Indonesia: ਇੰਡੋਨੇਸ਼ੀਆ ਦਾ ਸਭ ਤੋਂ ਭਿਆਨਕ ਜਵਾਲਾਮੁਖੀ ਮੁੜ ਭੜਕਿਆ, ਕਈ ਪਿੰਡਾਂ ਵਿੱਚ ਗਰਦੋ ਗੁਬਾਰ ਦਾ ਆਲਮ

Updated On: 

12 Mar 2023 11:45 AM

Indonesia: ਇੰਡੋਨੇਸ਼ੀਆ ਦਾ ਮੇਰਾਪੀ ਜਵਾਲਾਮੁਖੀ ਉੱਥੇ ਮੁਲਕ ਦੇ ਸਭ ਤੋਂ ਜਿਆਦਾ ਖਤਰਨਾਕ ਅਤੇ ਭੜਕਾਊ ਜਵਾਲਾਮੁਖੀਆਂ ਵਿੱਚੋਂ ਇੱਕ ਹੈ, ਜਿਸ ਦੀ ਉਚਾਈ 2,963 ਮੀਟਰ ਜਾਨੀ 9,721 ਫੁੱਟ ਹੈ।

Indonesia: ਇੰਡੋਨੇਸ਼ੀਆ ਦਾ ਸਭ ਤੋਂ ਭਿਆਨਕ ਜਵਾਲਾਮੁਖੀ ਮੁੜ ਭੜਕਿਆ, ਕਈ ਪਿੰਡਾਂ ਵਿੱਚ ਗਰਦੋ ਗੁਬਾਰ ਦਾ ਆਲਮ

'ਮੇਰਾਪੀ' ਨਾਂਅ ਵਾਲੇ ਇਸ ਬੇਹੱਦ ਖ਼ੌਫ਼ਨਾਕ ਜਵਾਲਾਮੁਖੀ ਵਿੱਚ ਹਰਕਤ ਕਲ ਸ਼ਨੀਵਾਰ ਦੁਪਹਿਰ ਬਾਅਦ ਕਰੀਬ 12 ਵਜੇ ਵੇਖੀ ਗਈ ਸੀ।

Follow Us On

Indonesia: ਇੰਡੋਨੇਸ਼ੀਆ ਦੇ ਸਭ ਤੋਂ ਭਿਆਨਕ ਜਵਾਲਾਮੁਖੀਆਂ ਵਿਚੋਂ ਇੱਕ ਜਵਾਲਾਮੁਖੀ ਹੁਣ ਮੁੜ ਭੜਕਿਆ ਹੈ। ‘ਮੇਰਾਪੀ’ ਨਾਂ ਵਾਲੇ ਇਸ ਬੇਹੱਦ ਖ਼ੌਫ਼ਨਾਕ ਜਵਾਲਾਮੁਖੀ ਵਿੱਚ ਹਰਕਤ ਕਲ ਸ਼ਨੀਵਾਰ ਦੁਪਹਿਰ ਬਾਅਦ ਕਰੀਬ 12 ਵਜੇ ਵੇਖੀ ਗਈ ਸੀ, ਜਦੋਂ ਮੇਰਾਪੀ ਜਵਾਲਾਮੁਖੀ ਵਿੱਚੋਂ ਨਿਕਲ਼ਿਆ ਲਾਵਾ ਉਥੇ ਇਲਾਕੇ ਚ ਡੇਢ ਕਿਲੋਮੀਟਰ ਦੇ ਦਾਇਰੇ ਵਿੱਚ ਵੱਗਣ ਲੱਗਿਆ।

