ਨੇਪਾਲ ‘ਚ ਵੱਡਾ ਹਾਦਸਾ, ਢਿੱਗਾਂ ਡਿੱਗਣ ਕਾਰਨ ਨਦੀ ‘ਚ ਰੁੜ੍ਹ ਗਈਆਂ 2 ਬੱਸਾਂ, 7 ਭਾਰਤੀਆਂ ਦੀ ਮੌਤ, 50 ਲਾਪਤਾ

Updated On: 

12 Jul 2024 11:50 AM

Nepal Buses Swept Away: ਬੀਰਗੰਜ ਤੋਂ ਕਾਠਮੰਡੂ ਜਾ ਰਹੀ ਏਂਜਲ ਬੱਸ ਵਿੱਚ ਸਵਾਰ 21 ਯਾਤਰੀਆਂ ਦੇ ਪਤੇ ਮਿਲ ਗਏ ਹਨ ਅਤੇ ਇਨ੍ਹਾਂ ਵਿੱਚ ਸੱਤ ਭਾਰਤੀ ਵੀ ਸ਼ਾਮਲ ਸਨ। ਗਣਪਤੀ ਡੀਲਕਸ 'ਚ ਸਵਾਰ ਤਿੰਨ ਯਾਤਰੀਆਂ ਨੇ ਬੱਸ 'ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਮਲਬੇ 'ਚ ਦੱਬਣ ਤੋਂ ਬਚਾ ਲਿਆ ਗਿਆ। ਯਾਦਵ ਨੇ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਨੇਪਾਲ ਚ ਵੱਡਾ ਹਾਦਸਾ, ਢਿੱਗਾਂ ਡਿੱਗਣ ਕਾਰਨ ਨਦੀ ਚ ਰੁੜ੍ਹ ਗਈਆਂ 2 ਬੱਸਾਂ, 7 ਭਾਰਤੀਆਂ ਦੀ ਮੌਤ, 50 ਲਾਪਤਾ

ਨੇਪਾਲ 'ਚ ਢਿੱਗਾਂ ਡਿੱਗਣ ਕਾਰਨ ਨਦੀ 'ਚ ਰੁੜ੍ਹੀਆਂ 2 ਬੱਸਾਂ, 7 ਭਾਰਤੀਆਂ ਦੀ ਮੌਤ

Follow Us On

ਨੇਪਾਲ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ। ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਤ੍ਰਿਸ਼ੂਲੀ ਨਦੀ ਵਿੱਚ ਵਹਿ ਗਈਆਂ ਹਨ। ਇਸ ਹਾਦਸੇ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਕੁੱਲ 65 ਸਵਾਰੀਆਂ ਸਵਾਰ ਸਨ। ਇਹ ਹਾਦਸਾ ਚਿਤਵਨ ਜ਼ਿਲੇ ਦੇ ਸਿਮਲਤਾਲ ਇਲਾਕੇ ‘ਚ ਨਰਾਇਣਘਾਟ-ਮੁਗਲਿੰਗ ਰੋਡ ‘ਤੇ ਤੜਕੇ 3.30 ਵਜੇ ਵਾਪਰਿਆ।

ਚਿਤਵਨ ਦੇ ਡੀਐਮ ਇੰਦਰ ਦੇਵ ਯਾਦਵ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਰਾਜਧਾਨੀ ਤੋਂ ਗੌਰ ਲਈ ਰਵਾਨਾ ਹੋ ਰਹੀ ਗਣਪਤੀ ਡੀਲਕਸ ਤੜਕੇ 3.30 ਵਜੇ ਹਾਦਸੇ ਦਾ ਸ਼ਿਕਾਰ ਹੋ ਗਈਆਂ

ਬੀਰਗੰਜ ਤੋਂ ਕਾਠਮੰਡੂ ਜਾ ਰਹੀ ਏਂਜਲ ਬੱਸ ਵਿੱਚ ਸਵਾਰ 21 ਯਾਤਰੀਆਂ ਦੇ ਪਤੇ ਮਿਲ ਗਏ ਹਨ ਅਤੇ ਇਨ੍ਹਾਂ ਵਿੱਚ ਸੱਤ ਭਾਰਤੀ ਵੀ ਸ਼ਾਮਲ ਸਨ। ਗਣਪਤੀ ਡੀਲਕਸ ‘ਚ ਸਵਾਰ ਤਿੰਨ ਯਾਤਰੀਆਂ ਨੇ ਬੱਸ ‘ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਮਲਬੇ ‘ਚ ਦੱਬਣ ਤੋਂ ਬਚਾ ਲਿਆ ਗਿਆ। ਯਾਦਵ ਨੇ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਹਾਦਸੇ ਤੇ ਦੁੱਖ ਜਤਾਉਂਦਿਆਂ ਟਵੀਟ ਕੀਤਾ ਕਿ ਨਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ ‘ਤੇ ਜ਼ਮੀਨ ਖਿਸਕਣ ਕਾਰਨ ਬੱਸ ਦੇ ਰੁੜ੍ਹ ਜਾਣ ਕਰਕੇ ਪੰਜ ਦਰਜਨ ਦੇ ਕਰੀਬ ਯਾਤਰੀਆਂ ਦੇ ਲਾਪਤਾ ਹੋਣ ਅਤੇ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਕਾਰਨ ਦੀ ਖ਼ਬਰ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਚਾਉਣ ਦੇ ਨਿਰਦੇਸ਼ ਦਿੱਤੇ ਹਨ।

ਬੱਸ ‘ਤੇ ਪੱਥਰ ਡਿੱਗਣ ਨਾਲ ਇਕ ਦੀ ਮੌਤ

ਇਸੇ ਸੜਕ ਦੇ 17 ਕਿਲੋਮੀਟਰ ਦੀ ਦੂਰੀ ‘ਤੇ ਇਕ ਹੋਰ ਯਾਤਰੀ ਬੱਸ ‘ਤੇ ਪੱਥਰ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਬੁਟਵਲ ਤੋਂ ਕਾਠਮੰਡੂ ਜਾ ਰਹੀ ਬੱਸ ਦਾ ਡਰਾਈਵਰ ਮੇਘਨਾਥ ਬੀਕੇ ਦੇ ਵਾਹਨ ਤੇ ਢਿੱਗਾਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਪ ਪੁਲਿਸ ਕਪਤਾਨ ਭੇਸ਼ਰਾਜ ਰਿਜਲ ਨੇ ਦੱਸਿਆ ਕਿ ਚਿਤਵਨ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ

ਪੁਲਿਸ ਸੁਪਰਡੈਂਟ ਭਾਵੇਸ਼ ਰਿਮਲ ਨੇ ਦੱਸਿਆ ਕਿ ਨੇਪਾਲ ਪੁਲਿਸ ਅਤੇ ਆਰਮਡ ਪੁਲਿਸ ਫੋਰਸ ਦੇ ਜਵਾਨ ਬਚਾਅ ਕਾਰਜਾਂ ਲਈ ਘਟਨਾ ਸਥਾਨ ਵੱਲ ਜਾ ਰਹੇ ਹਨ। ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਨਰਾਇਣਘਾਟ-ਮੁਗਲਿੰਗ ਰੋਡ ਸੈਕਸ਼ਨ ‘ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਰੋਡ ਡਿਵੀਜ਼ਨ ਭਰਤਪੁਰ ਅਨੁਸਾਰ ਸੜਕ ‘ਤੇ ਆਵਾਜਾਈ ਬਹਾਲ ਕਰਨ ‘ਚ ਕਰੀਬ ਚਾਰ ਘੰਟੇ ਲੱਗਣਗੇ।

Exit mobile version