ਬਰੂਨੇਈ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਏਅਰਪੋਰਟ ‘ਤੇ ਕੀਤਾ ਗਿਆ ਨਿੱਘਾ ਸਵਾਗਤ, ਭਲਕੇ ਹੋਵੇਗੀ ਦੁਵੱਲੀ ਗੱਲਬਾਤ

Updated On: 

03 Sep 2024 18:41 PM

PM Modi in Brunei: ਪ੍ਰਧਾਨ ਮੰਤਰੀ ਮੋਦੀ 2 ਦਿਨ ਦੀ ਦੁਵੱਲੀ ਯਾਤਰਾ 'ਤੇ ਬਰੂਨੇਈ ਪਹੁੰਚੇ ਹਨ। ਹਵਾਈ ਅੱਡੇ 'ਤੇ ਕ੍ਰਾਊਨ ਪ੍ਰਿੰਸ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਭਲਕੇ ਬਰੂਨੇਈ ਦੇ ਸੁਲਤਾਨ ਨਾਲ ਦੁਵੱਲੀ ਗੱਲਬਾਤ ਕਰਨਗੇ, ਜਿਸ ਤੋਂ ਬਾਅਦ ਉਹ ਸਿੰਗਾਪੁਰ ਲਈ ਰਵਾਨਾ ਹੋਣਗੇ।

ਬਰੂਨੇਈ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਏਅਰਪੋਰਟ ਤੇ ਕੀਤਾ ਗਿਆ ਨਿੱਘਾ ਸਵਾਗਤ, ਭਲਕੇ ਹੋਵੇਗੀ ਦੁਵੱਲੀ ਗੱਲਬਾਤ

ਬਰੂਨੇਈ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਏਅਰਪੋਰਟ 'ਤੇ ਕੀਤਾ ਗਿਆ ਨਿੱਘਾ ਸਵਾਗਤ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਪਹੁੰਚ ਚੁੱਕੇ ਹਨ। ਉਹ ਬ੍ਰੂਨੇਈ ਦੀ ਦੁਵੱਲੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਬਰੂਨੇਈ ਦੇ ਕ੍ਰਾਊਨ ਪ੍ਰਿੰਸ ਹਾਜੀ ਅਲ-ਮੁਹਤਾਦੀ ਬਿੱਲਾਹ ਨੇ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਪੀਐਮ ਮੋਦੀ ਬਰੂਨੇਈ ਦੇ ਰਾਜਾ ਹਾਜੀ ਹਸਨਲ ਬੋਲਕੀਆ ਦੇ ਸੱਦੇ ‘ਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਭਲਕੇ ਬਰੂਨੇਈ ਦੇ ਸੁਲਤਾਨ ਨਾਲ ਦੁਵੱਲੀ ਗੱਲਬਾਤ ਕਰਨਗੇ, ਜਿਸ ਤੋਂ ਬਾਅਦ ਉਹ ਸਿੰਗਾਪੁਰ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ 4 ਅਤੇ 5 ਸਤੰਬਰ ਨੂੰ ਸਿੰਗਾਪੁਰ ਦੌਰੇ ਤੋਂ ਬਾਅਦ ਵਤਨ ਪਰਤਣਗੇ।

