ਟਰੰਪ ਨੇ PM ਮੋਦੀ ਨੂੰ ਕੀਤਾ ਫੋਨ, 40 ਮਿੰਟ ਹੋਈ ਗੱਲਬਾਤ; ਮਿਡਲ ਈਸਟ ਦੇ ਹਲਾਤਾਂ ‘ਤੇ ਚਰਚਾ

Updated On: 

14 Apr 2026 22:58 PM IST

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 40 ਮਿੰਟ ਫੋਨ 'ਤੇ ਗੱਲਬਾਤ ਹੋਈ। ਦੋਵਾਂ ਵਿਚਕਾਰ ਮਿਡਲ ਈਸਟ ਤਣਾਅ ਅਤੇ ਵਪਾਰ ਨੂੰ ਲੈ ਕੇ ਗੱਲਬਾਤ ਹੋਈ। ਦੋਵਾਂ ਆਗੂਆਂ ਨੇ ਸਟ੍ਰੇਟ ਆਫ ਹੋਰਮੁਜ਼ ਨੂੰ ਖੁੱਲ੍ਹਾ ਅਤੇ ਸੁਰੱਖਿਅਤ ਰੱਖਣ 'ਤੇ ਜ਼ੋਰ ਦਿੱਤਾ।

ਟਰੰਪ ਨੇ PM ਮੋਦੀ ਨੂੰ ਕੀਤਾ ਫੋਨ, 40 ਮਿੰਟ ਹੋਈ ਗੱਲਬਾਤ; ਮਿਡਲ ਈਸਟ ਦੇ ਹਲਾਤਾਂ ਤੇ ਚਰਚਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਮੰਗਲਵਾਰ ਨੂੰ ਕਰੀਬ 40 ਮਿੰਟ ਤੱਕ ਫੋਨ ‘ਤੇ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਮਿਡਲ ਈਸਟ ਦੇ ਹਲਾਤਾਂ ਅਤੇ ਭਾਰਤ-ਅਮਰੀਕਾ ਦੇ ਵਪਾਰਕ ਰਿਸ਼ਤਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਅਮਰੀਕਾ ਦੇ ਭਾਰਤ ਦੇ ਰਾਜਦੂਤ ਸਰਜੀਓ ਗੋਰ ਦੇ ਮੁਤਾਬਕ, ਗੱਲਬਾਤ ਦੇ ਦੌਰਾਨ ਟਰੰਪ ਨੇ ਮੋਦੀ ਨੂੰ ਕਿਹਾ, ਅਸੀਂ ਸਭ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਇਸ ਵੇਲੇ ਮਜ਼ਬੂਤ ਸਥਿਤੀ ਵਿੱਚ ਹਨ। ਅਮਰੀਕਾ ਇਰਾਨ ਵਿੱਚ ਸੀਜ਼ਫਾਇਰ ਹੋਣ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਪਹਿਲੀ ਗੱਲਬਾਤ ਸੀ।

ਇਹ ਗੱਲਬਾਤ ਅਜਿਹੇ ਸਮੇਂ ‘ਤੇ ਹੋਈ ਹੈ, ਜਦੋਂ ਅਮਰੀਕਾ ਅਤੇ ਇਰਾਨ ਵਿੱਚ ਇਸਲਾਮਾਬਾਦ ਵਿੱਚ ਕਰੀਬ 21 ਘੱਟੇ ਤੱਕ ਗੱਲਬਾਤ ਹੋਈ, ਪਰ ਕੋਈ ਸਮਝੌਤਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਦੋ ਹਫਤਿਆਂ ਦੀ ਜੰਗਬੰਦੀ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਹਲਾਂਕਿ, ਦੋਵਾਂ ਮੁਲਕਾਂ ਵਿਚਕਾਰ ਫਿਰ ਤੋਂ ਗੱਲਬਾਤ ਹੋਣ ਦੀ ਉਮੀਦ ਬਣੀ ਹੋ ਹੈ।

PM ਮੋਦੀ ਨੇ ਦੱਸਿਆ ਕੀ ਗੱਲਬਾਤ ਹੋਈ ?

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਗੱਲਬਾਤ ਵਿੱਚ ਦੋਵਾਂ ਆਗੂਆਂ ਨੇ ਵੱਖ-ਵੱਖ ਖੇਤਰਾਂ ਵਿੱਚ ਹੋ ਰਹੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੇ ਮਜ਼ਬੂਤ ਸੰਬੰਧਾਂ ਨੂੰ ਅੱਗੇ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹਰ ਖੇਤਰ ਵਿੱਚ ਸਹਿਯੋਗ ਜਾਰੀ ਰੱਖਣਗੇ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਵੀ ਗੱਲਬਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਟ੍ਰੇਟ ਆਫ ਹੋਰਮੁਜ਼ ਨੂੰ ਖੁੱਲ੍ਹ ਅਤੇ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਇਹ ਰਸਤਾ ਦੁਨੀਆ ਲਈ ਬਹੁਤ ਅਹਿਮ ਹੈ, ਕਿਉਂਕਿ ਇਥੋਂ ਤੇਲ ਅਤੇ ਜ਼ਰੂਰੀ ਸਮਾਨ ਦੀ ਸਪਲਾਈ ਹੁੰਦੀ ਹੈ।

