Birmingham attack: ਮਸਜਿਦ ਤੋਂ ਘਰ ਆ ਰਹੇ ਬਜ਼ੁਰਗ ਨੂੰ ਠੱਗ ਨੇ ਲਗਾਈ ਅੱਗ, ਘਟਨਾ CCTV 'ਚ ਕੈਦ
ਫ੍ਰਾਂਸ ਦੀ ਰਾਜਧਾਨੀ ਪੈਰਿਸ ਤੋਂ 50 ਮੀਲ ਪੂਰਵ ਪਾਸੇ ਇੱਕ ਇਲਾਕੇ ਵਿੱਚ ਉਹਨਾਂ ਦੇ ਅਪਣੇ ਘਰ ‘ਚ ਅੱਧੀ ਰਾਤ ਤੋਂ ਬਾਅਦ ਭੜ੍ਹਕੀ ਅੱਗ ਵਿੱਚ ਇੱਕ ਮਹਿਲਾ ਅਤੇ ਉਹਨਾਂ ਦੇ 7 ਬੱਚਿਆਂ ਦੀ ਮੌਤ ਹੋ ਗਈ। ਇਸ ਖੌਫਨਾਕ ਹਾਦਸੇ ਦੀ ਜਾਂਚ ਕਰਨ ਵਾਲੇ ਦਮਕਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਮਹਿਲਾ ਨੇ ਰਾਤ ਨੂੰ ਸਸਤੀ ਬਿਜਲੀ ਦੇ ਚੱਕਰ ਵਿੱਚ ਕੱਪੜੇ ਸੁਕਾਉਣ ਵਾਸਤੇ ਪਹਿਲਾਂ ਤੋਂ ਹੀ ਅਪਣੀ ਖਰਾਬ ਮਸ਼ੀਨ ਚਲਾ ਦਿੱਤੀ ਸੀ।
ਮਹਿਲਾ ਦਾ ਪੂਰਾ ਪਰਿਵਾਰ ਖਤਮ ਹੋ ਗਿਆ
ਇਸ ਖ਼ੌਫ਼ਨਾਕ ਹਾਦਸੇ ਵਿੱਚ ਮਹਿਲਾ ਦਾ ਪੂਰਾ ਪਰਿਵਾਰ ਖਤਮ ਹੋ ਗਿਆ। ਦੱਸਿਆ ਜਾਂਦਾ ਹੈ ਕਿ ਘਰ ਦੀ ਉਪਰਲੀ ਮੰਜ਼ਿਲ ਤੇ ਭੜਕੀ ਅੱਗ ਤੇ ਕਾਬੂ ਪਾਉਣ ਅਤੇ ਅੱਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਕਰੀਬ 80 ਦਮਕਲ ਕਰਮੀਆਂ ਨੂੰ ਕੰਮ ਤੇ ਲਗਾਇਆ ਗਿਆ ਸੀ। ਬਚਾਅ ਦਲ ਨੂੰ ਉਥੇ ਇੱਕ ਬੇਹੱਦ ਸੰਕਰੀ ਗਲੀ ਵਿੱਚ ਜਾ ਕੇ ਘਰ ਦੀ ਉਪਰਲੀ ਮੰਜ਼ਿਲ ਤਕ ਸੀੜ੍ਹੀ ਲਾ ਕੇ ਇਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਕੜੀ ਮਸ਼ੱਕਤ ਕਰਨੀ ਪਈ ਸੀ।
