ਅਮਰੀਕਾ ‘ਚ ਵੱਡਾ ਹਾਦਸਾ, ਜਹਾਜ਼ ਦੀ ਟੱਕਰ ਨਾਲ ਟੁੱਟਿਆ ਪੁਲ, ਨਦੀ ‘ਚ ਡਿੱਗੇ ਕਈ ਵਾਹਨ

Updated On: 

26 Mar 2024 14:54 PM

Bridge Collapse in America: ਬਾਲਟੀਮੋਰ ਫਾਇਰ ਡਿਪਾਰਟਮੈਂਟ ਦੇ ਸੰਚਾਰ ਨਿਰਦੇਸ਼ਕ ਕੇਵਿਨ ਕਾਰਟਰਾਈਟ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, 'ਇਹ ਇੱਕ ਗੰਭੀਰ ਐਮਰਜੈਂਸੀ ਹੈ। ਫਿਲਹਾਲ ਸਾਡਾ ਧਿਆਨ ਇਨ੍ਹਾਂ ਲੋਕਾਂ ਨੂੰ ਬਚਾਉਣ ਅਤੇ ਠੀਕ ਕਰਨ ਦੀ ਕੋਸ਼ਿਸ਼ 'ਤੇ ਹੈ।ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੁਝ ਸਮਾਨ ਪੁਲ ਤੋਂ ਲਟਕ ਰਿਹਾ ਹੈ।

ਅਮਰੀਕਾ ਚ ਵੱਡਾ ਹਾਦਸਾ, ਜਹਾਜ਼ ਦੀ ਟੱਕਰ ਨਾਲ ਟੁੱਟਿਆ ਪੁਲ, ਨਦੀ ਚ ਡਿੱਗੇ ਕਈ ਵਾਹਨ

ਅਮਰੀਕਾ 'ਚ ਵੱਡਾ ਹਾਦਸਾ, ਜਹਾਜ਼ ਦੀ ਟੱਕਰਾਉਣ ਨਾਲ ਟੁੱਟਿਆ ਪੁਲ, ਨਦੀ 'ਚ ਡਿੱਗੇ ਕਈ

Follow Us On

ਬਾਲਟੀਮੋਰ- ਅਮਰੀਕਾ ਦੇ ਬਾਲਟੀਮੋਰ ‘ਚ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕੰਟੇਨਰ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਵੱਡਾ ਪੁਲ ਟੁੱਟ ਕੇ ਢਹਿਢੇਰੀ ਹੋ ਗਿਆ। ਇਸ ਹਾਦਸੇ ਵਿੱਚ ਕਈ ਵਾਹਨ ਹੇਠਾਂ ਨਦੀ ਵਿੱਚ ਜਾ ਡਿੱਗੇ। ਇਸ ਦੌਰਾਨ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਾਣੀ ‘ਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਭਾਲ ਕਰ ਰਹੇ ਹਨ।

ਟਵਿੱਟਰ (ਪਹਿਲਾਂ X) ‘ਤੇ ਪੋਸਟ ਕੀਤੀ ਇੱਕ ਵੀਡੀਓ ਦੇ ਅਨੁਸਾਰ, ਅਜਿਹਾ ਲੱਗਦਾ ਹੈ ਕਿ ਜਹਾਜ਼ ਫਰਾਂਸਿਸ ਸਕਾਟ ਦੀ ਬ੍ਰਿਜ ਦੀ ਇੱਕ ਸਪੋਰਟ ਨਾਲ ਟੱਕਰ ਹੋ ਗਈ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਹ ਪਾਣੀ ਵਿੱਚ ਡੁੱਬ ਗਿਆ ਹੈ।

ਘੱਟੋ-ਘੱਟ ਸੱਤ ਲੋਕਾਂ ਦੀ ਭਾਲ

ਕਾਰਟਰਾਈਟ ਨੇ ਕਿਹਾ ਕਿ ਐਮਰਜੈਂਸੀ ਸਟਾਫ ਘੱਟੋ-ਘੱਟ ਸੱਤ ਲੋਕਾਂ ਦੀ ਭਾਲ ਕਰ ਰਿਹਾ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਣੀ ਵਿਚ ਡਿੱਗ ਗਏ ਹਨ। ਉਨ੍ਹਾਂ ਨੇ ਕਿਹਾ ਕਿ ਏਜੰਸੀਆਂ ਨੂੰ ਕਰੀਬ 1:30 ਵਜੇ (ਸਥਾਨਕ ਸਮੇਂ) ‘ਤੇ ਇੱਕ 911 ਕਾਲ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਬਾਲਟੀਮੋਰ ਤੋਂ ਜਾ ਰਿਹਾ ਇੱਕ ਜਹਾਜ਼ ਪੁਲ ਦੇ ਇੱਕ ਪਿਲਰ ਨਾਲ ਟਕਰਾ ਗਿਆ ਹੈ। ਉਸ ਸਮੇਂ ਪੁਲ ‘ਤੇ ਕਈ ਵਾਹਨ ਸਨ, ਜਿਨ੍ਹਾਂ ‘ਚੋਂ ਇਕ ਟਰਾਲਾ ਟਰੱਕ ਵੀ ਸੀ।

ਪਟਾਪਸਕੋ ਨਦੀ ਉੱਤੇ ਬਣੇ ਇਸ ਪੁਲ ਨੂੰ 1977 ਵਿੱਚ ਖੋਲ੍ਹਿਆ ਗਿਆ ਸੀ। ਇਹ ਸ਼ਹਿਰ ਲਈ ਬਹੁਤ ਮਹੱਤਵ ਰੱਖਦਾ ਸੀ, ਜੋ ਬਾਲਟੀਮੋਰ ਦੀ ਬੰਦਰਗਾਹ ਦੇ ਨਾਲ, ਪੂਰਬੀ ਤੱਟ ‘ਤੇ ਸ਼ਿਪਿੰਗ ਦਾ ਕੇਂਦਰ ਹੈ। ਇਸਦਾ ਨਾਮ ‘ਦਿ ਸਟਾਰ-ਸਪੈਂਗਲਡ ਬੈਨਰ’ ਦੇ ਲੇਖਕ ਦੇ ਨਾਮ ‘ਤੇ ਰੱਖਿਆ ਗਿਆ ਹੈ।

Exit mobile version