ਇਸ ਤੋਂ ਪਹਿਲਾਂ ਵੀ ਦੋਵਾਂ ਆਗੂਆਂ ਵਿਚਕਾਰ 2 ਫਰਵਰੀ ਅਤੇ 24 ਫਰਵਰੀ ਨੂੰ ਗੱਲਬਾਤ ਹੋ ਚੁੱਕੀ ਹੈ। ਉਸ ਵੇਲੇ ਵੀ ਵਪਾਰ ਅਤੇ ਖੇਤਰੀ ਹਾਲਾਤਾਂ ਨੂੰ ਲੈ ਕੇ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਨੇ ਪਿਛਲੀ ਗੱਲਬਾਤ ਵਿੱਚ ਕਿਹਾ ਸੀ ਕਿ ਭਾਰਤ ਤਣਾਅ ਘੱਟ ਕਰਨ ਅਤੇ ਸ਼ਾਂਤੀ ਬਹਾਲੀ ਦਾ ਸਮਰਥਨ ਕਰਦਾ ਹੈ।

ਕਿਉਂ ਅਹਿਮ ਹੈ ਇਹ ਗੱਲਬਾਤ?

ਮੌਜੂਦਾ ਹਾਲਾਤ ਵਿੱਚ ਇਹ ਗੱਲਬਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਅਮਰੀਕਾ ਅਤੇ ਈਰਾਨ ਵਿਚਕਾਰ 47 ਸਾਲਾ ਬਾਅਦ ਆਹਮਣੇ-ਸਾਹਮਣੇ ਗੱਲਬਾਤ ਹੋਈ ਹੈ, ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਟਰੰਪ ਨੇ ਈਰਾਨ ਦੀਆਂ ਬੰਦਰਗਾਹਾਂ ਅਤੇ ਤੱਟਵਰਤੀ ਖੇਤਰਾਂ ਦੀ ਨਾਕੇਬੰਦੀ ਦਾ ਐਲਾਨ ਕਰ ਦਿੱਤਾ। ਇਸ ਦੇ ਜਵਾਬ ਵਿੱਚ ਈਰਾਨ ਨੇ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੀਆਂ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ। ਹਲਾਂਕਿ, ਰਿਪੋਰਟਸ ਮੁਤਾਬਕ ਅਮਰੀਕਾ ਅਤੇ ਈਰਾਨ ਵਿਚਕਾਰ ਅਗਲੀ ਗੱਲਬਾਤ ਇਸ ਹਫਤੇ ਜਾਂ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਹੋ ਸਕਦੀ ਹੈ।

Follow Us
Related Stories
ਅਮਰੀਕਾ ਤੇ ਈਰਾਨ ਵਿਚਕਾਰ ਨਵੀਂ ਮੀਟਿੰਗ ਨੂੰ ਲੈ ਕੇ ਚਰਚਾਵਾਂ ਤੇਜ਼, ਕੀ ਵਧੇਗਾ ਜੰਗਬੰਦੀ ਦਾ ਸਮਾਂ?
ਹੋਰਮੁਜ਼ ‘ਚ ਅੱਜ ਤੋਂ ਨਾਕਾਬੰਦੀ, US ਸੈਂਟਰਲ ਕਮਾਂਡ ਨੇ ਕੀਤਾ ਐਲਾਨ- ‘ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦੇਵਾਂਗੇ’
ਇਸਲਾਮਾਬਾਦ ਗੱਲਬਾਤ ਤਾਂ ਸਿਰਫ਼ ਦਿਖਾਵਾ, ਈਰਾਨ ਲਈ ਟਰੰਪ ਦੀਆਂ ਯੋਜਨਾਵਾਂ ਵੱਖਰੀਆਂ, ਇਸ ਮਿਸ਼ਨ ‘ਚ ਲੱਗੇ ਹੋਏ ਅਮਰੀਕਾ ਅਤੇ ਇਜ਼ਰਾਈਲ
ਇਸਲਾਮਾਬਾਦ ਗੱਲਬਾਤ ਅਸਫਲ, ਵੈਂਸ ਨੇ ਕਿਹਾ- ਅਮਰੀਕਾ ਦੀ ਸ਼ਰਤਾਂ ਨਹੀਂ ਮੰਨ ਰਿਹਾ ਈਰਾਨ, ਅਸੀਂ ਵਾਪਸ ਆ ਰਹੇ ਹਾਂ
ਈਰਾਨ 3 ਅਹਿਮ ਮੁੱਦਿਆਂ ‘ਤੇ ਹੋਇਆ ਸਹਿਮਤ, ਅਮਰੀਕਾ ਅੱਗੇ ਛੱਡੀ ਜ਼ਿੱਦ; ਜਾਣੋ ਇਸਲਾਮਾਬਾਦ ਬੈਠਕ ਦੇ ਸਭ ਤੋਂ ਖ਼ਾਸ ਗੱਲਾਂ
ਖੂਨ ਨਾਲ ਲੱਥਪੱਥ ਬੈਗ ਅਤੇ ਜੁੱਤੇ, ਚੁੱਪ ਅੱਖਾਂ… ਪਾਕਿਸਤਾਨ ‘ਚ ਗੱਲਬਾਤ ਤੋਂ ਪਹਿਲਾਂ ਈਰਾਨ ਦੇ ਸਪੀਕਰ ਨੇ ਸਾਂਝੀਆਂ ਕੀਤੀਆਂ ਹਮਲੇ ਵਿੱਚ ਮਾਰੇ ਗਏ ਸਕੂਲੀ ਬੱਚਿਆਂ ਦੀਆਂ ਫੋਟੋਆਂ