ਸਥਾਨਕ ਦਮਕਲ ਵਿਭਾਗ ਦੇ ਪ੍ਰਮੁੱਖ ਦਾ ਕਹਿਣਾ ਹੈ ਕਿ ਇਸ ਅੱਗ ਵਿੱਚ ਉਹਨਾਂ ਦਾ ਮਕਾਨ ਪੂਰੀ ਤਰਾਂ ਜਲ ਗਿਆ ਅਤੇ ਸਿਰਫ ਆਸੇ ਪਾਸੇ ਦੀ ਕੰਦਾਂ ਹੀ ਸਲਾਮਤ ਹਨ। ਮਹਿਲਾ ਦੇ ਪਰਿਵਾਰ ਵਿੱਚ ਹੁਣ ਉਹਨਾਂ ਦੇ ਪਤੀ ਯਾਨੀ ਮਰਣ ਵਾਲਿਆਂ ਵਿਚੋਂ 3 ਬੱਚਿਆਂ ਦੇ ਪਿਤਾ ਦੀ ਹੀ ਜਾਨ ਬਚਾਈ ਸਕੀ ਹੈ ਪਰ ਉਹ ਵੀ ਇਸ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਹਨ।
ਪਿਤਾ ਨੇ ਸਾਰਿਆਂ ਬੱਚਿਆਂ ਨੂੰ ਘਰ ਦੇ ਅੰਦਰ ਰਹਿਣ ਵਾਸਤੇ ਕਿਹਾ ਹੋਣਾ
ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਬੱਚਿਆਂ ਦੇ ਪਿਤਾ ਨੇ ਹੀ ਸਾਰਿਆਂ ਬੱਚਿਆਂ ਨੂੰ ਘਰ ਦੇ ਅੰਦਰ ਹੀ ਰਹਿਣ ਵਾਸਤੇ ਕਿਹਾ ਹੋਣਾ, ਅਤੇ ਉਹ ਆਪ ਘਰ ਵਿੱਚ ਊਠਦੇ ਧੂੰਏਂ ਦੀ ਵਜਾਹ ਪਤਾ ਕਰਨ ਵਾਸਤੇ ਨਿਕਲੇ ਹੋਣੇ। ਦੱਸਿਆ ਜਾਂਦਾ ਹੈ ਕਿ ਉਸ ਘਰ ਵਿੱਚ ਲੱਗੇ ‘ਇਲੈਕਟ੍ਰਿਕ ਵਿੰਡੋ ਸ਼ਟਰ’ ਵੀ ਬਿਜਲੀ ਦੀਆਂ ਸਾਰੀਆਂ ਤਾਰਾਂ ਸੜਨ ਮਗਰੋਂ ਉਹ ਸ਼ੁੱਤਰ ਬੰਦ ਹੋ ਗਏ ਅਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਹੀ ਨਈਂ ਮਿਲਿਆ ਹੋਣਾ।
ਇਹਨਾਂ ਲੋਕਾਂ ਦੀ ਦਮ ਘੁਟਣ ਕਰਕੇ ਹੋਈ ਹੋਣੀ ਮੌਤ
ਇਲਾਕੇ ਵਿੱਚ ਰਹਿੰਦੇ ਇੱਕ ਸਥਾਨਕ ਵਕੀਲ ਦਾ ਕਹਿਣਾ ਹੈ ਕਿ 2 ਤੋਂ ਲੈ ਕੇ 14 ਸਾਲ ਦੀ ਉਮਰ ਵਾਲੀਆਂ 5 ਕੁੜੀਆਂ, ਦੋ ਮੁੰਡਿਆਂ ਅਤੇ ਉਹਨਾਂ ਦੀ ਮਾਂ ਸਮੇਤ 8 ਲੋਕਾਂ ਦੀ ਮੌਤ ਉਥੇ ਦਮ ਘੁਟਣ ਕਰਕੇ ਹੋ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਅੱਗ ਥੱਲੇ ਗਰਾਊਂਡ ਫਲੋਰ ਤੇ ਰੱਖੇ ਕੱਪੜੇ ਸੁਕਾਉਣ ਵਾਲੀ ਖ਼ਰਾਬ ਮਸ਼ੀਨ ਨੂੰ ਰਾਤ ਵੇਲੇ ਸਸਤੀ ਬਿਜਲੀ ਦੇ ਲਾਲਚ ਵਿੱਚ ਚਲਾਉਣ ਕਰਕੇ ਲੱਗੀ ਸੀ।