ਸੀਰੀਆ ‘ਚ ਭੜਕ ਰਹੀ ਹੈ ਅੱਗ, 75 ਭਾਰਤੀ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ
ਸੀਰੀਆ ਵਿੱਚ ਸੱਤਾ ਹੁਣ ਬਾਗੀ ਸਮੂਹਾਂ ਦੇ ਕੰਟਰੋਲ ਵਿੱਚ ਹੈ। ਬਾਗੀਆਂ ਦਾ ਕਬਜ਼ਾ ਹੋਣ ਦੇ ਬਾਵਜੂਦ ਕਈ ਥਾਵਾਂ 'ਤੇ ਧਮਾਕੇ ਹੋ ਰਹੇ ਹਨ। ਹਮਲੇ ਹੋ ਰਹੇ ਹਨ। ਸਰਕਾਰੀ ਇਮਾਰਤਾਂ ਨੂੰ ਸਾੜਿਆ ਜਾ ਰਿਹਾ ਹੈ। ਲੁੱਟ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ।
ਸੀਰੀਆ ਵਿੱਚ ਸੱਤਾ ਹੁਣ ਬਾਗੀ ਸਮੂਹਾਂ ਦੇ ਕੰਟਰੋਲ ਵਿੱਚ ਹੈ। ਬਾਗੀਆਂ ਦਾ ਕਬਜ਼ਾ ਹੋਣ ਦੇ ਬਾਵਜੂਦ ਕਈ ਥਾਵਾਂ ‘ਤੇ ਧਮਾਕੇ ਅਤੇ ਹਮਲੇ ਹੋ ਰਹੇ ਹਨ। ਸਰਕਾਰੀ ਇਮਾਰਤਾਂ ਨੂੰ ਸਾੜਿਆ ਜਾ ਰਿਹਾ ਹੈ ਅਤੇ ਲੁੱਟ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ, ਇਸ ਆਪਰੇਸ਼ਨ ਦਾ ਤਾਲਮੇਲ ਦਮਿਸ਼ਕ ਅਤੇ ਬੇਰੂਤ ਵਿੱਚ ਭਾਰਤੀ ਦੂਤਾਵਾਸਾਂ ਦੁਆਰਾ ਕੀਤਾ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਦੇਰ ਰਾਤ ਜਾਰੀ ਇੱਕ ਬਿਆਨ ‘ਚ ਕਿਹਾ, ‘ਭਾਰਤ ਸਰਕਾਰ ਨੇ ਅੱਜ 75 ਭਾਰਤੀ ਨਾਗਰਿਕਾਂ ਨੂੰ ਸੀਰੀਆ ਤੋਂ ਬਾਹਰ ਕੱਢਿਆ ਹੈ।’ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਸਾਰੇ ਸੁਰੱਖਿਅਤ ਲੇਬਨਾਨ ਪਹੁੰਚ ਗਏ ਹਨ ਅਤੇ ਉਹ ਭਾਰਤ ਵਾਪਸ ਆ ਜਾਣਗੇ।
ਕੱਢੇ ਗਏ ਲੋਕ ਕੌਣ ਹਨ?
