Gopal Singh Chawla: ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਮੁੜ ਉਗਲਿਆ ਜ਼ਹਿਰ; ਕਿਹਾ-ਕਸ਼ਮੀਰ ਬਣੇਗਾ ਪਾਕਿਸਤਾਨ, ਲਗਾਏ ਭਾਰਤ ਵਿਰੋਧੀ ਨਆਰੇ
ਖਾਲਿਸਤਾਨੀ ਅੱਤਵਾਦੀ ਗੋਪਾਲ ਸਿੰਘ ਚਾਵਲਾ ਨੇ ਇਸ ਵਾਰ ਕਸ਼ਮੀਰ ਦੇ ਮੁੱਦੇ 'ਤੇ ਬੋਲਦੇ ਹੋਏ ਭਾਰਤ ਨੂੰ ਤੋੜਨ ਦੀ ਗੱਲ ਕਹੀ ਹੈ। ਇਸ ਦੌਰਾਨ ਉਸ ਨੇ ਖਾਲਿਸਤਾਨ ਦਾ ਨਾਅਰਾ ਵੀ ਲਗਾਇਆ।
ਪਾਕਿਸਤਾਨੀ ਨਿਊਜ਼। ਪਾਕਿਸਤਾਨ ਦੀ ਆਈਐਸਆਈ ਦੀ ਸ਼ਰਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਗੋਪਾਲ ਸਿੰਘ ਚਾਵਲਾ ਨੇ ਇੱਕ ਵਾਰ ਫਿਰ ਭਾਰਤ ਲਈ ਜ਼ਹਿਰ ਉਗਲਿਆ ਹੈ। ਇਸ ਵਾਰ ਕਸ਼ਮੀਰ ਦੇ ਮੁੱਦੇ ‘ਤੇ ਬੋਲਦੇ ਹੋਏ ਅੱਤਵਾਦੀ ਚਾਵਲਾ ਨੇ ਭਾਰਤ ਨੂੰ ਤੋੜਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਅੱਤਵਾਦੀ ਨੇ ਖਾਲਿਸਤਾਨ (Khalistan) ਦਾ ਨਾਅਰਾ ਵੀ ਲਗਾਇਆ। ਇਹ ਉਹੀ ਅੱਤਵਾਦੀ ਹੈ ਜਿਸ ਨੇ 2018 ‘ਚ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲਾ ਕੀਤਾ ਸੀ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਗਏ ਨੂੰ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ। ਜਿਸ ਤੋਂ ਬਾਅਦ ਕਸ਼ਮੀਰ ‘ਚ ਬਹੁਤਾ ਵਿਰੋਧ ਦੇਖਣ ਨੂੰ ਨਹੀਂ ਮਿਲਿਆ ਪਰ ਪਾਕਿਸਤਾਨ ‘ਚ ਭਾਰਤ ਵਿਰੋਧੀ ਤਾਕਤਾਂ ਦਾ ਗੁੱਸਾ ਵਧ ਗਿਆ ਹੈ। ਇਨ੍ਹਾਂ ਵਿੱਚ ਇੱਕ ਖਾਲਿਸਤਾਨੀ ਅੱਤਵਾਦੀ ਗੋਪਾਲ ਸਿੰਘ ਚਾਵਲਾ ਵੀ ਸੀ।
ਕਸ਼ਮੀਰੀਆ ਨਾਲ ਖੜ੍ਹੇ ਰਹਾਂਗੇ- ਚਾਵਲਾ
