Imran Khan Health: ਮੁਸੀਬਤਾਂ ਵਿੱਚ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ, ਗੰਭੀਰ ਹਾਲਤ ‘ਚ ਹਸਪਤਾਲ ਦਾਖਲ
ਅਜਿਹਾ ਲੱਗ ਰਿਹਾ ਹੈ ਕਿ ਇਮਰਾਨ ਖਾਨ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਦਾਲਤਾਂ ਦੇ ਚੱਕਰ ਲਗਾਉਣ ਵਾਲੇ ਇਮਰਾਨ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ।
ਇਮਰਾਨ ਖਾਨ
ਮੁਸੀਬਤਾਂ ਨੇ ਇਮਰਾਨ ਨੂੰ ਘੇਰਿਆ
ਇਮਰਾਨ ਦੀ ਹਾਲਤ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਪਹਿਲਾਂ ਵੀ ਖ਼ਰਾਬ ਸਿਹਤ ਕਾਰਨ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਲੱਗਦਾ ਹੈ ਕਿ ਮੁਸੀਬਤਾਂ ਨੇ ਇਮਰਾਨ ਨੂੰ ਫੜ ਲਿਆ ਹੈ। ਉਨ੍ਹਾਂ ‘ਤੇ ਇੰਨੇ ਕੇਸ ਦਰਜ ਹਨ ਕਿ ਉਹ ਹਰ ਦੂਜੇ ਦਿਨ ਅਦਾਲਤ ‘ਚ ਜਾ ਕੇ ਜ਼ਮਾਨਤ ਦੀ ਅਪੀਲ ਕਰ ਰਿਰੇ ਹਨ । ਫਿਰ ਹੁਣ ਉਨ੍ਹਾਂ ਦੀ ਸਿਹਤ ਵੀ ਖਰਾਬ ਹੋਣ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਹੈ।ਪਾਰਟੀ ਨੂੰ ਕੁਚਲਣ ਦੀ ਹੋ ਰਹੀ ਹੈ ਕੋਸ਼ਿਸ਼ : ਇਮਰਾਨ
ਇਸ ਤੋਂ ਪਹਿਲਾਂ ਇਮਰਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਵਫ਼ਦ ਮੈਨੂੰ ਮਿਲਣ ਲਈ ਮੇਰੇ ਘਰ ਆਇਆ ਸੀ। ਉਨ੍ਹਾਂ ਨੇ ਮੈਨੂੰ ਅੱਠ ਨਾਮ ਦਿੱਤੇ। ਉਸ ਨੇ ਦੱਸਿਆ ਕਿ ਇਹ ਲੋਕ ਲੋੜੀਂਦੇ ਹਨ। ਲੱਗਦਾ ਹੈ ਕਿ ਪੀਟੀਆਈ ਦੇ ਸਾਰੇ ਨੇਤਾਵਾਂ ਨੂੰ ਲੋੜੀਂਦਾ ਬਣਾਇਆ ਗਿਆ ਹੈ। ਇਮਰਾਨ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਮੇਰੇ ਤੋਂ ਜ਼ਮਾਨ ਪਾਰਕ ਸਥਿਤ ਘਰ ‘ਤੇ ਤਲਾਸ਼ੀ ਮੁਹਿੰਮ ਚਲਾਉਣ ਦੀ ਇਜਾਜ਼ਤ ਮੰਗੀ ਸੀ। ਪਰ ਮੈਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਉਹ ਲਾਹੌਰ ਹਾਈ ਕੋਰਟ ਦੇ ਹੁਕਮਾਂ ‘ਤੇ ਹੀ ਇੱਥੇ ਆ ਸਕਦੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓLoading...
Unable to load recommendations.
Follow Us
