ਖਾਲਿਸਤਾਨੀ ਅੱਤਵਾਦੀ ਪੰਨੂ ਦੀ ਨਵੀਂ ਵੀਡੀਓ ਆਈ ਸਾਹਮਣੇ, ਨੌਜਵਾਨਾਂ ਨੂੰ ਸਿਆਸੀ ਸ਼ਰਨ ਦਾ ਦਿੱਤਾ ਲਾਲਚ

Updated On: 

11 Aug 2023 10:57 AM

ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੇੜੇ ਆਉਂਦੇ ਹੀ ਨਵੀਂਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਪੰਨੂ ਪੰਜਾਬ ਦੇ ਨੌਜਵਾਨਾਂ ਨੂੰ 1.25 ਲੱਖ ਡਾਲਰ ਦੇਣ ਅਤੇ ਆਜ਼ਾਦੀ ਦਿਹਾੜੇ 'ਤੇ ਦਿੱਲੀ ਦੇ ਲਾਲ ਕਿਲੇ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਗੱਲ ਕਰ ਰਿਹਾ ਹੈ।

ਖਾਲਿਸਤਾਨੀ ਅੱਤਵਾਦੀ ਪੰਨੂ ਦੀ ਨਵੀਂ ਵੀਡੀਓ ਆਈ ਸਾਹਮਣੇ, ਨੌਜਵਾਨਾਂ ਨੂੰ ਸਿਆਸੀ ਸ਼ਰਨ ਦਾ ਦਿੱਤਾ ਲਾਲਚ

ਅਮਰੀਕਾ 'ਚ ਅੱਤਵਾਦੀ ਪੰਨੂ ਦੇ ਰੈਫਰੈਂਡਮ ਚ ਭਿੜੇ ਖਾਲਿਸਤਾਨੀ ਸਮਰਥਕਾਂ ਦੇ 2 ਧੜੇ, ਚੱਲੇ ਮੁੱਕੇ ਤੇ ਡੰਡੇ

Follow Us On

ਅਮਰੀਕਾ ‘ਚ ਲੁਕੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ 15 ਅਗਸਤ ਨੇੜੇ ਆਉਂਦੇ ਹੀ ਨਵੀਂਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਪੰਨੂ ਨੇ ਸੁਤੰਤਰਤਾ ਦਿਵਸ ‘ਤੇ ਅਮਰੀਕਾ ਤੋਂ ਦਿੱਲੀ ਆ ਰਹੇ ਕਾਂਗਰਸਮੈਨ ਆਰ.ਓ ਖੰਨਾ ਅਤੇ ਮਿਸ਼ੇਲ ਵਾਟਸ ਨੂੰ ਪੱਤਰ ਲਿਖਿਆ ਹੈ। ਪੰਨੂ ਪੰਜਾਬ ਦੇ ਨੌਜਵਾਨਾਂ ਨੂੰ ਸਿਆਸੀ ਸ਼ਰਨ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਤਿਆਰੀ ਕਰ ਰਿਹਾ ਹੈ।

ਅੱਤਵਾਦੀ ਗੁਰਪਤਵੰਤ ਪੰਨੂ ਜਾਰੀ ਵੀਡੀਓ ਵਿੱਚ ਦੱਸ ਰਿਹਾ ਹੈ ਕਿ ਉਸ ਨੇ ਅਮਰੀਕੀ ਕਾਂਗਰਸਮੈਨ ਆਰ.ਓ ਖੰਨਾ ਅਤੇ ਮਿਸ਼ੇਲ ਵਾਟਸ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਹ ਉਹਨਾਂ ਤੋਂ ਭਾਰਤ ਪਹੁੰਚਣ ਦੀ ਮੰਗ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰ ਰਿਹਾ ਹੈ ਕਿ ਉਹ ਖਾਲਿਸਤਾਨ ਦੀ ਆਵਾਜ਼ ਨੂੰ ਕਿਉਂ ਦਬਾਉਣਾ ਚਾਹੁੰਦੇ ਹਨ। ਇੰਨਾ ਹੀ ਨਹੀਂ ਖਾਲਿਸਤਾਨੀ ਸਮਰਥਕਾਂ (Khalistani Supporter) ਖਿਲਾਫ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ।

ਸਿੱਖ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼

ਦੂਜੇ ਪਾਸੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਪੰਜਾਬ ਦੇ ਨੌਜਵਾਨਾਂ ਨੂੰ 1.25 ਲੱਖ ਡਾਲਰ ਦੇਣ ਅਤੇ ਆਜ਼ਾਦੀ ਦਿਹਾੜੇ ‘ਤੇ ਦਿੱਲੀ ਦੇ ਲਾਲ ਕਿਲੇ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਗੱਲ ਕਰ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਨੌਜਵਾਨਾਂ ਨੂੰ ਖਾਲਿਸਤਾਨੀ ਝੰਡੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸਿਆਸੀ ਸ਼ਰਨ ਦਾ ਝੂਠਾ ਬਹਾਨਾ

ਅੱਤਵਾਦੀ ਪੰਨੂ ਨੌਜਵਾਨਾਂ ਨੂੰ ਸਿਆਸੀ ਸ਼ਰਨ ਦੇਣ ਬਾਰੇ ਵੀ ਝੂਠ ਬੋਲ ਰਿਹਾ ਹੈ। ਪੰਨੂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਉਸ ਵਿਰੁੱਧ ਕੇਸ ਦਰਜ ਕਰਦੀ ਹੈ ਤਾਂ ਅਮਰੀਕਾ-ਯੂ.ਕੇ., ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਸ਼ਹਿਰਾਂ ਵਿਚ ਸਿਆਸੀ ਸ਼ਰਨ (Political asylum) ਲੈਣ ਦਾ ਇਹ ਪਹਿਲਾ ਕਦਮ ਹੋਵੇਗਾ, ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ।

ਜੇਕਰ ਨੌਜਵਾਨ ਇਸ ਅੱਤਵਾਦੀ ਪੰਨੂ ਦੇ ਜਾਲ ਵਿਚ ਫਸ ਗਏ ਤਾਂ ਉਨ੍ਹਾਂ ਦਾ ਭਵਿੱਖ ਕਾਨੂੰਨੀ ਪ੍ਰਕਿਰਿਆ ‘ਚ ਫਸ ਜਾਵੇਗਾ। ਵਿਦੇਸ਼ ਜਾਣਾ ਤਾਂ ਦੂਰ, ਉਨ੍ਹਾਂ ਲਈ ਦੇਸ਼ ਤੋਂ ਬਾਹਰ ਜਾਣਾ ਵੀ ਔਖਾ ਹੋ ਜਾਵੇਗਾ।

ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼

ਅੱਤਵਾਦੀ ਪੰਨੂ ਵੱਲੋਂ 15 ਅਗਸਤ ਨੂੰ ਮਾਹੌਲ ਖਰਾਬ ਕਰਨ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। ਇਸ ਤੋਂ ਪਹਿਲਾਂ ਉਹ ਕਸ਼ਮੀਰੀ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਵੀ ਕਰ ਚੁੱਕਾ ਹੈ। ਪਿਛਲੀ ਵੀਡੀਓ ਵਿੱਚ ਹੀ ਪੰਨੂ ਨੇ ਕਸ਼ਮੀਰੀ ਨੌਜਵਾਨਾਂ ਨੂੰ 15 ਅਗਸਤ ਨੂੰ ਦਿੱਲੀ ਪਹੁੰਚਣ ਲਈ ਉਕਸਾਇਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