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਾਵਲਾ ਨੇ ਕਿਹਾ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆ ਭਰ ਦੇ ਕਸ਼ਮੀਰੀ ਇਸ ਦਿਨ ਨੂੰ ਮਨਾ ਰਹੇ ਹਨ। ਇਸ ਦਿਨ ਉਨ੍ਹਾਂ ‘ਤੇ ਜ਼ੁਲਮ ਕੀਤੇ ਗਏ ਅਤੇ ਕਾਨੂੰਨ ਬਦਲੇ ਗਏ। ਪੂਰੀ ਦੁਨੀਆ ਦਾ ਸਿੱਖ ਭਾਈਚਾਰਾ ਕਸ਼ਮੀਰ ਦੇ ਲੋਕਾਂ ਦੇ ਨਾਲ ਹੈ। ਪਾਕਿਸਤਾਨ (Pakistan) ਵਿੱਚ ਸਿੱਖ ਭਾਈਚਾਰੇ ਦਾ ਚੇਅਰਮੈਨ ਹੋਣ ਦੇ ਨਾਤੇ ਮੈਂ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਤੇ ਕਸ਼ਮੀਰ ਆਜ਼ਾਦ ਨਹੀਂ ਹੁੰਦਾ, ਅਸੀਂ ਉਨ੍ਹਾਂ ਦੇ ਨਾਲ ਇਸੇ ਤਰ੍ਹਾਂ ਖੜ੍ਹੇ ਰਹਾਂਗੇ।
ਅਸੀਂ ਆਪਣੀਆਂ ਭੈਣਾਂ ਅਤੇ ਭਰਾਵਾਂ (ਕਸ਼ਮੀਰ ਦੇ ਲੋਕਾਂ) ਦੇ ਨਾਲ ਰਹਾਂਗੇ, ਜਦੋਂ ਤੱਕ ਉਨ੍ਹਾਂ ਨੂੰ ਆਜ਼ਾਦੀ ਨਹੀਂ ਮਿਲਦੀ, ਅਸੀਂ ਉਨ੍ਹਾਂ ਦੇ ਸਮਰਥਨ ਵਿੱਚ ਰਹਾਂਗੇ। ਕਸ਼ਮੀਰ ਬਣੇਗਾ ਪਾਕਿਸਤਾਨ, ਖਾਲਿਸਤਾਨ ਜ਼ਿੰਦਾਬਾਦ…
ਜਾਣੋ ਕੌਣ ਹੈ ਅੱਤਵਾਦੀ ਗੋਪਾਲ ਚਾਵਲਾ
ਇਹ ਉਹੀ ਅੱਤਵਾਦੀ ਹੈ ਜਿਸ ਨੇ 1980 ਵਿੱਚ ਪੰਜਾਬ ਵਿੱਚ ਡਰ ਪੈਦਾ ਕੀਤਾ ਸੀ। ਚਾਵਲਾ ਦੇ ਨਾਲ ਹੀ ਚਾਰ ਅੱਤਵਾਦੀ ਹਰਮੀਤ ਸਿੰਘ ਉਰਫ ਹੈਪੀ, ਗੁਰਜਿੰਦਰ ਸਿੰਘ ਉਰਫ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਉਰਫ ਗੁਰਸ਼ਰਨ ਸਿੰਘ ਵਾਲੀਆ ਉਰਫ ਪਹਿਲਵਾਨ ਅਤੇ ਗੁਰਜੰਟ ਸਿੰਘ ਢਿੱਲੋਂ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਲੁਕ ਗਏ ਸਨ। ਚਾਵਲਾ ਅਤੇ ਹਰਮੀਤ ਹੈਪੀ ਨੇ ਪਾਕਿਸਤਾਨ ਨੂੰ ਆਪਣਾ ਅੱਡਾ ਬਣਾ ਲਿਆ ਅਤੇ ਆਈਐਸਆਈ ਦੀ ਸ਼ਰਨ ਲਈ।
ਇਹ ਵੀ ਪੜ੍ਹੋ
ਅੱਤਵਾਦੀ ਗੋਪਾਲ ਕਈ ਵਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। 2018 ‘ਚ ਇਸ ਅੱਤਵਾਦੀ ਦੀ ਮਦਦ ਨਾਲ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਦੋ ਹੱਥਗੋਲੇ ਸੁੱਟੇ ਗਏ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