Pakistan Crisis: ਕੰਗਾਲ ਪਾਕਿਸਤਾਨ ਦਾਣੇ-ਦਾਣੇ ਲਈ ਮੋਹਤਾਜ ! ਆਟਾ ਲੈਣ ਸਮੇਂ ਮਚੀ ਭਾਜੜ, ਹੁਣ ਤੱਕ 5 ਮੌਤਾਂ
Pakistan Floor Crisis: ਪਾਕਿਸਤਾਨ ਸਰਕਾਰ ਵੱਲੋਂ ਪਿਛਲੇ ਹਫ਼ਤੇ ਤੋਂ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕੇਂਦਰ ਬਣਾ ਕੇ ਮੁਫ਼ਤ ਆਟਾ ਵੰਡ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਮਹਿੰਗਾਈ 'ਤੇ ਕਾਬੂ ਪਾਉਣ 'ਚ ਮਦਦ ਮਿਲ ਸਕਦੀ ਹੈ।
ਕੰਗਾਲ ਪਾਕਿਸਤਾਨ ਦਾਣੇ-ਦਾਣੇ ਲਈ ਮੋਹਤਾਜ ! ਆਟਾ ਲੈਣ ਸਮੇਂ ਮਚੀ ਭਾਜੜ, ਹੁਣ ਤੱਕ 5 ਮੌਤਾਂ। Image Credit Source: Reuters
ਆਰਥਿਕ ਮੰਦੀ ਦੇ ਦੌਰ ਤੋਂ ਲੰਘ ਰਿਹਾ ਪਾਕਿਸਤਾਨ
ਬੂਰੇ ਆਰਥਿਕ ਦੌਰ ਵਿੱਚੋਂ ਲੰਘ ਰਹੇ ਪਾਕਿਸਤਾਨ ਵਿੱਚ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਖਾਣ-ਪੀਣ ਤੋਂ ਲੈ ਕੇ ਡੀਜ਼ਲ ਤੇ ਪੈਟਰੋਲ (Diesel Petrol) ਤੱਕ ਸਭ ਕੁਝ ਮਹਿੰਗਾ ਹੋ ਗਿਆ ਹੈ। ਅਜਿਹੇ ‘ਚ ਰਮਜ਼ਾਨ ਦੇ ਮਹੀਨੇ ‘ਚ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਦੇਸ਼ ਭਰ ‘ਚ ਕੇਂਦਰ ਬਣਾਏ ਗਏ ਹਨ, ਜਿੱਥੇ ਆਟਾ ਮੁਫਤ ਵੰਡਿਆ ਜਾ ਰਿਹਾ ਹੈ।ਮਹਿੰਗਾਈ ਸਿਖਰ ‘ਤੇ, ਰੋਜ਼ਮਰ੍ਹਾ ਦੀਆਂ ਚੀਜ਼ਾਂ ਦਾ ਸੰਕਟ
ਦੱਸ ਦੇਈਏ ਕਿ ਪਾਕਿਸਤਾਨ ਪਿਛਲੇ 50 ਸਾਲਾਂ ਵਿੱਚ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਬਰਾਮਦ ਵੀ 9 ਫੀਸਦੀ ਦੀ ਸਾਲਾਨਾ ਦਰ ਤੋਂ ਹੇਠਾਂ ਆ ਰਹੀ ਹੈ। ਚੀਨ ਸਮੇਤ ਕਈ ਦੇਸ਼ਾਂ ਦਾ ਵੱਡਾ ਕਰਜ਼ਾ ਚੜ੍ਹ ਗਿਆ ਹੈ। ਬੇਰੁਜ਼ਗਾਰੀ ਆਪਣੇ ਸਭ ਤੋਂ ਮਾੜੇ ਦੌਰ ‘ਤੇ ਪਹੁੰਚ ਚੁੱਕੀ ਹੈ। ਕਈ ਕੰਪਨੀਆਂ ਨੂੰ ਤਾਲੇ ਲੱਗ ਗਏ ਹਨ।ਮੁਫਤ ਦਾ ਆਟਾ ਦੇਖ ਕੇਂਦਰ ‘ਤੇ ਟੁੱਟੀ ਜਨਤਾ
ਮੁਫਤ ਦਾ ਆਟਾ ਦੇਖ ਕੇ ਜਨਤਾ ਕੇਂਦਰ ‘ਤੇ ਟੁੱਟ ਪੈਂਦੀ ਹੈ। ਕੇਂਦਰ ਵਿੱਚ ਏਨਾ ਵੱਡੀ ਭੀੜ ਇਕੱਠੀ ਹੋ ਰਹੀ ਹੈ ਕਿ ਇਸ ਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਹੈ। ਦੋ ਘੰਟੇ ਲਾਈਨ ਵਿੱਚ ਖੜ੍ਹਨ ਤੋਂ ਬਾਅਦ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਕਿਸੇ ਵੀ ਤਰੀਕੇ ਨਾਲ ਆਟੇ ਦੀਆਂ ਬੋਰੀਆਂ ਲੈਣ ਲਈ ਮੁਕਾਬਲਾ ਹੋ ਰਿਹਾ ਹੈ। ਇਸ ਕਾਰਨ ਕਿਸੇ ਨਾ ਕਿਸੇ ਕੇਂਦਰ ਵਿੱਚ ਭਗਦੜ (Stampede in Center) ਦੀ ਸਥਿਤੀ ਬਣੀ ਹੋਈ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
