ਹਵਾ ਵਿੱਚ ਸੀ ਜਹਾਜ਼, ਪਾਇਲਟ ਦੇ ਕੈਬਿਨ ਵਿੱਚ ਪਹੁੰਚਿਆ ਯਾਤਰੀ ਅਤੇ ਅਮਰੀਕਾ ਵੱਲ ਮੋੜਣ ਲੱਗਾ ਹੈਂਡਲ…ਫਿਰ…

Updated On: 

09 Dec 2024 16:11 PM

Plane Highjack: ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੇ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਫਲਾਈਟ ਅਟੈਂਡੈਂਟ 'ਤੇ ਹਮਲਾ ਕੀਤਾ ਅਤੇ ਕਾਕਪਿਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਹਾਜ਼ ਨੂੰ ਗੁਆਡਲਜਾਰਾ ਵੱਲ ਮੋੜਨ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਹਵਾ ਵਿੱਚ ਸੀ ਜਹਾਜ਼, ਪਾਇਲਟ ਦੇ ਕੈਬਿਨ ਵਿੱਚ ਪਹੁੰਚਿਆ ਯਾਤਰੀ ਅਤੇ ਅਮਰੀਕਾ ਵੱਲ ਮੋੜਣ ਲੱਗਾ ਹੈਂਡਲ...ਫਿਰ...

Photo: : Getty Images

Follow Us On

ਮੈਕਸੀਕੋ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 31 ਸਾਲਾ ਯਾਤਰੀ ਨੇ ਜਹਾਜ਼ ਨੂੰ ਜ਼ਬਰਦਸਤੀ ਅਮਰੀਕਾ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਮੈਕਸੀਕਨ ਅਧਿਕਾਰੀਆਂ ਅਤੇ ਏਅਰਲਾਈਨ ਵੋਲਾਰਿਸ ਦੇ ਅਨੁਸਾਰ, ਐਤਵਾਰ ਸਵੇਰੇ ਇੱਕ ਮੈਕਸੀਕਨ ਘਰੇਲੂ ਉਡਾਣ ਨੂੰ ਹਾਈਜੈਕ ਕਰਨ ਅਤੇ ਇਸਨੂੰ ਸੰਯੁਕਤ ਰਾਜ ਅਮਰੀਕਾ ਵੱਲ ਮੋੜਨ ਦੀ ਕੋਸ਼ਿਸ਼ ਕਰਨ ਲਈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਹਾਈਜੈਕਰ ਦਾ ਨਾਂ ਕੇਲ ਮਾਰੀਓ ਐਨ ਦੱਸਿਆ ਹੈ, ਜਿਸ ਨੇ ਸੋਮਵਾਰ ਸਵੇਰੇ ਲਿਓਨ ਤੋਂ ਤਿਜੁਆਨਾ ਜਾਣ ਵਾਲੀ ਘਰੇਲੂ ਉਡਾਣ ਨੂੰ ਹਾਈਜੈਕ ਕਰਕੇ ਅਮਰੀਕਾ ਲੈ ਜਾਣ ਦੀ ਕੋਸ਼ਿਸ਼ ਕੀਤੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ, ਵਿਅਕਤੀ ਨੇ ਫਲਾਈਟ ਅਟੈਂਡੈਂਟ ‘ਤੇ ਹਮਲਾ ਕੀਤਾ ਅਤੇ ਕਾਕਪਿਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਨੈਸ਼ਨਲ ਗਾਰਡ ਨੇ ਕੀਤਾ ਗ੍ਰਿਫਤਾਰ

ਜਹਾਜ਼ ਦੇ ਪਾਇਲਟ ਨੇ ਜਹਾਜ਼ ਨੂੰ ਗਵਾਡਲਜਾਰਾ ਵੱਲ ਮੋੜ ਦਿੱਤਾ, ਜਿੱਥੇ ਮੈਕਸੀਕਨ ਨੈਸ਼ਨਲ ਗਾਰਡ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਰੱਖਿਆ ਅਧਿਕਾਰੀ ਅਜੇ ਵੀ ਪੂਰੀ ਘਟਨਾ ਦੀ ਜਾਂਚ ਕਰ ਰਹੇ ਹਨ, ਪਰ ਅਜੇ ਤੱਕ ਅਜਿਹਾ ਕਰਨ ਵਾਲੇ ਵਿਅਕਤੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਕਸੀਕੋ ਦੇ ਕੇਂਦਰੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਏਅਰਲਾਈਨ ਸਟਾਫ ਨੇ ਦੱਸਿਆ ਕਿ ਉਸ ਵਿਅਕਤੀ ਨੇ ਕਿਹਾ ਸੀ ਕਿ ਉਸ ਦੇ ਕਰੀਬੀ ਰਿਸ਼ਤੇਦਾਰ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਫਲਾਈਟ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੂੰ ਤਿਜੁਆਨਾ ਦੀ ਯਾਤਰਾ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।

ਪਤਨੀ ਅਤੇ ਬੱਚਿਆਂ ਨਾਲ ਕਰ ਰਿਹਾ ਸੀ ਯਾਤਰਾ

ਅਧਿਕਾਰੀਆਂ ਨੇ ਦੱਸਿਆ ਕਿ ਕੇਲ ਮਾਰੀਓ ਐਨ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਜਹਾਜ਼ ‘ਚ ਸਫਰ ਕਰ ਰਿਹਾ ਸੀ। ਜਿਸ ਕਾਰਨ ਇਸ ਨੂੰ ਅੱਤਵਾਦੀ ਘਟਨਾ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ, ਉਥੇ ਹੀ ਕੁਝ ਲੋਕ ਵਿਅਕਤੀ ਦੀ ਮਾਨਸਿਕ ਸਥਿਤੀ ‘ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ, ਗਵਾਡਲਜਾਰਾ ਵਿੱਚ ਸ਼ੱਕੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਜਹਾਜ਼ ਨੇ ਤਿਜੁਆਨਾ ਲਈ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ। ਵੋਲਾਰਿਸ ਏਅਰਲਾਈਨ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਯਾਤਰੀ ਨੂੰ ਕਾਨੂੰਨ ਦਾ ਪੂਰਾ ਸਾਹਮਣਾ ਕਰਨਾ ਪਏ।

Exit mobile version