2015 ਗੁਰਦਾਸਪੁਰ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਲੀ ਰਜ਼ਾ ਨੂੰ ਦਾ ਕਤਲ, ਅਣਪਛਾਤੇ ਲੋਕਾਂ ਨੇ ਮਾਰੀਆਂ ਗੋਲੀਆਂ

Updated On: 

08 Jul 2024 12:38 PM IST

ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅਤੇ ਆਈਐਸਆਈ ਅਧਿਕਾਰੀ ਅਲੀ ਰਜ਼ਾ ਨੂੰ ਐਤਵਾਰ (7 ਜੁਲਾਈ) ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

2015 ਗੁਰਦਾਸਪੁਰ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਲੀ ਰਜ਼ਾ ਨੂੰ ਦਾ ਕਤਲ, ਅਣਪਛਾਤੇ ਲੋਕਾਂ ਨੇ ਮਾਰੀਆਂ ਗੋਲੀਆਂ

ਸੰਕੇਤਕ ਤਸਵੀਰ

Follow Us On

Gurdaspur Terrorist Attack: ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅਤੇ ਆਈਐਸਆਈ ਅਧਿਕਾਰੀ ਅਲੀ ਰਜ਼ਾ ਨੂੰ ਐਤਵਾਰ (7 ਜੁਲਾਈ) ਪਾਕਿਸਤਾਨ ਦੇ ਕਰਾਚੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਅਲੀ ਰਜ਼ਾ 2015 ਵਿੱਚ ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਵੀ ਸੀ।

ਅਲੀ ਰਜ਼ਾ ਨੂੰ ਕਰਾਚੀ ਦੇ ਬਲਾਕ 1 ਦੇ ਕਰੀਮਾਬਾਦ ਵਿੱਚ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਆਈਐਸਆਈ ਅਧਿਕਾਰੀ ਤੋਂ ਇਲਾਵਾ ਇੱਕ ਸੁਰੱਖਿਆ ਗਾਰਡ ਨੂੰ ਵੀ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਹਾਲਾਂਕਿ ਬਾਅਦ ‘ਚ ਉਸ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐੱਮਸੀ) ‘ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮੌੜ ਮੰਡੀ ਜ਼ਮਾਨਤ ਤੇ ਆਏ ਮੁਲਜ਼ਮ ਦੀ ਚਿੱਟੇ ਦਿਨ ਕੁੱਟਮਾਰ, ਪੁਲਿਸ ਕਰ ਰਹੀ ਜਾਂਚ

ਛਾਤੀ, ਗਰਦਨ ਅਤੇ ਸਿਰ ‘ਤੇ ਚਲਾਈਆਂ ਗੋਲੀਆਂ

ਸੀਟੀਡੀ ਦੇ ਸੀਨੀਅਰ ਅਧਿਕਾਰੀ ਰਾਜਾ ਉਮਰ ਖੱਤਾਬ ਨੇ ਇੱਕ ਪਾਕਿਸਤਾਨੀ ਅਖ਼ਬਾਰ ਨੂੰ ਦੱਸਿਆ ਕਿ ਹਮਲੇ ਵਿੱਚ ਮਾਰੇ ਗਏ ਆਈਐਸਆਈ ਅਧਿਕਾਰੀ ਅਲੀ ਰਜ਼ਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਸੰਪਰਦਾਇਕ ਸਮੂਹਾਂ ਅਤੇ ਉਪ-ਰਾਸ਼ਟਰੀ ਸਮੂਹਾਂ ਦੇ ਮੈਂਬਰਾਂ ਵਿਰੁੱਧ ਵੀ ਵਿਆਪਕ ਤੌਰ ‘ਤੇ ਕਾਰਵਾਈ ਕੀਤੀ ਸੀ। ਜਦੋਂ ਹਮਲਾ ਕੀਤਾ ਗਿਆ ਤਾਂ ਉਹ ਆਪਣੀ ਬੁਲੇਟ ਪਰੂਫ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ। ਫਿਰ ਦੋ ਸ਼ੱਕੀ ਮੋਟਰਸਾਈਕਲ ‘ਤੇ ਆਏ ਅਤੇ ਭੱਜਣ ਤੋਂ ਪਹਿਲਾਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੀ ਛਾਤੀ, ਗਰਦਨ ਅਤੇ ਸਿਰ ‘ਤੇ ਕਈ ਗੋਲੀਆਂ ਲੱਗੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ, ਪਿਛਲੇ ਹਫ਼ਤੇ ਆਮ ਨਾਲੋਂ ਵੱਧ ਪਿਆ ਮੀਂਹ

2015 ਹੋਇਆ ਸੀ ਹਮਲਾ

27 ਜੁਲਾਈ 2015 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ ਗਏ, ਜਿਸ ਵਿੱਚ ਇੱਕ ਐਸਪੀ ਅਤੇ ਤਿੰਨ ਹੋਮਗਾਰਡ ਜਵਾਨ ਸ਼ਹੀਦ ਹੋ ਗਏ। ਉੱਥੇ ਤਿੰਨ ਨਾਗਰਿਕਾਂ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ 15 ਲੋਕ ਜ਼ਖਮੀ ਹੋ ਗਏ। ਕਰੀਬ 12 ਘੰਟੇ ਤੱਕ ਚੱਲੇ ਇਸ ਮੁਕਾਬਲੇ ‘ਚ ਤਿੰਨੋਂ ਅੱਤਵਾਦੀ ਮਾਰੇ ਗਏ। ਪਠਾਨਕੋਟ-ਅੰਮ੍ਰਿਤਸਰ ਰੇਲਵੇ ਟਰੈਕ ‘ਤੇ ਪੰਜ ਬੰਬ ਮਿਲੇ ਹਨ, ਜਿਨ੍ਹਾਂ ਨੂੰ ਸਮੇਂ ਸਿਰ ਨਕਾਰਾ ਕਰ ਦਿੱਤਾ ਗਿਆ।