ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੂੰ ‘ਬਲੂ ਪਲੇਕ’ ਸਨਮਾਨ

Published: 

29 Jan 2023 09:40 AM

ਰਾਜਕੁਮਾਰੀ ਸੋਫ਼ੀਆ ਨੇ 1900 ਦੇ ਦੌਰਾਨ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਂਣ ਵਾਸਤੇ ਲੜੀ ਸੀ ਲੰਬੀ ਜੰਗ।

ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੂੰ ਬਲੂ ਪਲੇਕ ਸਨਮਾਨ
Follow Us On

ਲੰਦਨ: ਸਿੱਖ ਸਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਅਤੇ ਕਵੀਨ ਵਿਕਟੋਰੀਆ ਦੀ ਧਰਮ ਪੁੱਤਰੀ ਸੋਫੀਆ ਦਲੀਪ ਸਿੰਘ ਨੂੰ ਲੰਡਨ ਵਿੱਚ ‘ਬਲੂ ਪਲੇਕ’ ਸਮਾਰਕ ਸਨਮਾਨ ਦੇ ਕੇ ਨਵਾਜ਼ਿਆ ਜਾਣਾ ਹੈ। ਰਾਜਕੁਮਾਰੀ ਸੋਫੀਆ ਅਸਲ ਵਿੱਚ ਸਨ 1900 ਦੇ ਦੌਰਾਨ ਮਹਿਲਾਵਾਂ ਨੂੰ ਉਹਨਾਂ ਦੇ ਵੋਟ ਪਾਉਣ ਦਾ ਅਧਿਕਾਰ ਦਿਵਾਉਣ ਵਾਸਤੇ ਲੰਬੀ ਜੰਗ ਲੜਨ ਵਾਲੀ ਆਗੂ ਮਹਿਲਾ ਸਨ।

‘ਇੰਗਲਿਸ਼ ਹੈਰੀਟੇਜ ਚੈਰੀਟੀ’ ਵੱਲੋਂ ਚਲਾਈ ਜਾਂਦੀ ਇਹ ਬਲੂ ਪਲੇਕ ਸਕੀਮ ਦਰਅਸਲ ਇਤਿਹਾਸਿਕ ਸ਼ਖਸੀਅਤਾਂ ਨਾਲ ਸਬੰਧਤ ਖਾਸ ਇਮਾਰਤਾਂ ਦੀ ਇਤਿਹਾਸਿਕ ਮਹੱਤਾ ਨੂੰ ਸਨਮਾਨਿਤ ਕਰਨ ਦਾ ਇੱਕ ਤਰੀਕਾ ਹੈ ਅਤੇ ਓਸ ਦੀ 2023 ਵਿੱਚ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਇਤਿਹਾਸਿਕ ਮਹੱਤਾ ਵਾਲੀ ਇਮਾਰਤਾਂ ਵਿੱਚ ਇਸ ਬ੍ਰਿਟਿਸ਼ ਭਾਰਤੀ ਰਾਜਕੁਮਾਰੀ ਦਾ 19ਵੀਂ ਸਦੀ ਦਾ ਘਰ ਵੀ ਸ਼ਾਮਿਲ ਹੈ।