ਭਾਰਤੀ ਭਾਈਚਾਰੇ ਨੇ ਕੀਤਾ ਨਿੱਘਾ ਸਵਾਗਤ

ਬਰੂਨੇਈ ਦੀ ਰਾਜਧਾਨੀ ਬੰਦਰ ਸੇਰੀ ਬੇਗਵਾਨ ਵਿੱਚ ਹੋਟਲ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ। ਜਿਵੇਂ ਹੀ ਉਹ ਹੋਟਲ ਪਹੁੰਚੇ, ਪੀਐਮ ਨਰਿੰਦਰ ਮੋਦੀ ਨੇ ਇੱਕ ਬੱਚੀ ਨਾਲ ਗੱਲ ਕੀਤੀ ਜਿਸ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਸਕੈਚ ਭੇਟ ਕੀਤਾ, ਪੀਐਮ ਨੇ ਉਸ ਬੱਚੀ ਦੇ ਸਕੈਚ ‘ਤੇ ਆਪਣਾ ਆਟੋਗ੍ਰਾਫ ਵੀ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨਗੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਬਰੂਨੇਈ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਪੀਐਮ ਮੋਦੀ ਬਰੂਨੇਈ ਦੀ ਉਮਰ ਅਲੀ ਸੈਫੂਦੀਨ ਮਸਜਿਦ ਦਾ ਦੌਰਾ ਕਰਨਗੇ, ਇਹ ਬਰੂਨੇਈ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਮਸਜਿਦ ਹੈ।

ਕੱਲ੍ਹ ਹੋਵੇਗਾ ਸੁਲਤਾਨ ਬੋਲਕੀਆ ਨਾਲ ਦੁਵੱਲੀ ਗੱਲਬਾਤ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਭਲਕੇ ਪ੍ਰਧਾਨ ਮੰਤਰੀ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਮੁਲਾਕਾਤ ਕਰਨਗੇ ਅਤੇ ਦੋਹਾਂ ਨੇਤਾਵਾਂ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ ਹੋਵੇਗੀ।

ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਬਰੂਨੇਈ ਭਾਰਤ ਦੀ ਐਕਟ ਈਸਟ ਨੀਤੀ ਅਤੇ ਇੰਡੋ ਪੈਸੀਫਿਕ ਦੇ ਵਿਜ਼ਨ ਲਈ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ। ਭਾਰਤ ਅਤੇ ਬਰੂਨੇਈ ਰੱਖਿਆ, ਵਪਾਰ ਅਤੇ ਨਿਵੇਸ਼, ਊਰਜਾ, ਪੁਲਾੜ, ਤਕਨਾਲੋਜੀ ਅਤੇ ਸਿਹਤ ਵਰਗੇ ਕਈ ਖੇਤਰਾਂ ਵਿੱਚ ਆਪਸੀ ਭਾਈਵਾਲੀ ਰਾਹੀਂ ਕੰਮ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਇਸ ਫੇਰੀ ਤੋਂ ਸੈਮੀਕੰਡਕਟਰ ਅਤੇ ਹਾਈਡਰੋਕਾਰਬਨ ਸੈਕਟਰ ਵਿੱਚ ਕੁਝ ਸਮਝੌਤੇ ਹੋ ਸਕਦੇ ਹਨ।

ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਰਹੇ ਹਨ ਬਰੂਨੇਈ ਦੇ ਕਿੰਗ

ਬਰੂਨੇਈ ਦੇ ਬਾਦਸ਼ਾਹ ਹਾਜੀ ਹਸਨਲ ਬੋਲਕੀਆ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ, ਜਿਸ ਤੋਂ ਪਹਿਲਾਂ ਉਹ 1992 ਅਤੇ 2008 ਵਿੱਚ ਭਾਰਤ ਦੇ ਸਰਕਾਰੀ ਦੌਰੇ ਕਰ ਚੁੱਕੇ ਹਨ। ਉਨ੍ਹਾਂ ਨੇ 2012 ਅਤੇ 2018 ਵਿੱਚ ਆਸੀਆਨ ਇੰਡੀਆ ਸਮਿਟ ਵਿੱਚ ਵੀ ਹਿੱਸਾ ਲਿਆ ਸੀ। ਉਹ 2018 ਵਿੱਚ ਗਣਤੰਤਰ ਦਿਵਸ ‘ਤੇ ਭਾਰਤ ਦੇ ਮੁੱਖ ਮਹਿਮਾਨ ਵਜੋਂ ਵੀ ਭਾਰਤ ਦਾ ਦੌਰਾ ਕਰ ਚੁੱਕੇ ਹਨ।