France Knife Attack: ਫਰਾਂਸ ‘ਚ ਬੱਚਿਆਂ ‘ਤੇ ਚਾਕੂ ਨਾਲ ਹਮਲਾ, 8 ਬੱਚਿਆਂ ਸਮੇਤ 9 ਜ਼ਖਮੀ; ਹਮਲਾਵਰ ਗ੍ਰਿਫਤਾਰ

Published: 

08 Jun 2023 17:48 PM IST

France Knife Attack: ਚਾਕੂ ਨਾਲ ਹਮਲੇ ਦੀ ਇਹ ਘਟਨਾ ਫ੍ਰੈਂਚ ਆਲਪਸ ਦੇ ਐਨੇਸੀ ਸ਼ਹਿਰ ਵਿੱਚ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ।

France Knife Attack: ਫਰਾਂਸ ਚ ਬੱਚਿਆਂ ਤੇ ਚਾਕੂ ਨਾਲ ਹਮਲਾ, 8 ਬੱਚਿਆਂ ਸਮੇਤ 9 ਜ਼ਖਮੀ; ਹਮਲਾਵਰ ਗ੍ਰਿਫਤਾਰ
Follow Us On
France Knife Attack: ਫਰਾਂਸ ਵਿੱਚ ਚਾਕੂ ਮਾਰਨ ਦੀ ਘਟਨਾ ਵਿੱਚ ਅੱਠ ਬੱਚਿਆਂ ਸਮੇਤ ਨੌਂ ਲੋਕ ਜ਼ਖ਼ਮੀ ਹੋ ਗਏ ਹਨ। ਫਰਾਂਸ ਦੀ ਪੁਲਿਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਚਾਕੂ ਮਾਰਨ ਦੀ ਇਹ ਘਟਨਾ ਫ੍ਰੈਂਚ ਆਲਪਸ ਦੇ ਐਨੇਸੀ ਸ਼ਹਿਰ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ। ਟਵਿੱਟਰ ‘ਤੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਨੇ ਕਿਹਾ ਕਿ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਸਥਾਨਕ ਬੀਐਫਐਮ ਟੀਵੀ ਨੇ ਦੱਸਿਆ ਕਿ ਇਸ ਘਟਨਾ ਨੂੰ ਇੱਕ ਪਾਰਕ ਵਿੱਚ ਅੰਜਾਮ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਸੀਰੀਆ ਦਾ ਸ਼ਰਨਾਰਥੀ ਹੈ। ਉੱਥੋਂ ਦੇ ਸਥਾਨਕ ਸੰਸਦ ਮੈਂਬਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਚਾਕੂ ਨਾਲ ਲੈਸ ਇੱਕ ਵਿਅਕਤੀ ਨੇ ਬੱਚਿਆਂ ਤੇ ਹਮਲਾ ਕਰ ਦਿੱਤਾ।

ਚਾਰ ਬੱਚਿਆਂ ਦੀ ਹਾਲਤ ਗੰਭੀਰ

ਪੁਲਿਸ ਨੇ ਦੱਸਿਆ ਕਿ ਜਾਨਲੇਵਾ ਹਮਲੇ ਤੋਂ ਬਾਅਦ ਇਕ ਬਾਲਗ ਸਮੇਤ ਸਾਰੇ ਅੱਠ ਬੱਚਿਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ 2 ਬੱਚੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਬਾਲਗ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮੁਤਾਬਕ ਇਹ ਬੱਚੇ ਪਾਰਕ ਵਿੱਚ ਖੇਡ ਰਹੇ ਸਨ ਜਦੋਂ ਹਮਲਾਵਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