ਤੂੰ ਮੇਰੀ ਦੋਸਤੀ ਦੇਖੀ, ਹੁਣ ਦੁਸ਼ਮਣੀ ਦੇਖ… ਪਾਕਿਸਤਾਨੀ ਗੈਂਗਸਟਰ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ

Updated On: 

08 Sep 2025 12:02 PM IST

Shahzad Bhatti-Lawrence Bishnoi: ਕੁੱਝ ਦਿਨ ਪਹਿਲਾਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਅਦਾਕਾਰ ਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਸੀ। ਸ਼ਹਿਜ਼ਾਦ ਭੱਟੀ ਭਾਰਤ ਦੇ ਪੰਜਾਬ ਦੇ ਇਲਾਕਿਆਂ 'ਚ ਲਗਾਤਾਰ ਗ੍ਰਨੇਡ ਹਮਲੇ ਕਰਵਾ ਰਿਹਾ ਹੈ, ਜਿਸ ਕਾਰਨ ਪੰਜਾਬ ਪੁਲਿਸ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਹੈ।

ਤੂੰ ਮੇਰੀ ਦੋਸਤੀ ਦੇਖੀ, ਹੁਣ ਦੁਸ਼ਮਣੀ ਦੇਖ... ਪਾਕਿਸਤਾਨੀ ਗੈਂਗਸਟਰ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ
Follow Us On

ਪਹਿਲੀ ਵਾਰ ਪੁਰਤਗਾਲ ਚ ਭਾਰਤ ਦੇ ਗੈਂਗਸਟਰਾਂ ਵਿਚਕਾਰ ਗੈਂਗ ਵਾਰ ਦੇਖੀ ਗਈ, ਇਹ ਮਾਮਲਾ ਹਾਲ ਹੀ ਚ ਸਾਹਮਣੇ ਆਇਆ ਹੈ। ਲਾਰੈਂਸ ਗੈਂਗ ਨਾਲ ਜੁੜੇ ਰਣਦੀਪ ਮਲਿਕ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਪੋਸਟ ਚ ਕਿਹਾ ਗਿਆ ਹੈ ਕਿ ਅਸੀਂ ਰੋਮੀ ਤੇ ਪ੍ਰਿੰਸ ਦੇ ਟਿਕਾਣੇ ‘ਤੇ ਗੋਲੀਬਾਰੀ ਕੀਤੀ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਜਾਰੀ ਕੀਤੀ ਗਈ ਸੀ। ਹੁਣ ਇੱਕ ਹੋਰ ਗੈਂਗ ਵਾਰ ਸਾਹਮਣੇ ਆਈ ਹੈ।

ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਗੁੰਡੇ ਭੇਜ ਕੇ ਉਸ ਦੇ ਟਿਕਾਣੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਹਿਜ਼ਾਦ ਭੱਟੀ ਨੇ ਫੇਸਬੁੱਕ ‘ਤੇ ਪੋਸਟ ਕੀਤਾ ਹੈ ਕਿ ਉਸ ਦੇ ਘਰ ਦੇ ਬਾਹਰ ਉਸ ਨੂੰ ਮਾਰਨ ਲਈ ਗੁੰਡੇ ਭੇਜੇ ਗਏ ਹਨ।

