CPEC Project: ਪਾਕਿਸਤਾਨ-ਚੀਨ ਨੇ ਮੁੜ ਦਿਖਾਈਆਂ ਭਾਰਤ ਨੂੰ ਅੱਖਾਂ, CPEC ‘ਤੇ ਸਹਿਯੋਗ ਦੀ ਗੱਲ ਦੁਹਰਾਈ

Updated On: 

06 May 2023 22:45 PM

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਨੇ ਕਿਹਾ ਕਿ CPEC ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਉਹ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਇਹ 60 ਅਰਬ ਡਾਲਰ ਦੀ ਪ੍ਰਰਿਯੋਜਨਾ ਹੈ। ਇਹ ਪਰਿਯੋਜਨਾ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (POK) ਤੋਂ ਹੋ ਕੇ ਗੁਜਰਦੀ ਹੈ, ਜਿਸ ਕਾਰਨ ਪਾਕਿਸਤਾਨ ਇਸਦਾ ਸਮਰਥਨ ਕਰ ਰਿਹਾ ਹੈ।

CPEC Project: ਪਾਕਿਸਤਾਨ-ਚੀਨ ਨੇ ਮੁੜ ਦਿਖਾਈਆਂ ਭਾਰਤ ਨੂੰ ਅੱਖਾਂ, CPEC ਤੇ ਸਹਿਯੋਗ ਦੀ ਗੱਲ ਦੁਹਰਾਈ
Follow Us On

ਲਾਹੌਰ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਉਨ੍ਹਾਂ ਦੇ ਹਮਰੁਤਬਾ ਚੀਨ (China) ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੇ ਅੱਜ ਯਾਨੀ ਸ਼ਨੀਵਾਰ ਨੂੰ CPEC (ਚੀਨ-ਪਾਕਿਸਤਾਨ ਆਰਥਿਕ ਗਲਿਆਰੇ) ‘ਤੇ ਸਹਿਯੋਗ ਨੂੰ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਦੱਸ ਦੇਈਏ ਕਿ ਇਹ ਗੱਲ ‘ਪਾਕਿਸਤਾਨ-ਚੀਨ ਰਣਨੀਤਕ ਵਾਰਤਾ’ ਦੇ ਚੌਥੇ ਐਡੀਸ਼ਨ ‘ਚ ਸਾਹਮਣੇ ਆਈ ਹੈ।

ਗੱਲਬਾਤ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਨੇ ਅਰਬ ਡਾਲਰ ਦੇ ਇਸ ਪ੍ਰਾਜੈਕਟ ‘ਤੇ ਇਤਰਾਜ਼ ਪ੍ਰਗਟਾਇਆ ਸੀ। ਪਾਕਿਸਤਾਨ ਦੇ ਮੀਡੀਆ ਮੁਤਾਬਕ ਚੀਨ-ਪਾਕਿਸਤਾਨ ਨੇ ਇੱਕ ਵਾਰ ਫਿਰ CPEC ਪ੍ਰੋਜੈਕਟ ਨੂੰ ਲੈ ਕੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।

ਜੈਸ਼ੰਕਰ ਨੇ CPEC ਪ੍ਰੋਜੈਕਟ ਦੀ ਕੀਤੀ ਸੀ ਨਿੰਦਾ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗੋਆ ਵਿੱਚ SCO ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ CPEC ਪ੍ਰੋਜੈਕਟ ਦੀ ਨਿੰਦਾ ਕੀਤੀ ਸੀ। ਆਪਣੇ ਚੀਨੀ ਹਮਰੁਤਬਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਕਿਹਾ ਕਿ ਸੀਪੀਈਸੀ ਆਪਣਾ ਦਹਾਕਾ ਪੂਰਾ ਕਰ ਰਿਹਾ ਹੈ। ਇਸ ਪ੍ਰੋਜੈਕਟ ਦੇ ਜ਼ਰੀਏ ਪਾਕਿਸਤਾਨ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ​​ਕੀਤਾ ਜਾਵੇਗਾ। ਅਤੇ ਲੋਕਾਂ ਦਾ ਜੀਵਨ ਪੱਧਰ ਸੁਧਰੇਗਾ।

ਭਾਰਤ ਪਹਿਲਾਂ ਹੀ ਸੀਪੀਈਸੀ ਦਾ ਵਿਰੋਧ ਕਰ ਰਿਹਾ

ਇਹ 60 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਪਾਕਿਸਤਾਨ (Pakistan) ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚੋਂ ਲੰਘਦਾ ਹੈ। ਭਾਰਤ ਦੇ ਸੀਪੀਈਸੀ ਦੇ ਵਿਰੋਧ ਦਾ ਮੁੱਖ ਕਾਰਨ ਇਹ ਹੈ ਕਿ ਇਹ ਪੀਓਕੇ ਵਿੱਚੋਂ ਲੰਘਦਾ ਹੈ। ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਨੇ ਦੱਸਿਆ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਇਸ ਪ੍ਰੋਜੈਕਟ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਬਿਹਤਰ ਵਿਕਾਸ ਲਈ ਅਸੀਂ ਸੀਪੀਈਸੀ ਦੀ ਸਥਾਈ ਵਚਨਬੱਧਤਾ ਨੂੰ ਦੁਹਰਾਇਆ ਹੈ।

ਬਿਲਾਵਲ ਨੇ ਚੀਨ ਦਾ ਧੰਨਵਾਦ ਕੀਤਾ

ਬਿਲਾਵਲ ਭੁੱਟੋ (Bilawal Bhutto) ਨੇ ਚੀਨ ਦਾ ਵੀ ਧੰਨਵਾਦ ਕੀਤਾ। ਅਤੇ ਕਿਹਾ ਕਿ ਇਸ ਸਮੇਂ ਅਸੀਂ ਵਿਸ਼ਵ ਅਰਥ ਵਿਵਸਥਾ ਦੀਆਂ ਚੁਣੌਤੀਆਂ ਤੋਂ ਪ੍ਰੇਸ਼ਾਨ ਹਾਂ। ਅਜਿਹੇ ‘ਚ ਚੀਨ ਲਗਾਤਾਰ ਸਾਡੀ ਮਦਦ ਕਰ ਰਿਹਾ ਹੈ। ਕਸ਼ਮੀਰ ਵਿਵਾਦ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਚੀਨ ਤੋਂ ਮਿਲ ਰਹੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਸੀਪੀਈਸੀ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

‘ਪਾਕਿਸਤਾਨ ਦੀ ਅਰਥਵਿਵਸਥਾ ਸੁਧਰੇਗੀ’

ਇਸ ਤਰੱਕੀ ਕਾਰਨ ਪਾਕਿਸਤਾਨ ਦੀ ਅਰਥਵਿਵਸਥਾ ‘ਚ ਸੁਧਾਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਬਿਲਾਵਲ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਦਹਾਕਿਆਂ ਤੋਂ ਇਕ-ਦੂਜੇ ਨਾਲ ਖੜ੍ਹੇ ਹਨ। ਭਵਿੱਖ ਵਿੱਚ ਵੀ ਅਸੀਂ ਇੱਕ ਦੂਜੇ ਦੇ ਨਾਲ ਖੜੇ ਰਹਾਂਗੇ। ਉਨ੍ਹਾਂ ਕਿਹਾ ਕਿ ਚੀਨ ਹਮੇਸ਼ਾ ਸਾਡਾ ਵਿਸ਼ਵਾਸਪਾਤਰ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