ਅੰਗਾਰਿਆਂ ਦਾ ਗੁਬਾਰ 7 ਕਿਲੋਮੀਟਰ ਉੱਚਾ ਉਠਿਆ

ਇਸ ਬਾਬਤ ਇੰਡੋਨੇਸ਼ੀਆ ਦੇ ਆਹਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮੇਰਾਪੀ ਜਵਾਲਾਮੁਖੀ ਦੇ ਕਲ ਸ਼ਨੀਵਾਰ ਅਚਾਨਕ ਮੁੜ ਭੜਕਣ ਮਗਰੋਂ ਉਸਦੇ ਵਿੱਚੋਂ ਫੁੱਟਣ ਵਾਲੇ ਅੰਗਾਰਿਆਂ ਦਾ ਗੁਬਾਰ 7 ਕਿਲੋਮੀਟਰ ਉੱਚਾ ਉਠਿਆ ਸੀ। ਮੇਰਾਪੀ ਜਵਾਲਾਮੁਖੀ ਦੇ ਮੁੜ ਭੜਕਣ ਤੋਂ ਬਾਅਦ ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਬਾਸ਼ਿੰਦਿਆਂ ਨੂੰ ਚੌਕੰਨਾ ਕਰਦੀਆਂ ਆਹਲਾ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਬੰਧਤ ਖ਼ਤਰਨਾਕ ਇਲਾਕਿਆਂ ਵਿੱਚ ਆਪਣੀਆਂ ਸਾਰੀਆਂ ਗਤੀਵਿਧੀਆਂ ਰੋਕ ਦਿੱਤੇ ਜਾਣ ਦੀ ਬੇਨਤੀ ਕੀਤੀ ਗਈ ਹੈ।

ਇਹ ਵੀ ਪੜੋ: England ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੱਤਾ ਜਾਂਦਾ ਹੈ ਝਾਂਸਾ

ਆਲੇ-ਦੁਆਲੇ 3-7 ਕਿਲੋਮੀਟਰ ਦਾ ਦਾਇਰਾ ‘ਡੇਂਜਰ ਜ਼ੋਨ’

ਉੱਥੇ ਇੱਕ ਅਧਿਕਾਰਤ ਬਿਆਨ ਰਾਹੀਂ ਦੱਸਿਆ ਗਿਆ ਕਿ ਮੇਰਾਪੀ ਜਵਾਲਾਮੁਖੀ ਦੇ ਕੇਂਦਰ ਦੇ ਆਲੇ-ਦੁਆਲੇ 3 ਕਿਲੋਮੀਟਰ ਤੋਂ ਲੈ ਕੇ 7 ਕਿਲੋਮੀਟਰ ਦਾ ਦਾਇਰਾ ਆਹਲਾ ਅਧਿਕਾਰੀਆਂ ਵੱਲੋਂ ‘ਡੇਂਜਰ ਜ਼ੋਨ’ ਵੱਜੋਂ ਐਲਾਨਿਆ ਗਿਆ ਹੈ। ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦਾ ਮੇਰਾਪੀ ਜਵਾਲਾਮੁਖੀ ਉੱਥੇ ਮੁਲਕ ਦੇ ਸਭ ਤੋਂ ਜਿਆਦਾ ਖਤਰਨਾਕ ਜਵਾਲਾਮੁਖੀਆਂ ਵਿੱਚੋਂ ਇੱਕ ਹੈ, ਜਿਸ ਦੀ ਉਚਾਈ 2,963 ਮੀਟਰ ਜਾਨੀ 9,721 ਫੁਟ ਹੈ। ਇਸ ਜਵਾਲਾਮੁਖੀ ਨੂੰ ਇੰਡੋਨੇਸ਼ੀਆ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਮੁਲਕ ਦਾ ਦੂਜਾ ਸਭ ਤੋਂ ਭਿਆਨਕ ਜਵਾਲਾਮੁਖੀ ਐਲਾਨਿਆ ਗਿਆ ਹੈ। ਹੁਣ ਇਸ ਜਵਾਲਾਮੁਖੀ ਦੇ ਮੁੜ ਭੜਕਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹਨ, ਜਿਹਨਾ ਵਿੱਚ ਮੇਰਾਪੀ ਉੱਥੇ ਗ਼ਦਰ ਮਚਾਉਂਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜੋ: SEO Meeting ਚ ਵਰਚੁਅਲੀ ਸ਼ਾਮਲ ਹੋਣਗੇ ਪਾਕਿਸਤਾਨ ਦੇ ਚੀਫ਼ ਜਸਟਿਸ, ਮੰਗਿਆ ਲਿੰਕ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