ਮਹਿਲਾਵਾਂ ਦੇ ਵੋਟ ਦੇ ਅਧਿਕਾਰ ਵਾਸਤੇ ਜੰਗ ਵਿੱਚ ਆਗੂ ਸਨ

ਇਸ ਹਫਤੇ ਇੰਗਲਿਸ਼ ਹੈਰੀਟੇਜ ਵੱਲੋਂ ਆਪਣੀ ਬਲੂ ਪਲੇਕ ਘੋਸ਼ਣਾ ਵਿੱਚ ਕਿਹਾ ਗਿਆ ਹੈ, ਮਹਾਰਾਜਾ ਦਲੀਪ ਸਿੰਘ, ਜਿੰਨਾ ਕੋਲ ਲੰਦਨ ਦੇ ਹਾਲੈਂਡ ਪਾਰਕ ਵਿੱਚ ਪਹਿਲਾਂ ਤੋਂ ਹੀ ਇੱਕ ਪਲੇਕ ਹੈ, ਉਹਨਾਂ ਦੀ ਬੇਟੀ ਅਤੇ ਕੁਈਨ ਵਿਕਟੋਰੀਆ ਦੀ ਧਰਮ ਪੁੱਤਰੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਮਹਿਲਾਵਾਂ ਦੇ ਵੋਟ ਦੇ ਅਧਿਕਾਰ ਵਾਸਤੇ ਜੰਗ ਲੜਨ ਵਿੱਚ ਆਗੂ ਸਨ ਅਤੇ ਉਨ੍ਹਾਂ ਨੇ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਾਸਤੇ ਜਨ ਸਮਰਥਨ ਪ੍ਰਾਪਤ ਕਰਨ ਲਈ ਆਪਣੇ ਰੋਯਲ ਟਾਇਟਲ ਦਾ ਭਰਪੂਰ ਇਸਤੇਮਾਲ ਕੀਤਾ ਸੀ।

ਇਸ ਵਿੱਚ ਅੱਗੇ ਕਿਹਾ ਗਿਆ, ਰਾਜਕੁਮਾਰੀ ਸੋਫੀਆ ਮਹਿਲਾਵਾਂ ਦੇ ਸਮਾਜਿਕ ਅਤੇ ਰਾਜਨੀਤਿਕ ਕੱਠ ਤੋਂ ਇਲਾਵਾ ਮਹਿਲਾਵਾਂ ਦੀ ਹੀ ‘ਟੈਕਸ ਰੇਸਿਸਟੇਂਸ ਲੀਗ’ ਦੀ ਇੱਕ ਸਮਰਪਿਤ ਮੈਂਬਰ ਰਹਿ ਸਨ। ਉਹਨਾਂ ਨੂੰ ਦਿੱਤੇ ਜਾਣ ਵਾਲਾ ਬਲੂ ਪਲੇਕ ਸਨਮਾਨ ਅਸਲ ਵਿੱਚ ਹੈਮਪਟਨ ਕੋਰਟ ਪੈਲੇਸ ਦੇ ਹੀ ਨੇੜੇ ਇੱਕ ਬਹੁਤ ਵੱਡਾ ਬੰਗਲਾ ਹੋਵੇਗਾ, ਜੋ 1896 ਵਿੱਚ ਕੁਈਨ ਵਿਕਟੋਰੀਆ ਵੱਲੋਂ ਰਾਜਕੁਮਾਰੀ ਸੋਫੀਆ ਅਤੇ ਉਨ੍ਹਾਂ ਦੀ ਭੈਣਾਂ ਨੂੰ ਬਤੌਰ ਸਨਮਾਨ ਦਿੱਤਾ ਗਿਆ ਸੀ।

6 ਨਵੇਂ ਬਲੂ ਪਲੇਕ ਸਨਮਾਨਾਂ ਵਿੱਚ ਸ਼ਾਮਿਲ

‘Sofia: Princess, Suffragette, Revolutionary’ ਦੀ ਭਾਰਤੀ ਲੇਖਿਕਾ ਅਨੀਤਾ ਆਨੰਦ ਦਾ ਕਹਿਣਾ ਹੈ, ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਆਖਰਕਾਰ ਉਹ ਸਨਮਾਨ ਮਿਲਣ ਜਾ ਰਿਹਾ ਹੈ ਜਿਸ ਦੀ ਉਹ ਹੱਕਦਾਰ ਹਨ। ਦੱਸ ਦਈਏ ਕਿ ਇਸ ਸਾਲ ਵਾਸਤੇ ਪਰਦਾਨ ਕੀਤੇ ਜਾਣ ਵਾਲੇ 6 ਨਵੇਂ ਬਲੂ ਪਲੇਕ ਸਨਮਾਨਾਂ ਵਿੱਚ ਰਾਜਕੁਮਾਰੀ ਸੋਫੀਆ ਨੂੰ ਦਿੱਤੇ ਜਾਣ ਵਾਲਾ ਸਨਮਾਨ ਵੀ ਸ਼ਾਮਿਲ ਹੈ।

Exit mobile version