ਵਿਦੇਸ਼ ਮੰਤਰਾਲੇ ਦੇ ਬਿਆਨ ‘ਚ ਕਿਹਾ ਗਿਆ ਹੈ, ‘ਜਿਨ੍ਹਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ‘ਚ ਜੰਮੂ-ਕਸ਼ਮੀਰ ਦੇ 44 ਲੋਕ ਸ਼ਾਮਲ ਹਨ, ਜੋ ਸਈਦਾ ਜ਼ੈਨਬ ‘ਚ ਫਸੇ ਹੋਏ ਸਨ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਢੰਗ ਨਾਲ ਲੇਬਨਾਨ ਪਹੁੰਚ ਗਏ ਹਨ ਅਤੇ ਉਪਲਬਧ ਵਪਾਰਕ ਉਡਾਣਾਂ ਰਾਹੀਂ ਭਾਰਤ ਪਰਤਣਗੇ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ। ਵਿਦੇਸ਼ ਮੰਤਰਾਲੇ ਨੇ ਸੀਰੀਆ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਸਰਕਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੇਗੀ।
ਫੌਜ ਨਾਲ ਜੁੜੇ ਲੋਕਾਂ ਦੀ ਭਾਲ ਕਰ ਰਹੇ ਬਾਗੀ
ਹਯਾਤ ਤਹਿਰੀਰ ਅਲ-ਸ਼ਾਮ (HTS) ਹੁਣ ਸੀਰੀਆ ਵਿੱਚ ਸੱਤਾ ‘ਤੇ ਕਾਬਜ਼ ਹੈ। ਕਮਾਂਡ ਹੁਣ ਬਾਗੀਆਂ ਦੇ ਹੱਥਾਂ ਵਿੱਚ ਹੈ। ਸਥਿਤੀ ਭਿਆਨਕ ਹੈ। HTS ਲੜਾਕੇ ਬਸ਼ਰ ਅਲ-ਅਸਦ ਸਰਕਾਰ ਅਤੇ ਫੌਜ ਨਾਲ ਜੁੜੇ ਲੋਕਾਂ ਦੀ ਭਾਲ ਕਰ ਰਹੇ ਹਨ। ਉਹ ਉਨ੍ਹਾਂ ਨੂੰ ਫੜ ਕੇ ਮਾਰ ਰਹੀ ਹੈ। ਸਾਬਕਾ ਰਾਸ਼ਟਰਪਤੀ ਅਸਦ ਦੇ ਭਤੀਜੇ ਨੂੰ ਪਹਿਲਾਂ ਕੁੱਟਿਆ ਗਿਆ ਅਤੇ ਫਿਰ ਚੌਰਾਹੇ ‘ਤੇ ਲਟਕਾ ਦਿੱਤਾ ਗਿਆ। ਉਸ ਦਾ ਨਾਮ ਸੁਲੇਮਾਨ ਅਸਦ ਹੈ। ਸੁਲੇਮਾਨ ਅਸਦ ਸੀਰੀਆਈ ਫੌਜ ਵਿੱਚ ਇੱਕ ਸੀਨੀਅਰ ਅਧਿਕਾਰੀ ਸੀ। ਇਸ ਤਰ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਅਸਦ ਦੇ ਗੜ੍ਹ ਲਤਾਕੀਆ ‘ਚ ਲੋਕ ਗੁੱਸੇ ‘ਚ ਹਨ।
HTS ਚੀਫ਼ ਨੇ ਕੀ ਐਲਾਨ ਕੀਤਾ?
ਐਚਟੀਐਸ ਦਾ ਡਰ ਇੰਨਾ ਜ਼ਿਆਦਾ ਹੈ ਕਿ ਹੁਣ ਕੁਰਦ ਲੜਾਕੇ ਤੇ ਅਸਦ ਫੌਜ ਦੇ ਜਵਾਨ ਆਤਮ ਸਮਰਪਣ ਕਰ ਰਹੇ ਹਨ। ਗੋਡਿਆਂ ਭਾਰ ਬੈਠ ਕੇ ਸਿਪਾਹੀਆਂ ਨੇ ਬਾਗੀਆਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਐਚਟੀਐਸ ਦੇ ਮੁਖੀ ਮੁਹੰਮਦ ਅਲ ਗੋਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਬਣਾਈ ਜਾ ਰਹੀ ਹੈ ਜੋ ਸੀਰੀਆ ਦੇ ਲੋਕਾਂ ਦੇ ਖਿਲਾਫ ਅੱਤਿਆਚਾਰਾਂ ਵਿੱਚ ਸ਼ਾਮਲ ਹੋਏ ਹਨ। ਜੋ ਵੀ ਇਨ੍ਹਾਂ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਗੋਲਾਨੀ ਨੇ ਇਹ ਵੀ ਕਿਹਾ ਕਿ ਅਸੀਂ ਅਜਿਹੇ ਲੋਕਾਂ ਨੂੰ ਨਹੀਂ ਬਖਸ਼ਾਂਗੇ। ਉਨ੍ਹਾਂ ਨੂੰ ਖੌਫਨਾਕ ਸਜ਼ਾ ਦੇਣਗੇ, ਜਿਸ ਦਾ ਟ੍ਰੇਲਰ ਅਸਦ ਦੇ ਭਤੀਜੇ ਨੂੰ ਚੌਰਾਹੇ ਦੇ ਵਿਚਕਾਰ ਲਟਕਾ ਕੇ ਵੀ ਦਿਖਾਇਆ ਗਿਆ ਸੀ।
ਇਹ ਵੀ ਪੜ੍ਹੋ