ਸ਼ਹਿਜ਼ਾਦ ਭੱਟੀ ਦੇ ਫਲੈਟ ਦੇ ਬਾਹਰ ਦਿਖਾਈ ਦਿੱਤਾ ਇੱਕ ਸ਼ਖਸ

ਲਾਰੈਂਸ ਨਾਲ ਇੱਕ ਵੀਡੀਓ ਕਾਲ ਚ ਦਿਖਾਈ ਦੇਣ ਵਾਲੇ ਪਾਕਿਸਤਾਨੀ ਗੈਂਗਸਟਰ ਨੇ ਹੁਣ ਦਾਅਵਾ ਕੀਤਾ ਹੈ ਕਿ ਲਾਰੈਂਸ ਉਸ ਨੂੰ ਮਾਰਨਾ ਚਾਹੁੰਦਾ ਹੈ। ਸ਼ਹਿਜ਼ਾਦ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਜਿਸ ਚ ਇੱਕ ਸ਼ਖਸ ਕਹਿ ਰਿਹਾ ਹੈ ਕਿ ਮੈਂ ਤੇਰੇ ਫਲੈਟ ‘ਤੇ ਹਾਂ। ਇਸ ਤੋਂ ਬਾਅਦ, ਸ਼ਹਿਜ਼ਾਦ ਨੇ ਉਸ ਨੂੰ ਚੁਣੌਤੀ ਦਿੱਤੀ ਤੇ ਉਸੇ ਜਗ੍ਹਾ ‘ਤੇ ਪਹੁੰਚ ਗਿਆ। ਉੱਥੇ ਪਹੁੰਚਣ ਤੋਂ ਬਾਅਦ, ਉਸ ਨੇ ਇੱਕ ਵੀਡੀਓ ਬਣਾਈ। ਇਸ ਦੌਰਾਨ, ਉਸ ਨੇ ਲਾਰੈਂਸ ਨੂੰ ਧਮਕੀ ਦਿੱਤੀ ਤੇ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਡੌਨ ਸਮਝਦਾ ਹੈ ਤਾਂ ਆਪਣੇ ਗੁੰਡੇ ਦੁਬਾਰਾ ਭੇਜ। ਤੂੰ ਦੂਜਿਆਂ ਲਈ ਗੈਂਗਸਟਰ ਹੋਵੇਗਾ, ਪਰ ਮੇਰੇ ਲਈ ਕੁਝ ਨਹੀਂ। ਜੇ ਤੈਨੂੰ ਗੈਂਗਸਟਰ ਬਣ ਕੇ ਲੋਕਾਂ ਨੂੰ ਮਾਰਨਾ ਪਸੰਦ ਹੈ, ਤਾਂ ਆ ਜਾ। ਨਹੀਂ ਤਾਂ ਜਿਸ ਦਿਨ ਤੂੰ ਜੇਲ੍ਹ ਤੋਂ ਬਾਹਰ ਆਵੇਂਗਾ, ਤੈਨੂੰ ਪਤਾ ਲੱਗ ਜਾਵੇਗਾ ਕਿ ਸਭ ਤੋਂ ਵੱਡਾ ਗੁੰਡਾ ਕੌਣ ਹੈ।

ਮੈਂ ਸਿੱਧੂ ਮੂਸੇਵਾਲਾ ਨਹੀਂ ਹਾਂ’

ਸ਼ਹਿਜ਼ਾਦ ਭੱਟੀ ਨੇ ਕਿਹਾ, ਮੇਰਾ ਨਾਮ ਸ਼ਹਿਜ਼ਾਦ ਭੱਟੀ ਹੈ। ਤੂੰ ਮੇਰੀ ਦੋਸਤੀ ਦੇਖੀ ਹੈ, ਮੇਰੀ ਦੁਸ਼ਮਣੀ ਵੀ ਦੇਖ। ਮੈਂ ਸਿੱਧੂ ਮੂਸੇਵਾਲਾ ਨਹੀਂ ਹਾਂ, ਉਸ ਦਾ ਪਿਤਾ ਬੁੱਢਾ ਹੈ, ਉਹ ਕੁਝ ਨਹੀਂ ਕਰ ਸਕਦਾ ਸੀ, ਪਰ ਜੇ ਤੂੰ ਮੈਨੂੰ ਛੂਹਿਆ ਤਾਂ ਤੈਨੂੰ ਟੁਕੜੇ-ਟੁਕੜੇ ਕਰ ਦਿੱਤਾ ਜਾਵੇਗਾ। ਤੂੰ ਏਜੰਸੀ ਦਾ ਮਦਾਰੀ ਹੈਂ। ਇੰਨਾ ਹੀ ਨਹੀਂ, ਸ਼ਹਿਜ਼ਾਦ ਨੇ ਵੀਡੀਓ ਰਾਹੀਂ 5 ਕਰੋੜ ਰੁਪਏ ਮੰਗੇ ਤੇ ਪੁਰਤਗਾਲ ਦੇ ਮਾਮਲੇ ਦੀ ਯਾਦ ਵੀ ਦਿਵਾਈ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਚ ਇੱਕ ਵਾਰ ਫਿਰ ਗੈਂਗ ਵਾਰ ਸ਼ੁਰੂ ਹੋ ਗਈ ਹੈ।

