ ਦੀ ਆਵਾਜ਼ ਬੁਲੰਦ ਕੀਤੀ ਹੈ। ਅਸੀਂ ਖੁੱਲ੍ਹੇ ਦਿਮਾਗ ਨਾਲ ਯੂਕਰੇਨ ਯੁੱਧ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਮੀਟਿੰਗ ‘ਚ PM ਮੋਦੀ ਨੇ ਹੋਰ ਕੀ ਕਿਹਾ?

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਅਤੇ ਰੂਸ ਦੇ ਸਬੰਧ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ​​ਹੋਣਗੇ। ਇੱਕ ਸੱਚੇ ਦੋਸਤ ਵਾਂਗ ਤੁਸੀਂ ਮੈਨੂੰ ਕੱਲ੍ਹ ਬੁਲਾਇਆ। ਪੈਟਰੋਲ ਅਤੇ ਡੀਜ਼ਲ ਸਬੰਧੀ ਤੁਹਾਡਾ ਸਹਿਯੋਗ ਸ਼ਲਾਘਾਯੋਗ ਹੈ। ਮੇਰੀ ਯਾਤਰਾ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਅਸੀਂ ਦੋਵਾਂ ਨੇ ਯੂਕਰੇਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਜੰਗ ਦੇ ਮੈਦਾਨ ਵਿੱਚ ਹੱਲ ਸੰਭਵ ਨਹੀਂ ਹੈ। ਜੰਗ ਮਨੁੱਖਤਾ ਲਈ ਵੱਡੀ ਚੁਣੌਤੀ ਹੈ। ਭਾਰਤ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਅਸੀਂ ਦੋਵੇਂ ਮਿਲ ਕੇ ਕੰਮ ਕਰਾਂਗੇ।

ਪੀਐਮ ਮੋਦੀ ਨੇ ਪੁਤਿਨ ਨਾਲ ਮੁਲਾਕਾਤ ਵਿੱਚ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਦੁਨੀਆ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਆਈਆਂ, ਪਹਿਲਾਂ ਕੋਵਿਡ-19 ਕਾਰਨ ਅਤੇ ਫਿਰ ਵੱਖ-ਵੱਖ ਸੰਘਰਸ਼ਾਂ ਕਾਰਨ। ਭਾਰਤ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਦੇ ਪੱਖ ‘ਚ ਹੈ। ਸਮੱਸਿਆ ਦਾ ਹੱਲ ਸ਼ਾਂਤੀ ਨਾਲ ਹੀ ਹੋ ਸਕਦਾ ਹੈ। ਭਾਰਤ ਸ਼ਾਂਤੀ ਦੇ ਪੱਖ ਵਿੱਚ ਹੈ।

ਇਹ ਵੀ ਪੜ੍ਹੋ – ਜੰਗ ਦੇ ਮੈਦਾਨ ਤੇ ਹੱਲ ਸੰਭਵ ਨਹੀਂ, ਗੱਲਬਾਤ ਹੀ ਰਸਤਾ ਪੁਤਿਨ ਨਾਲ ਦੁਵੱਲੀ ਮੁਲਾਕਾਤ ਚ ਬੋਲੇ ਪੀਐਮ

ਪੁਤਿਨ ਨੇ ਬੈਠਕ ‘ਚ ਕੀ ਕਿਹਾ?

ਉੱਧਰ, ਪੁਤਿਨ ਨੇ ਕਿਹਾ ਕਿ ਪੀਐਮ ਮੋਦੀ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ-ਨਾਲ ਪੁਤਿਨ ਨੇ ਜੰਗ ਨੂੰ ਖਤਮ ਕਰਨ ਲਈ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਵੀ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੇ ਸਬੰਧ ਚੰਗੇ ਹਨ। ਭਾਰਤ ਨੇ ਵੀ ਅੱਤਵਾਦ ਦਾ ਸਾਹਮਣਾ ਕੀਤਾ ਹੈ। ਇਸ ਦੇ ਨਾਲ ਹੀ ਪੁਤਿਨ ਨੇ ਪੀਐਮ ਮੋਦੀ ਨੂੰ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Exit mobile version