Khalistani Protest: ਖਾਲਿਸਤਾਨੀਆਂ ਵੱਲੋਂ ਭਾਰਤ ਵਿਰੋਧੀ ਸਾਜ਼ਿਸ਼, ਅਲਰਟ ‘ਤੇ ਭਾਰਤ ਸਰਕਾਰ

Published: 

08 Jul 2023 09:50 AM

ਖਾਲਿਸਤਾਨੀ ਸਮਰਥਕਾਂ ਵੱਲੋਂ 'ਕਿਲ ਇੰਡੀਆ' ਰੈਲੀ ਦਾ ਸੱਦਾ ਦਿੱਤਾ ਗਿਆ ਹੈ। ਖਾਲਿਸਤਾਨੀ ਸਮਰਥਕਾਂ ਵੱਲੋਂ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਭਾਰਤੀ ਰਾਜਦੂਤ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ।

Khalistani Protest: ਖਾਲਿਸਤਾਨੀਆਂ ਵੱਲੋਂ ਭਾਰਤ ਵਿਰੋਧੀ ਸਾਜ਼ਿਸ਼, ਅਲਰਟ ਤੇ ਭਾਰਤ ਸਰਕਾਰ
Follow Us On

Khalistani Protest in Aborad: ਖਾਲਿਸਤਾਨੀ ਸਮਰਥਕਾਂ ਵੱਲੋਂ ਅੱਜ 4 ਮੁਲਕਾਂ ਵਿੱਚ ‘ਕਿਲ ਇੰਡੀਆ’ ਰੈਲੀ ਦਾ ਸੱਦਾ ਦਿੱਤਾ ਗਿਆ ਹੈ। ਖਾਲਿਸਤਾਨੀ ਸਮਰਥਕਾਂ ਵੱਲੋਂ ਸੈਨ ਫਰਾਂਸਿਸਕੋ, ਮੈਲਬੌਰਨ, ਟੋਰਾਂਟੋ ਅਤੇ ਲੰਡਨ ਵਿੱਚ ਭਾਰਤੀ ਰਾਜਦੂਤ (Indian Embassy) ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਤੋਂ ਬਾਅਦ ਭਾਰਤ ਸਰਕਾਰ ਅਲਰਟ ‘ਤੇ ਹੈ। ਉਥੇ ਹੀ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਨੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

ਖਾਲਿਸਤਾਨੀਆਂ ਵੱਲੋਂ ਭਾਰਤ ਵਿਰੋਧੀ ਸਾਜ਼ਿਸ਼

ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਖਾਲਿਸਤਾਨ ਦੇ ਨਾਂ ‘ਤੇ ਕੈਨੇਡਾ ‘ਚ ਹੋਣ ਵਾਲੀ ਭਾਰਤ ਖਿਲਾਫ ਰੈਲੀ ‘ਚ ਹਿੰਸਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈਹੈ। ਭਾਰਤੀ ਏਜੰਸੀਆਂ ਨੇ 20 ਅਜਿਹੇ ਖਾਲਿਸਤਾਨੀਆਂ (Khalistani) ਦਾ ਡੋਜ਼ੀਅਰ ਤਿਆਰ ਕੀਤਾ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹਨ। ਸੂਤਰਾਂ ਮੁਤਾਬਕ ਇਕ ਵਿਸ਼ੇਸ਼ ਟੂਲਕਿੱਟ ਰਾਹੀਂ ਕੈਨੇਡਾ ਤੋਂ ਅਮਰੀਕਾ ਤੱਕ ਭਾਰਤ ਖਿਲਾਫ ਰੈਲੀਆਂ ਅਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।

ਖਾਲਿਸਤਾਨੀਆਂ ਵੱਲੋਂ ‘ਕਿਲ ਇੰਡੀਆ’ ਰੈਲੀ

ਦੱਸ ਦਈਏ ਕਿ ਖਾਲਿਸਤਾਨ ਸਮਰਥਕਾਂ ਵੱਲੋਂ ਅੱਜ ‘ਕਿਲ ਇੰਡੀਆ’ ਰੈਲੀ ਦਾ ਸਦਾ ਦਿੱਤਾ ਗਿਆ ਹੈ। ਜਿਸ ‘ਚ ਭਾਰਤੀ ਡਿਪਲੋਮੈਟਾਂ ਅਤੇ ਭਾਰਤ ਖਿਲਾਫ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ, ਯੂ.ਕੇ. ਅਤੇ ਅਮਰੀਕਾ ‘ਚ ਸਰਗਰਮ 20 ਖਾਲਿਸਤਾਨੀ ਸਮਰਥਕ ਨੇ ਐਂਟੀ ਇੰਡੀਆ ਹੈਸ਼ਟੈਗ ਬਣਾਇਆ ਹੈ। ਇਹ ਲੋਕਾਂ ਨੂੰ ਭਾਰਤ ਖਿਲਾਫ ਭੜਕਾ ਰਹੇ ਹਨ।

ਅਲਰਟ ‘ਤੇ ਭਾਰਤ ਸਰਕਾਰ

ਖਾਲਿਸਤਾਨੀਆਂ ਦੀ ਕਾਰਵਾਈ ਨੂੰ ਲੈ ਕੇ ਭਾਰਤ ਸਰਕਾਰ ਅਲਰਟ ‘ਤੇ ਹੈ। ਭਾਰਤ ਸਰਕਾਰ ਨੂੰ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਨੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