ਇਸ ਤਰ੍ਹਾਂ ਦੁਸ਼ਮਣੀ ਸ਼ੁਰੂ ਹੋਈ

ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਲਾਰੈਂਸ ਬਿਸ਼ਨੋਈ ਦੀ ਦੋਸਤੀ ਦਾ ਖੁਲਾਸਾ ਉਦੋਂ ਹੋਇਆ ਜਦੋਂ 2024 ਚ ਦੋਵਾਂ ਦੀ ਵੀਡੀਓ ਕਾਲ ਵਾਇਰਲ ਹੋਈ, ਜਿਸ ਚ ਲਾਰੈਂਸ ਸ਼ਹਿਜ਼ਾਦ ਨੂੰ ਈਦ ਮੁਬਾਰਕ ਕਰ ਰਿਹਾ ਸੀ। ਜਦੋਂ TV9 ਭਾਰਤਵਰਸ਼ ਨੇ ਸ਼ਹਿਜ਼ਾਦ ਭੱਟੀ ਨਾਲ ਇੱਕ ਇੰਟਰਵਿਊ ਚ ਇਸ ਵੀਡੀਓ ਕਾਲ ਦਾ ਜ਼ਿਕਰ ਕੀਤਾ, ਤਾਂ ਭੱਟੀ ਨੇ ਕਿਹਾ ਕਿ ਲਾਰੈਂਸ ਮੇਰਾ ਭਰਾ ਹੈ, ਮੈਂ ਉਸ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਇਸ ਦੇ ਨਾਲ ਹੀ ਇੰਟਰਵਿਊ ਤੋਂ ਬਾਅਦ, ਲਾਰੈਂਸ ਨੇ ਇੱਕ ਵੀਡੀਓ ਜਾਰੀ ਕੀਤਾ, ਜਿਸ ਚ ਉਸ ਨੇ ਕਿਹਾ ਕਿ ਸ਼ਹਿਜ਼ਾਦ ਭੱਟੀ ਸਾਡੇ ਦੇਸ਼ ਦਾ ਦੁਸ਼ਮਣ ਹੈ, ਮੇਰੀ ਉਸ ਨਾਲ ਕੋਈ ਦੋਸਤੀ ਨਹੀਂ ਹੈ।

ਇਸ ਦੇ ਨਾਲ ਹੀ, TV9 ‘ਤੇ ਗੱਲਬਾਤ ਦੌਰਾਨ, ਸ਼ਹਿਜ਼ਾਦ ਭੱਟੀ ਨੇ ਕਿਹਾ ਸੀ ਕਿ ਉਸ ਨੇ ਜ਼ੀਸ਼ਾਨ ਨੂੰ ਭਾਰਤ ਤੋਂ ਭੱਜਣ ਚ ਮਦਦ ਕੀਤੀ ਹੈ। ਜ਼ੀਸ਼ਾਨ ਅਖਤਰ ਉਹੀ ਵਿਅਕਤੀ ਹੈ, ਜਿਸ ਦਾ ਨਾਮ ਮੁੰਬਈ ਪੁਲਿਸ ਦੀ ਚਾਰਜਸ਼ੀਟ ਚ ਦੋਸ਼ੀ ਨੰਬਰ 2 ਚ ਸ਼ਾਮਲ ਹੈ। ਜ਼ੀਸ਼ਾਨ ਦਾ ਨਾਮ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਹੈ।

ਕੌਣ ਹੈ ਸ਼ਹਿਜ਼ਾਦ ਭੱਟੀ?

ਸ਼ਹਿਜ਼ਾਦ ਭੱਟੀ ਪਾਕਿਸਤਾਨ ਦਾ ਇੱਕ ਗੈਂਗਸਟਰ ਹੈ, ਜਿਸ ਨੇ ਕੁਝ ਦਿਨ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀਡੀਓ ਕਾਲ ਕੀਤੀ ਸੀ। ਇਸ ਤੋਂ ਇਲਾਵਾ, ਉਹ ਆਪਣੇ ਇੰਸਟਾਗ੍ਰਾਮ ‘ਤੇ ਭੜਕਾਊ ਵੀਡੀਓਜ਼ ਦੇ ਨਾਲ-ਨਾਲ ਹਥਿਆਰਾਂ ਦੇ ਵੀਡੀਓ ਵੀ ਅਪਲੋਡ ਕਰਦਾ ਰਹਿੰਦਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸ਼ਹਿਜ਼ਾਦ ਭੱਟੀ ਪਾਕਿਸਤਾਨ ਦੇ ਮਾਫੀਆ ਤੇ ਵੱਡੇ ਅੰਡਰਵਰਲਡ ਡੌਨਾਂ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਸ ‘ਤੇ ਪਾਕਿਸਤਾਨ ਚ ਪਾਬੰਦੀ ਹੈ। ਹਾਲਾਂਕਿ, ਜਦੋਂ TV9 ਨੇ ਉਸ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਨਹੀਂ, ਮੇਰੇ ‘ਤੇ ਪਾਬੰਦੀ ਨਹੀਂ ਹੈ, ਮੈਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿਸੇ ਹੋਰ ਦੇਸ਼ ਚ ਸ਼ਰਨ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਅਦਾਕਾਰ ਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਸੀ। ਸ਼ਹਿਜ਼ਾਦ ਭੱਟੀ ਭਾਰਤ ਦੇ ਪੰਜਾਬ ਦੇ ਇਲਾਕਿਆਂ ਕੌਣ ਹੈਚ ਲਗਾਤਾਰ ਗ੍ਰਨੇਡ ਹਮਲੇ ਕਰਵਾ ਰਿਹਾ ਹੈ, ਜਿਸ ਕਾਰਨ ਪੰਜਾਬ ਪੁਲਿਸ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਭੱਟੀ ਵੱਲੋਂ ਸੋਸ਼ਲ ਮੀਡੀਆ ‘ਤੇ ਧਮਕੀ ਭਰੀਆਂ ਪੋਸਟਾਂ ਪਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।